ਸ੍ਰੀ ਚਮਕੌਰ ਸਾਹਿਬ,18 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਬਲਾਕ ਲੈਵਲ ਅਫ਼ਸਰਾਂ ਦੇ ਚੌਥੇ ਅਤੇ ਪੰਜਵੇਂ ਚਰਨ ਦੀ ਸਿਖਲਾਈ ਪੂਰੀ ਹੋ ਗਈ | ਉਪ ਮੰਡਲ ਮੈਜਿਸਟ੍ਰੇਟ ਅਮਰੀਕ ਸਿੰਘ ਸਿੱਧੂ ਦੀ ਅਗਵਾਈ ਹੇਠ ਨੈਸ਼ਨਲ ਟ੍ਰੇਨਿੰਗ ਪ੍ਰੋਗਰਾਮ ਅਧੀਨ ਬਲਾਕ ਲੈਵਲ ਅਫ਼ਸਰਾਂ ਦੀ ਚੱਲ ਰਹੀ ਇਕ ਰੋਜ਼ਾ ਸਿਖਲਾਈ ਸੰਬੰਧੀ ਜਾਣਕਾਰੀ ਦਿੰਦਿਆਂ ਕਾਨੂੰਗੋ ਰਜੇਸ਼ ਕੁਮਾਰ ਨੇ ਦੱਸਿਆ ਕਿ ਉਕਤ ਸਿਖਲਾਈ ਦੌਰਾਨ ਐਸ.ਡੀ.ਐਮ. ਅਮਰੀਕ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਬਲਾਕ ਲੈਵਲ ਅਫ਼ਸਰਾਂ ਲਈ ਬਹੁਤ ਸਹਾਈ ਸਾਬਤ ਹੋ ਰਹੇ ਹਨ | ਸਟੇਟ ਰਿਸੋਰਸ ਪਰਸਨ ਦਿਨੇਸ਼ ਕੁਮਾਰ ਸੈਣੀ ਨੇ ਬਲਾਕ ਲੈਵਲ ਅਫ਼ਸਰਾਂ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਨੂੰ ਬਾਖੂਬੀ ਸਮਝਾਇਆ ਅਤੇ ਬੀ.ਐਲ.ਓ. ਨੂੰ ਆਪਣੀ ਜ਼ਿੰਮੇਵਾਰੀ ਹੋਰ ਵੀ ਨਿਸ਼ਠਾ ਨਾਲ ਨਿਭਾਉਣ ਦਾ ਸੱਦਾ ਦਿੱਤਾ | ਇਸ ਤੋਂ ਇਲਾਵਾ ਮਾਸਟਰ ਟਰੇਨਰ ਅਤੇ ਸਵੀਪ ਨੋਡਲ ਅਫਸਰ ਰਾਬਿੰਦਰ ਸਿੰਘ ਰੱਬੀ ਨੇ ਕੇਸ ਸਟੱਡੀ ਰਾਹੀਂ ਬੀ. ਐਲ. ਓ. ਨੂੰ ਪੇਸ਼ ਆਉਂਦੀਆਂ ਔਕੜਾਂ ਅਤੇ ਉਨ੍ਹਾਂ ਨੂੰ ਦੂਰ ਕਰਨ ਦੇ ਪੱਖ ਤੋਂ ਗੱਲ ਕੀਤੀ | ਤਕਨੀਕੀ ਪੱਖ ਤੋਂ ਕਮਲਜੀਤ ਸਿੰਘ ਬਰਸਾਲਪੁਰ, ਸਰਬਜੀਤ ਸਿੰਘ ਬਸੀ ਗੁੱਜਰਾਂ, ਮਨਦੀਪ ਕੁਮਾਰ ਸ੍ਰੀ ਚਮਕੌਰ ਸਾਹਿਬ, ਗੁਰਜੀਤ ਸਿੰਘ ਮਕੜੌਨਾ ਕਲਾਂ, ਦਵਿੰਦਰ ਪਾਲ ਸਿੰਘ ਲੁਠੇੜੀ ਅਤੇ ਪਰਮਿੰਦਰ ਸਿੰਘ ਸੰਧੂਆਂ ਨੇ ਵੀ ਬੀ. ਐਲ. ਓ. ਐਪ ਤੇ ਵੋਟਰ ਹੈਲਪ ਐਪ ਬਾਰੇ ਜਾਣਕਾਰੀ ਦਿੱਤੀ | ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਨਾਇਬ ਤਹਿਸੀਲਦਾਰ ਸ੍ਰੀ ਰਮਨ,ਸੁਪਰਵਾਈਜ਼ਰ ਰਮਨਦੀਪ ਸਿੰਘ, ਰਣਵੀਰ ਸਿੰਘ, ਕੁਲਵੀਰ ਸਿੰਘ, ਸੁਖਦੇਵ ਸਿੰਘ, ਇੰਦਰ ਮੋਹਣ ਸਿੰਘ, ਮੀਨਾ ਬੈਂਸ, ਸਰਬਜੀਤ ਸਿੰਘ, ਜਸਪ੍ਰੀਤ ਕੌਰ ਆਪਰੇਟਰ ਅਤੇ ਰੁਪਿੰਦਰ ਸਿੰਘ ਸੋਨੂ ਨੇ ਵਿਸ਼ੇਸ਼ ਸਹਿਯੋਗ ਦਿੱਤਾ |