ਧਰਮ ਪ੍ਰਚਾਰ ਵੈੱਲਫੇਅਰ ਸੁਸਾਇਟੀ ਘਨੌਲੀ ਦੀ ਧਾਰਮਿਕ ਪ੍ਰੀਖਿਆ ਭਲਕੇ
ਅਜੀਤ ਡੈਸਕ
19-07-2025
ਘਨੌਲੀ, 18 ਜੁਲਾਈ (ਜਸਵੀਰ ਸਿੰਘ)-ਘਨੌਲੀ ਇਲਾਕੇ ਵਿਚ ਬੱਚਿਆਂ ਨੂੰ ਸਿੱਖ ਧਰਮ ਨਾਲ ਜੋੜਨ ਵਾਲੀ ਧਾਰਮਿਕ ਸੰਸਥਾ ਧਰਮ ਪ੍ਰਚਾਰ ਵੈੱਲਫੇਅਰ ਸੁਸਾਇਟੀ (ਰਜਿ:) ਘਨੌਲੀ ਵਲੋਂ ਬੱਚਿਆ ਦੀ ਧਾਰਮਿਕ ਪ੍ਰੀਖਿਆ 20 ਜੁਲਾਈ ਦਿਨ ਐਤਵਾਰ ਨੂੰ ਇਲਾਕੇ ਦੇ ਬਣਾਏ ਗਏ 25 ਪਿੰਡਾ ਦੇ 6 ਪ੍ਰੀਖਿਆ ਕੇਂਦਰਾਂ ਵਿਚ ਲਈ ਜਾ ਰਹੀ ਹੈ, ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਪਰਦੀਪ ਸਿੰਘ ਨੇ ਦੱਸਿਆ ਕਿ ਹਰ ਸਾਲ ਵੱਖ-ਵੱਖ ਪਿੰਡਾਂ ਵਿਚ ਜੋ ਅਪ੍ਰੈਲ ਤੋਂ ਲੈਕੇ ਜੁਲਾਈ ਤੱਕ ਗੁਰਮਤਿ ਕਲਾਸਾਂ ਲਗਾਈਆਂ ਜਾਂਦੀਆ ਹਨ, ਉਹਨਾਂ ਵਿਚ ਆਉਣ ਵਾਲੇ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ, ਜੋ ਕੇ ਇਸ ਸਾਲ 20 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈਕੇ 12 ਵਜੇ ਤੱਕ ਹੋਵੇਗੀ | ਉਹਨਾਂ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕੀ 9:30 ਵਜੇ ਤੱਕ ਬੱਚੇ ਆਪਣੇ ਨਜ਼ਦੀਕੀ ਪ੍ਰੀਖਿਆ ਕੇਂਦਰ ਉੱਤੇ ਪਹੁੰਚ ਜਾਵੇ | ਭਰਤਗੜ੍ਹ, ਕੰਗਣਵਾਲ ਹਿਮਾਚਲ ਪ੍ਰਦੇਸ਼, ਘਨੌਲੀ, ਲੋਧੀ ਮਾਜਰਾ, ਖੁਆਸਪੁਰਾ ਅਤੇ ਸਦਾ ਬਰਤ ਸਾਹਿਬ ਪ੍ਰੀਖਿਆ ਕੇਂਦਰ ਬਣਾਏ ਗਏ ਹਨ |