29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

36 ਬਰਾਦਰੀਆਂ ਦਾ ਸਨਮਾਨ ਕਰਦੀ ਹੈ ਭਾਜਪਾ- ਗੁਰਦਰਸ਼ਨ ਸਿੰਘ ਸੈਣੀ

ਅਜੀਤ ਡੈਸਕ 15-07-2025
• ਪਿੰਡ ਜੌਲਾ ਕਲਾਂ ਵਿਖੇ ਵਾਲਮੀਕਿ ਭਾਈਚਾਰੇ ਦੇ ਸਮਾਗਮ 'ਚ ਲੁਆਈ ਹਾਜ਼ਰੀ
ਲਾਲੜੂ, 14 ਜੁਲਾਈ (ਰਾਜਬੀਰ ਸਿੰਘ)-ਭਾਜਪਾ ਕਿਸੇ ਇਕ ਨਹੀਂ ਸਗੋਂ 36 ਬਰਾਦਰੀਆਂ ਦਾ ਸਨਮਾਨ ਕਰਦੀ ਹੈ ਤੇ ਹਰਿਆਣਾ 'ਚ ਉਹ ਇਸ ਨੂੰ ਸਿੱਧ ਵੀ ਕਰ ਚੁੱਕੀ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਪਿੰਡ ਜੌਲਾ ਕਲਾਂ ਵਿਖੇ ਵਾਲਮੀਕਿ ਭਾਈਚਾਰੇ ਵਲੋਂ ਕਰਵਾਏ ਗਏ ਸਮਾਗਮ 'ਚ ਸ਼ਿਰਕਤ ਕਰਨ ਮੌਕੇ ਕੀਤਾ | ਇਸ ਮੌਕੇ ਵਾਲਮੀਕਿ ਭਾਈਚਾਰੇ ਵਲੋਂ ਗੁਰਦਰਸ਼ਨ ਸਿੰਘ ਸੈਣੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਮਹਾਂਰਿਸ਼ੀ ਵਾਲਮੀਕਿ ਸੰਤ ਹੋਣ ਦੇ ਨਾਲ-ਨਾਲ ਬਹੁਤ ਹੀ ਗਿਆਨ ਰੱਖਣ ਵਾਲੇ ਗੁਰੂ ਸਨ, ਜਿਨ੍ਹਾਂ ਦੀਆਂ ਸਿੱਖਿਆਵਾਂ ਅਨੁਸਾਰ ਹਰ ਮਨੁੱਖ ਨੂੰ ਚੱਲਣਾ ਚਾਹੀਦਾ ਹੈ |
ਇਸ ਮੌਕੇ ਉਨ੍ਹਾਂ ਵਲੋਂ ਵਾਲਮੀਕਿ ਭਾਈਚਾਰੇ ਦੇ ਮੰਦਰ ਲਈ ਆਰਥਿਕ ਮਦਦ ਵੀ ਭੇਟ ਕੀਤੀ ਗਈ ਤਾਂ ਜੋ ਇਸ ਮੰਦਰ ਦੇ ਚੱਲ ਲਈ ਕੰਮ ਨੂੰ ਨੇਪਰੇ ਚਾੜਿ੍ਹਆ ਜਾ ਸਕੇ | ਇਸ ਮੌਕੇ ਸੁਰਿੰਦਰ ਰਾਣਾ ਜਿਊਲੀ, ਲਾਭ ਸਿੰਘ, ਧਰਮਪਾਲ ਸ਼ਰਮਾ, ਗੁਰਮੀਤ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ ਟਿੰਕੂ, ਪੁਸ਼ਪਿੰਦਰ ਮਹਿਤਾ, ਸੰਨਤ ਭਾਰਦਵਾਜ, ਸਤੀਸ਼ ਕੁਮਾਰ ਤੇ ਓਮਬੀਰ ਰਾਣਾ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਗੁਪਤਾ ਹਸਪਤਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਗਿਲਕੋ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਇੰਦੌਰ ਵਿਖੇ ਏ. ਐਫ. ਐਸ. ਪ੍ਰੋਗਰਾਮ 'ਚ ਲਿਆ ਭਾਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।