ਰੂਪਨਗਰ,14 ਜੁਲਾਈ (ਯਸ਼ਵੰਤ ਬੱਸੀ)-ਰੂਪਨਗਰ ਟਰੈਫ਼ਿਕ ਪੁਲਿਸ ਵਲੋਂ ਸਹਿਰ 'ਚ ਟਰੈਫ਼ਿਕ ਦੇ ਨਿਯਮਾਂ ਨੂੰ ਲਾਗੂ ਕਰਦਿਆਂ ਟਰੈਫਿਕ ਨੂੰ ਸੁਚਾਰੂ ਅਤੇ ਸੁਰੱਖਿਅਤ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਵੱਖ-ਵੱਖ ਥਾਵਾਂ ਤੇ ਨਾਕੇ ਲਾ ਕੇ ਚੈਕਿੰਗ ਮੁਹਿੰਮ ਤਹਿਤ ਚਲਾਣ ਕੀਤੇ ਗਏ | ਟਰੈਫਿਕ ਪੁਲਿਸ ਵਲੋਂ ਏ. ਐਸ. ਆਈ. ਅਜੈ ਕੁਮਾਰ, ਏ. ਐੱਸ. ਆਈ. ਦੀਦਾਰ ਸਿੰਘ ਅਤੇ ਜਸਪਾਲ ਸਿੰਘ ਏ. ਐਸ. ਆਈ. ਦੀ ਅਗਵਾਈ ਵਿਚ ਬਿਨ੍ਹਾਂ ਪ੍ਰਦੂਸ਼ਣ ਸਰਟੀਫਿਕੇਟ, ਬੀਮਾ ਦਸਤਾਵੇਜ਼ਾਂ ਦੀ ਘਾਟ, ਲਾਲ ਬੱਤੀ ਦੀ ਉਲੰਘਣਾ, ਪ੍ਰੈਸ਼ਰ ਹਾਰਨ ਦੀ ਵਰਤੋਂ, ਗਲਤ ਪਾਰਕਿੰਗ, ਸੱਜੇ ਹੱਥ ਡਰਾਈਵਿੰਗ ਅਤੇ ਹੋਰ ਵੱਖ-ਵੱਖ ਵਾਹਨਾਂ ਦੇ ਚਲਾਨ ਕੀਤੇ ਗਏ | ਇੱਕ ਮੋਟਰਸਾਈਕਲ 'ਤੇ ਸਵਾਰ ਪੰਜ ਵਿਅਕਤੀਆਂ ਦਾ ਖਤਰਨਾਕ ਡਰਾਈਵਿੰਗ ਕਰਨ ਲਈ ਚਲਾਨ ਕੀਤਾ ਗਿਆ | ਅੱਜ ਟਰੱਕਾਂ, ਕਾਰਾ ਅਤੇ ਦੁਪਹੀਆ ਵਾਹਨਾਂ ਦੇ ਚਲਾਨ ਕੱਟਣ ਤੋਂ ਇਲਾਵਾ ਇਕ ਵਾਹਨ ਨੂੰ ਬਾਊਾਡ ਕਰਕੇ ਦੋ ਦਰਜਨ ਦੇ ਕਰੀਬ ਈ -ਚਲਾਨ ਵੀ ਕੀਤੇ ਗਏ |