ਚਿੱਟੇ ਟਿੱਡੇ ਦਾ ਵਾਇਰਸ ਕਰ ਰਿਹਾ ਝੋਨੇ ਦੀ ਫ਼ਸਲ ਤਬਾਹ
ਅਜੀਤ ਡੈਸਕ
18-07-2025
ਕੀਤੇ ਗਏ ਹਨ ਅਤੇ ਮਾਹਿਰ ਉਕਤ ਬੀਜਾਂ ਦੀ ਲੁਆਈ ਦੀ ਸ਼ਿਫਾਰਸ਼ ਵੀ ਕਰ ਰਹੇ ਹਨ | ਕਿਸਾਨਾਂ ਨੇ ਦੱਸਿਆ ਕਿ ਇਹ ਬਿਮਾਰੀ ਦਾ ਹਮਲਾ ਪਹਿਲੀ ਵਾਰ 2022 ਵਿੱਚ ਹੋਇਆ ਸੀ ਜਦੋਂ ਯੂਨੀਵਰਸਿਟੀ ਦੇ ਮਾਹਿਰਾਂ ਵਲੋਂ ਝੋਨੇ ਦੀ ਨਵੀਂ ਵਰਾਇਟੀ 131 ਇਜਾਦ ਕੀਤੀ ਸੀ ਉਸੇ ਉੱਤੇ ਵਾਇਰਸ ਦਾ ਹਮਲਾ ਹੋਇਆ ਸੀ ਅਤੇ ਹੁਣ ਯੂਨੀਵਰਸਿਟੀ ਵਲੋਂ ਨਵਾਂ ਬੀਜ 132 ਇਜਾਦ ਕੀਤੇ ਝੋਨੇ ਦੀ ਫਸਲ ਦੀ ਬਿਜਾਈ ਕਰਨ ਦੀ ਸ਼ਿਫਾਰਸ਼ ਕੀਤੀ ਸੀ ਅਤੇ ਯੂਨੀਵਰਸਿਟੀ ਵਲੋਂ ਤਿਆਰ ਕੀਤੇ ਇਸ ਨਵੇਂ ਬੀਜ 132 'ਤੇ ਵੀ ਵਾਇਰਸ ਦਾ ਹਮਲਾ ਵੱਧ ਹੋ ਰਿਹਾ ਹੈ | ਕਿਸਾਨਾਂ ਦਾ ਦੋਸ਼ ਹੈ ਕਿ ਯੂਨੀਵਰਸਿਟੀ ਮਾਹਿਰਾਂ ਵਲੋਂ ਤਿੰਨ ਸਾਲਾਂ ਵਿੱਚ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਲੱਭਿਆ ਉਲਟਾ ਜਿਹੜਾ ਨਵਾਂ ਬੀਜ ਸਿਫਾਰਸ਼ ਕੀਤਾ ਜਾਂਦਾ ਹੈ ਉਸ ਉੱਤੇ ਵੀ ਵਾਇਰਸ ਦਾ ਹਮਲਾ ਵੱਧ ਹੋ ਰਿਹਾ ਹੈ | ਉਸ ਸਮੇਂ ਵੀ ਕਿਸਾਨਾਂ ਨੂੰ ਭੱਬਲਭੂਸੇ ਪਾਈ ਰੱਖਿਆ ਕਿ ਚਿੱਟੇ ਰੰਗ ਦਾ ਟਿੱਡਾ ਝੋਨੇ ਦੇ ਪੱਤਿਆਂ ਦਾ ਰਸ ਚੂਸਦਾ ਹੈ ਇਸ ਲਈ ਬੂਟੇ ਛੋਟੇ ਰਹਿ ਗਏ ਹਨ | ਕਿਸਾਨਾਂ ਨੇ ਹਜਾਰਾਂ ਰੁਪਏ ਦੀਆਂ ਦਵਾਈਆਂ ਸਪਰੇਅ ਕਰ ਦਿੱਤੀਆਂ ਪਰ ਕੋਈ ਹੱਲ ਨਹੀਂ ਹੋਇਆ ਅਤੇ ਝੋਨੇ ਦੀ ਫ਼ਸਲ ਦਾ ਝਾੜ ਪੰਜ ਸੱਤ ਕੁਇੰਟਲ ਹੀ ਆਇਆ ਸੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਨਾਂਅ 