28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਚੌਧਰੀ ਰਤਨ ਧਨੇੜਾ ਭਾਜਪਾ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਬਣੇ <br/>

ਅਜੀਤ ਡੈਸਕ 19-07-2025
ਸ੍ਰੀ ਅਨੰਦਪੁਰ ਸਾਹਿਬ, 18 ਜੁਲਾਈ (ਜੇ ਐਸ ਨਿੱਕੂਵਾਲ)-ਭਾਰਤੀ ਜੰਨਤਾ ਪਾਰਟੀ ਦੀ ਚੋਣ ਮੀਟਿੰਗ ਸੀਨੀਅਰ ਭਾਜਪਾ ਆਗੂ ਡਾ. ਪਰਮਿੰਦਰ ਸ਼ਰਮਾ ਅਤੇ ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਦੀ ਪ੍ਰਧਾਨ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ | ਜਿਸ ਵਿਚ ਭਾਜਪਾ ਕਾਨੂੰਨੀ ਸੈਲ ਦੇ ਸੂਬਾ ਪ੍ਰਧਾਨ ਅਤੇ ਜਿਲ੍ਹਾ ਰੂਪਨਗਰ ਦੇ ਚੋਣ ਨਿਰੀਖਕ ਐਡ. ਐਨ.ਕੇ. ਵਰਮਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ | ਮੀਟਿੰਗ ਤੋਂ ਬਾਅਦ ਐਡ. ਵਰਮਾ ਨੇ ਦੱਸਿਆ ਕਿ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾ ਹੇਠ ਸਰਗਰਮ ਭਾਜਪਾ ਆਗੂ ਚੌਧਰੀ ਰਤਨ ਕੁਮਾਰ ਧਨੇੜਾ ਨੂੰ ਮੰਡਲ ਸ੍ਰੀ ਅਨੰਦਪੁਰ ਸਾਹਿਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜਿਲ੍ਹਾ ਰੂਪਨਗਰ ਦੇ 18 ਮੰਡਲ ਹਨ | ਜਿਨ੍ਹਾਂ 'ਚੋ 13 ਮੰਡਲਾਂ ਦੀ ਚੋਣ ਹੋ ਚੁੱਕੀ ਹੈ ਤੇ ਬਾਕੀ ਮੰਡਲਾਂ ਦਾ ਐਲਾਨ ਵੀ ਬਹੁਤ ਜਲਦ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਹੁਤ ਗੰਭੀਰ ਹੈ | ਜਿਸ ਤਹਿਤ ਅਸੀਂ ਬੂਥ ਪੱਥਰ ਤੇ ਆਮ ਲੋਕਾਂ ਦੀ ਸਲਾਹ ਲੈ ਕੇ ਇੰਚਾਰਜ ਲਗਾ ਰਹੇ ਹਾਂ | ਇਸ ਮੌਕੇ ਮੁਕੇਸ਼ ਨੱਢਾ, ਅਜੇ ਰਾਣਾ, ਅਨਿਲ ਸ਼ਰਮਾ, ਠੇਕੇਦਾਰ ਹਰਮਨਪ੍ਰੀਤ ਸਿੰਘ ਪਿ੍ੰਸ਼, ਰੰਗਾ ਪਰਾਸ਼ਰ, ਅਮਰੀਕ ਸਿੰਘ, ਪ੍ਰਤੀਕ ਆਹਲੂਵਾਲੀਆ, ਮੋਹਿਤ ਸ਼ਰਮਾ, ਕਰਨ ਮਹੈਣ, ਅਸ਼ੋਕ ਪੱਪੂ, ਜਗਦੀਪ ਚੰਦ ਪਿੰਕੂ, ਬਰਿੰਦਰ ਵਿੱਕੀ, ਦਿਨੇਸ਼ ਜ਼ੋਸੀ, ਜੀਤ ਰਾਮ ਲਖੇੜ, ਕਾਮਰੇਡ ਜ਼ੋਗਿੰਦਰ ਚੋਹਾਨ, ਡਾ. ਭੁਪਿੰਦਰ ਰਾਣਾ, ਸੋਹਨ ਲਾਲ, ਨਵਜੀਤ ਸਿੰਘ ਕਥੂਰੀਆ, ਰਾਮ ਪਾਲ, ਤਰਸੇਮ ਲਾਲ, ਗਿਆਨ ਚੰਦ, ਮਸਤ ਰਾਮ, ਜ਼ੋਗ ਰਾਜ, ਲਾਡੀ ਬਰੋਟਾ, ਰਿੰਪੀ ਸਹੋਟਾ, ਮਨਜੀਤ ਸਿੰਘ, ਦੀਪਕ ਕੁਮਾਰ, ਬਹਾਦਰ ਸਿੰਘ, ਭਗਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚੇਤਨ ਕਾਲੀਆ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਇੰਚਾਰਜ ਨਿਯੁਕਤ <br/> ਅਗਲੀ ਖ਼ਬਰ ਨੰਗਲ ਨਗਰ ਕੌਂਸਲ ਨੂੰ ਐਂਟਰੀ ਟੈਕਸ ਇਕੱਤਰ ਕਰਨ ਦੀ ਆਗਿਆ ਦਿੱਤੀ ਜਾਵੇ-ਪੰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।