28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਨਬਾਰਡ ਅਤੇ ਅੰਬੂਜਾ ਫਾਊਾਡੇਸ਼ਨ ਅਧਿਕਾਰੀਆਂ ਵਲੋਂ ਚਲਾਏ ਜਾ ਰਹੇ ਵਾਟਰ ਸ਼ੈੱਡ ਪ੍ਰਾਜੈਕਟ ਦਾ ਦੌਰਾ <br/>

ਅਜੀਤ ਡੈਸਕ 19-07-2025
ਘਨੌਲੀ, 18 ਜੁਲਾਈ (ਜਸਵੀਰ ਸਿੰਘ ਸੈਣੀ)-ਨਬਾਰਡ ਦੇ ਸਿਮਰਨ ਸੇਠੀ ਡੀ.ਐਮ. ਅਤੇ ਅਵੀਮੰਨਿਓ ਮਲਿਕ ਏ. ਡੀ. ਸੀ. ਵਲੋਂ ਨਬਾਰਡ ਅਤੇ ਅੰਬੂਜਾ ਫਾਊਾਡੇਸ਼ਨ ਵਲੋਂ ਚਲਾਏ ਜਾ ਰਹੇ ਵਾਟਰ ਸੈਡ ਪ੍ਰੋਜੈਕਟ ਦਾ ਦੌਰਾ ਕੀਤਾ ਅਤੇ ਸਾਂਝੇ ਤੌਰ ਤੇ 44ਵਾ ਸਥਾਪਨਾ ਜਿਸ ਮਨਾਇਆ ਗਿਆ | ਇਸ ਦੌਰਾਨ ਉਹਨਾਂ ਨੇ ਵਾਟਰ ਸੈਡ ਕਮੇਟੀ ਅਤੇ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਨਾਲ ਇਸ ਪ੍ਰੋਜੈਕਟ ਨੂੰ ਲੈ ਕੇ ਗੱਲਬਾਤ ਕੀਤੀ | ਇਸ ਦੌਰਾਨ ਉਹਨਾਂ ਦੁਆਰਾ ਭਵਿੱਖ ਵਿਚ ਆਉਣ ਵਾਲੇ ਪ੍ਰੋਜੈਕਟ ਬਾਰੇ ਪਿੰਡ ਦੇ ਵਾਸੀਆਂ ਨੂੰ ਦੱਸਿਆ ਗਿਆ | ਉਹਨਾਂ ਨੇ ਦੱਸਿਆ ਕਿ ਅੰਬੂਜਾ ਫਾਊਾਡੇਸ਼ਨ ਵਲੋਂ ਲੋਕ ਭਲਾਈ ਲਈ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਤੋਂ ਪਿੰਡਾਂ ਦੇ ਵਾਸੀਆਂ ਨੂੰ ਸੁੱਖ ਸਹੂਲਤਾਂ ਪ੍ਰਦਾਨ ਹੋ ਰਹੀਆਂ ਹਨ | ਅੰਬੂਜਾ ਫਾਊਾਡੇਸ਼ਨ ਦੇ ਅਧਿਕਾਰੀ ਭੁਪਿੰਦਰ ਕੁਮਾਰ ਗਾਂਧੀ ਨੇ ਮੌਕੇ 'ਤੇ ਮੌਜੂਦ ਸਾਰੇ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਇੱਕ ਰੋਜ਼ਾ ਮਹੀਨਾਵਾਰ ਸੰਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਬੂਥ ਲੈਵਲ ਅਫ਼ਸਰਾਂ ਦੀ ਚੌਥੇ ਅਤੇ ਪੰਜਵੇਂ ਚਰਨ ਦੀ ਸਿਖਲਾਈ ਹੋਈ ਪੂਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।