'ਤੇ ਸਪੈਸ਼ਲ ਗਿਰਦਾਵਰੀ ਵੀ ਕਰਵਾਈ ਸੀ ਜਿਹੜੀ ਕਿ ਪਟਵਾਰੀਆਂ ਦੇ ਕਾਗਜ਼ਾਂ ਦਾ ਸ਼ਿੰਗਾਰ ਬਣ ਕੇ ਰਹਿ ਗਈ ਸੀ | ਇਸ ਵਾਰ ਵੀ ਚਿੱਟੇ ਟਿੱਡੇ ਦੇ ਵਾਇਰਸ ਕਾਰਨ ਦੱਸਿਆ ਜਾ ਰਿਹਾ ਹੈ, ਜਿਸ ਕਰਕੇ ਡਰਦੇ ਕਿਸਾਨ ਝੋਨੇ ਦੀ ਲੁਆਈ ਦੁਬਾਰਾ ਕਰ ਰਹੇ ਹਨ | ਇਸ ਮੌਕੇ ਕਿਸਾਨਾਂ ਨੂੰ ਮਜ਼ਦੂਰਾਂ ਦੀ ਘਾਟ ਆ ਰਹੀ ਹੈ ਕਿਉਂਕਿ ਕਿ ਜਿਆਦਾਤਰ ਪ੍ਰਵਾਸੀ ਮਜ਼ਦੂਰ ਵਾਪਸ ਆਪਣੇ ਘਰ ਪਰਤ ਚੁੱਕੇ ਹਨ, ਜਿਸ ਕਰਕੇ ਕਿਸਾਨ ਪ੍ਰੇਸ਼ਾਨੀ ਦੇ ਆਲਮ 'ਚ ਹਨ |
ਕੀ ਕਹਿਣਾ ਹੈ ਸ੍ਰੀ ਚਮਕੌਰ ਸਾਹਿਬ ਦੇ ਖੇਤੀਬਾੜੀ ਬਲਾਕ ਵਿਕਾਸ ਅਫ਼ਸਰ ਡਾ. ਗੁਰਕਿ੍ਪਾਲ ਸਿੰਘ ਦਾ:
ਇਸ ਸੰਬੰਧੀ ਖੇਤੀਬਾੜੀ ਵਿਭਾਗ ਸ੍ਰੀ ਚਮਕੌਰ ਸਾਹਿਬ ਦੇ ਬਲਾਕ ਵਿਕਾਸ ਅਫ਼ਸਰ ਡਾ. ਗੁਰਕਿ੍ਪਾਲ ਸਿੰਘ ਨੇ ਕਿਹਾ ਕਿ ਝੋਨੇ ਤੇ ਮਧਰੇਪਣ ਦੀ ਬਿਮਾਰੀ ਚਿੱਟੇ ਰੰਗ ਦੇ ਟਿੱਡੇ ਵਲੋਂ ਫੈਲਾਏ ਵਾਇਰਸ ਕਾਰਨ ਆ ਰਹੀ ਹੈ | ਉਨ੍ਹਾਂ ਕਿਹਾ ਕਿ ਵਾਇਰਸ ਦਾ ਕੋਈ ਇਲਾਜ ਨਹੀਂ ਹੈ, ਜਿਹੜੇ ਝੋਨੇ ਦੇ ਬੂਟੇ 'ਤੇ ਚਿੱਟੇ ਰੰਗ ਦਾ ਟਿੱਡਾ ਬੈਠ ਗਿਆ ਉਸ ਦਾ ਕੋਈ ਇਲਾਜ ਨਹੀਂ ਹੈ ਸਪਰੇਅ ਕਰਕੇ ਟਿੱਡਾ ਖਤਮ ਕੀਤਾ ਜਾ ਸਕਦਾ ਹੈ | ਇਸ ਮੌਕੇ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਖੇਤੀਬਾੜੀ ਮੰਤਰੀ ਤੋਂ ਮੰਗ ਕੀਤੀ ਕਿ ਮਾਹਿਰ ਡਾਕਟਰਾਂ ਦਾ ਪੈਨਲ ਬਣਾ ਕੇ ਝੋਨੇ ਦੀ ਬਿਮਾਰੀ ਦਾ ਹੱਲ ਲੱਭਿਆ ਜਾਵੇ ਅਤੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ |