28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਨੰਗਲ ਨਗਰ ਕੌਂਸਲ ਨੂੰ ਐਂਟਰੀ ਟੈਕਸ ਇਕੱਤਰ ਕਰਨ ਦੀ ਆਗਿਆ ਦਿੱਤੀ ਜਾਵੇ-ਪੰਮਾ <br/>

ਅਜੀਤ ਡੈਸਕ 19-07-2025
ਨੰਗਲ, 18 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ ਨਗਰ ਕੌਂਸਲ ਦੇ ਬਹੁਚਰਚਿਤ ਅਤੇ ਬੇਬਾਕ ਟਿੱਪਣੀ ਕਾਰ ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਨੰਗਲ ਨਗਰ ਕੌਂਸਲ ਨੂੰ ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ਤੋਂ ਐਂਟਰੀ ਟੈਕਸ ਇਕੱਤਰ ਕਰਨ ਦੀ ਆਗਿਆ ਦਿੱਤੀ ਜਾਵੇ | ਚੇਤੇ ਰਹੇ ਕਿ 9 ਜੂਨ 2025 ਦੀ ਮੀਟਿੰਗ 'ਚ ਨੰਗਲ ਨਗਰ ਕੌਂਸਲ ਐਂਟਰੀ ਟੈਕਸ ਮਤਾ ਪਾਸ ਕਰ ਚੁੱਕੀ ਹੈ | ਐਡਵੋਕੇਟ ਪਰਮਜੀਤ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਨੂੰ ਹੁਕਮ ਦੇਣ ਕਿਉਂਕਿ ਅਜੇ ਤੱਕ ਡਾਇਰੈਕਟਰ ਦਫ਼ਤਰ ਨੇ ਮਤਾ ਪ੍ਰਵਾਨ ਨਹੀਂ ਕੀਤਾ | ਉਨ੍ਹਾਂ ਕਿ ਹਿਮਾਚਲ ਸਰਕਾਰ ਪੰਜਾਬ ਦੇ ਵਾਹਨਾਂ ਤੋਂ ਐਂਟਰੀ ਟੈਕਸ ਲੈ ਰਹੀ ਹੈ ਅਤੇ ਇਹ ਟੈਕਸ ਅਸੀਂ ਕਿਉਂ ਨਾ ਲਈਏ? ਇਸੇ ਦੌਰਾਨ ਆਰ.ਟੀ.ਆਈ. ਕਾਰਕੁਨ ਯੋਗੇਸ਼ ਸੱਚਦੇਵਾ ਅਤੇ ਸਮਾਜ ਸੇਵੀ ਪ੍ਰਭਾਤ ਭੱਟੀ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਪਰਮਜੀਤ ਪੰਮਾ ਦਾ ਸਮਰਥਨ ਕੀਤਾ ਹੈ |

ਪਿਛਲੀ ਖ਼ਬਰ ਚੌਧਰੀ ਰਤਨ ਧਨੇੜਾ ਭਾਜਪਾ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਬਣੇ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਅੱਪਰ ਮੀਢਵਾਂ ਵਿਖੇ ਬੂਟੇ ਲਗਾ ਕੇ ਮਨਾਇਆ ਵਣ ਮਹਾਂਉਤਸਵ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।