31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਾਬਕਾ ਸਪੀਕਰ ਦੀ ਸਪੁੱਤਰੀ ਦਿਵਿਆ ਕੰਵਰ ਬਣੀ ਅਖਿਲ ਭਾਰਤੀਆ ਕਸ਼ੱਤਰੀਆ ਮਹਾਂ ਸਭਾ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ

ਅਜੀਤ ਡੈਸਕ 18-07-2025
ਨੰਗਲ, 17 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਸਪੁੱਤਰੀ ਅਤੇ ਉੱਘੀ ਸਮਾਜ ਸੇਵਿਕਾ ਦਿਵਿਆ ਕੰਵਰ ਨੂੰ ਅਖਿਲ ਭਾਰਤੀਆ ਕਸ਼ਤਰੀਆ ਮਹਾਂ ਸਭਾ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਹ ਨਿਯੁਕਤੀ ਪੱਤਰ ਉਨ੍ਹਾਂ ਨੂੰ ਉਕਤ ਸੰਸਥਾ ਦੇ ਕੌਮੀ ਪ੍ਰਧਾਨ ਮਹਿਲਾ ਵਿੰਗ ਮੈਡਮ ਇੰਦੂ ਤੋਂਮਰ ਵਲੋਂ ਜਾਰੀ ਕੀਤਾ ਗਿਆ ਹੈ | ਸੂਬਾ ਮਹਿਲਾ ਵਿੰਗ ਪ੍ਰਧਾਨ ਵਜੋਂ ਹੋਈ ਨਿਯੁਕਤੀ ਸੰਬੰਧੀ ਮੈਡਮ ਦਿਵਿਆ ਕੰਵਰ ਨੇ ਅਖਿਲ ਭਾਰਤੀ ਕਸ਼ਤਰੀਆ ਮਹਾਂ ਸਭਾ ਦੇ ਪ੍ਰਧਾਨ ਡਾਕਟਰ ਰਾਜਾ ਮਾਨਵਿੰਦਰ ਸਿੰਘ ਅਤੇ ਮਹਿਲਾ ਵਿੰਗ ਦੀ ਰਾਸ਼ਟਰੀ ਪ੍ਰਧਾਨ ਸ਼੍ਰੀਮਤੀ ਇੰਦੂ ਤੋਮਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਮੈਂ ਇਸ ਗੱਲ 'ਤੇ ਮਾਣ ਮਹਿਸੂਸ ਕਰਦੀ ਹਾਂ ਕਿ 1897 ਤੋ ਚੱਲ ਰਹੀ ਇਸ ਸੰਸਥਾ ਦੀ ਮੈਨੂੰ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਬਣਾਇਆ ਗਿਆ ਹੈ | ਉਹਨਾਂ ਕਿਹਾ ਕਿ ਮੈਨੂੰ ਸੌਂਪੀ ਗਈ ਉਕਤ ਅਹਿਮ ਜ਼ਿੰਮੇਵਾਰੀ ਨੂੰ ਉਹ ਮੁਕੰਮਲ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਉਹਨਾਂ ਕਿਹਾ ਕਿ ਜਲਦ ਹੀ ਸੂਬੇ ਭਰ ਵਿਚ ਕਸ਼ਤਰੀਆ ਮਹਾਂ ਸਭਾ ਦੀ ਤਰੱਕੀ ਲਈ ਜੂਝਣ ਵਾਲੀਆਂ ਸਰਗਰਮ ਔਰਤਾਂ ਨੂੰ ਜਥੇਬੰਦੀ 'ਚ ਜ਼ਿੰਮੇਵਾਰੀਆਂ ਦੇ ਕੇ ਨਿਵਾਜਿਆ ਜਾਵੇਗਾ ਤਾਂ ਜੋ ਉਕਤ ਮਹਾਂ ਸਭਾ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਜਾ ਸਕੇ |
ਪਿਛਲੀ ਖ਼ਬਰ ਚਿੱਟੇ ਟਿੱਡੇ ਦਾ ਵਾਇਰਸ ਕਰ ਰਿਹਾ ਝੋਨੇ ਦੀ ਫ਼ਸਲ ਤਬਾਹ ਅਗਲੀ ਖ਼ਬਰ ਪੁਰਖਾਲੀ-ਰੰਗੀਲਪੁਰ ਸੜਕ 'ਤੇ ਫ਼ੈਕਟਰੀ ਦੇ ਚੱਲ ਰਹੇ ਕੰਟੇਨਰਾਂ ਤੋਂ ਇਲਾਕਾ ਵਾਸੀ ਹੋਏ ਪ੍ਰੇਸ਼ਾਨ.. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।