ਸ੍ਰੀ ਅਨੰਦਪੁਰ ਸਾਹਿਬ, 18 ਜੁਲਾਈ (ਜੇ ਐਸ ਨਿੱਕੂਵਾਲ)-ਸਰਕਾਰੀ ਪ੍ਰਾਇਮਰੀ ਸਕੂਲ ਅੱਪਰ ਮੀਡਵਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਝਿੰਜੜੀ ਵਿਖੇ ਵਿਰਾਸਤੀ ਬੂਟੇ ਲਗਾ ਕੇ ਵਾਤਾਵਰਨ ਦਿਵਸ ਮਨਾਇਆ ਗਿਆ | ਸਹੇਲੀ ਫਾਊਾਡੇਸ਼ਨ ਸਰੀ ਕੈਨੇਡਾ ਦੇ ਮੈਂਬਰ ਗੁਰਪ੍ਰੀਤ ਸਿੰਘ ਗਰੇਵਾਲ ਨੇ ਕਿਹਾ ਕਿ ਉੱਘੇ ਚੌਗਿਰਦਾ ਪ੍ਰੇਮੀ ਭੱਟੀ ਦੇ ਸਪੁੱਤਰ ਆਰੂਸ ਭੱਟੀ ਦੇ ਜਨਮ ਦਿਨ ਮੌਕੇ ਵੱਖ-ਵੱਖ ਥਾਵਾਂ 'ਤੇ ਵਿਰਾਸਤੀ ਅਤੇ ਫਲਦਾਰ ਬੂਟੇ ਲਗਾਏ ਗਏ ਹਨ | ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੇ ਜਨਮ ਦਿਨ 'ਤੇ ਇੱਕ ਇੱਕ ਬੂਟਾ ਲਗਾਓ ਅਤੇ ਉਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਲਓ ਤਾਂ ਹੀ ਸਾਡਾ ਵਾਤਾਵਰਨ ਸੰਤੁਲਨ ਕਾਇਮ ਰਹਿ ਸਕੇ | ਇਸ ਮੌਕੇ ਡਾ. ਗੁਲਜੀਤ ਸਿੰਘ ਚੱਠਾ, ਜੋਗੇਸ਼ ਸਚਦੇਵਾ, ਚਰਨਜੀਤ ਸਿੰਘ ਬੰਗਾ, ਜਰਨੈਲ ਸਿੰਘ ਨਿੱਕੂਵਾਲ, ਕੁਲਵਿੰਦਰ ਕੌਰ, ਗੁਰਪ੍ਰੀਤ ਕੌਰ, ਸਾਬਕਾ ਮੁੱਖ ਅਧਿਆਪਕ ਰਾਮਦੇਵ ਸ਼ਰਮਾ, ਅੰਜਨਾ ਚੰਦੇਲ, ਪੁਸ਼ਪਾ ਰਾਣੀ ਸਮੇਤ ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ |