28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਆਂਗਨਵਾੜੀ ਮੁਲਾਜ਼ਮਾਂ ਨੇ ਮਾਲਵਿੰਦਰ ਸਿੰਘ ਕੰਗ ਨੂੰ ਦਿੱਤਾ ਮੰਗ ਪੱਤਰ <br/>

ਅਜੀਤ ਡੈਸਕ 19-07-2025
ਰੂਪਨਗਰ,18 ਜੁਲਾਈ (ਯਸ਼ਵੰਤ ਬੱਸੀ)-ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਵਲੋਂ ਯੂਨੀਅਨ ਦੀ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿਚ ਇੱਕ ਵਫ਼ਦ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ | ਇਸ ਮੌਕੇ ਯੂਨੀਅਨ ਦੀ ਸੂਬਾ ਜੁਆਇੰਟ ਸਕੱਤਰ ਗੁਰਦੀਪ ਕੌਰ,ਗੁਰਬਖਸ਼ ਕੌਰ ਹੁਸ਼ਿਆਰਪੁਰ,ਬਲਜੀਤ ਕੌਰ ਨਵਾਂ ਸ਼ਹਿਰ,ਅੰਜੂ ਬਾਲਾ ਰੂਪਨਗਰ,ਸੀਟੂ ਦੇ ਸੂਬਾ ਸਕੱਤਰ ਗੁਰਦੇਵ ਸਿੰਘ ਬਾਗ਼ੀ,ਕੁਲਵਿੰਦਰ ਕੌਰ,ਕਿ੍ਸ਼ਨਾ ਦੇਵੀ ਅਤੇ ਕਵਿਤਾ ਗੌਤਮ ਸਮੇਤ ਵੱਡੀ ਗਿਣਤੀ ਵਿਚ ਆਂਗਨਵਾੜੀ ਵਰਕਰ ਅਤੇ ਹੈਲਪਰ ਸ਼ਾਮਿਲ ਸਨ | ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ 'ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਨੂੰ ਹਰ ਕੰਮ ਆਨਲਾਈਨ ਕਰਨ ਲਈ ਕਿਹਾ ਜਾਂਦਾ ਹੈ, ਪਰੰਤੂ ਕਈ ਸਾਲ ਬੀਤਣ ਤੋਂ ਬਾਅਦ ਵੀ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਫ਼ੋਨ ਨਹੀਂ ਦਿੱਤੇ ਗਏ | ਆਂਗਣਵਾੜੀ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਫ਼ੋਨ ਤੋਂ ਇਲਾਵਾ 350/-ਫ਼ੋਨ ਭੱਤਾ ਪ੍ਰਤੀ ਮਹੀਨਾ, ਘੱਟੋ-ਘੱਟ ਤਨਖ਼ਾਹ 26000/-ਰੁਪਏ ਅਤੇ ਮੁਲਾਜ਼ਮਾਂ ਲਈ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ | ਵਫ਼ਦ ਨੇ ਸੰਸਦ ਮੈਂਬਰ ਨੂੰ ਅਪੀਲ ਕੀਤੀ ਕਿ ਉਹ ਮੰਗਾਂ ਦੀ ਪੂਰਤੀ ਲਈ ਸੰਸਦ 'ਚ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾ ਕੇ ਆਂਗਣਵਾੜੀ ਮੁਲਾਜ਼ਮਾਂ ਦੇ ਮਸਲੇ ਹੱਲ ਕਰਵਾਉਣ |

ਪਿਛਲੀ ਖ਼ਬਰ ਅਜੈਵੀਰ ਸਿੰਘ ਨੇ ਕੇਂਦਰੀ ਰਾਜ ਮੰਤਰੀ ਨਾਲ ਵਿਚਾਰੇ ਪੰਜਾਬ ਦੇ ਮੀਡੀਆ ਸੰਬੰਧੀ ਅਹਿਮ ਮੁੱਦੇ <br/> ਅਗਲੀ ਖ਼ਬਰ ਬੱਚਿਆਂ ਦੇ ਨਾਮਾਂਕਣ ਅਤੇ ਲਾਜ਼ਮੀ ਬਾਇਓਮੈਟਿ੍ਕ ਅਪਡੇਟ 'ਤੇ ਧਿਆਨ ਦਿੱਤਾ ਜਾਵੇ-ਸਹਾਇਕ ਕਮਿਸ਼ਨਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।