29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਪਿੰਡ ਸੈਣੀ ਮਾਜਰਾ ਵਿਖੇ ਖ਼ੂਨਦਾਨ ਕੈਂਪ 20 ਨੂੰ

ਅਜੀਤ ਡੈਸਕ 15-07-2025
• ਕੈਂਪ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ-ਪ੍ਰਬੰਧਕ
ਨੂਰਪੁਰ ਬੇਦੀ, 14 ਜੁਲਾਈ (ਹਰਦੀਪ ਸਿੰਘ ਢੀਂਡਸਾ)-ਗੁਰਦੁਆਰਾ ਸਿੰਘ ਸਭਾ ਸੈਣੀ ਮਾਜਰਾ (ਨੂਰਪੁਰ ਬੇਦੀ) ਵਿਖੇ ਨੌਜਵਾਨ ਸਭਾ, ਬਲੱਡ ਡਨੋਰਸ ਟੀਮ, ਗ੍ਰਾਮ ਪੰਚਾਇਤ ਸੈਣੀ ਮਾਜਰਾ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 11 ਵਾਂ ਖ਼ੂਨਦਾਨ ਕੈਂਪ 20 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਜਾ ਰਿਹਾ ਹੈ |
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੇਮੰਤ ਸੈਣੀ ਨੇ ਦੱਸਿਆ ਕਿ 20 ਜੁਲਾਈ ਨੂੰ ਲੱਗਣ ਵਾਲੇ ਇਸ ਕੈਂਪ ਸਬੰਧੀ ਸਾਰੀ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਪਿੰਡ ਦੇ ਸਰਪੰਚ ਰਾਮ ਸਰੂਪ ਸੈਣੀ ਅਤੇ ਲਖਵਿੰਦਰ ਸਿੰਘ ਵਲੋਂ ਇਲਾਕੇ ਦੇ ਖ਼ੂਨ ਦਾਨੀਆ ਨੂੰ ਅਪੀਲ ਕੀਤੀ ਹੈ ਕਿ ਇਸ ਕੈਂਪ ਵਿਚ ਸ਼ਮੂਲੀਅਤ ਕਰਕੇ ਵੱਧ ਤੋਂ ਵੱਧ ਖ਼ੂਨ ਦਾਨ ਕਰਨ ਤਾਂ ਜੋ ਲੋੜਵੰਦਾਂ ਲਈ ਜ਼ਰੂਰਤ ਸਮੇਂ ਖ਼ੂਨ ਦਾ ਪ੍ਰਬੰਧ ਹੋ ਸਕੇ |
ਇਸ ਮੌਕੇ ਮਾਸਟਰ ਹਰਮੇਸ਼ ਸੈਣੀ, ਸੀਏ ਹਰਦੀਪ ਸੈਣੀ, ਪਰਮਜੀਤ ਰਾਜੂ, ਜੋਗਿੰਦਰ ਸੈਣੀ, ਫੋਰਮੈਨ ਬਲਜੀਤ, ਕੁਲਦੀਪ ਸੈਣੀ, ਦੇਵ ਰਾਜ ਸੈਣੀ, ਇੰਦਰਜੀਤ, ਹੇਮਰਾਜ ਮੇਹਰ, ਨਰਿੰਦਰ ਕੁਮਾਰ, ਧਨਰਾਜ, ਹਰਵਿੰਦਰ ਸਟੂਡੀਓ, ਜੋਨੀ, ਨਵ ਸੈਣੀ, ਮੁਨੀਸ਼ ਸੈਣੀ, ਨਿਸ਼ੁ ਸੈਣੀ, ਹੈਪੀ ਮੋਟਰ ਗਰਾਜ, ਰੋਹਿਤ, ਕਮਲ ਪੰਚ, ਹੈਪੀ ਸੈਣੀ, ਪਰਵੀਨ ਸੈਣੀ, ਮਾਸਟਰ ਅਮਰਜੀਤ, ਮਾਸਟਰ ਬਲਵਿੰਦਰ, ਸੁਰਿੰਦਰ ਸੈਣੀ, ਜਗਦੀਸ਼ ਚੰਦਰ ਦੁਬਈ, ਮੋਹਨ ਲਾਲ ਭਾਲਰੂ, ਸੁੱਚਾ ਸਿੰਘ, ਸੰਦੀਪ, ਵੰਸ਼ ਸੈਣੀ, ਦਿਲਪ੍ਰੀਤ, ਸਤਪਾਲ, ਸੋਨੂੰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਵੱਛ ਭਾਰਤ ਮਿਸ਼ਨ ਤੇ ਜਲ ਜੀਵਨ ਮਿਸ਼ਨ ਦੀ ਸਫਲਤਾ 'ਚ ਵਿਭਾਗਾਂ ਤੇ ਆਮ ਲੋਕਾਂ ਦੀ ਭਾਗੀਦਾਰੀ ਅਹਿਮ- ਏ. ਡੀ. ਸੀ. ਵਿਕਾਸ... ਅਗਲੀ ਖ਼ਬਰ ਸਾਊਪਰ ਵਿਖੇ ਅਕਾਲੀ ਆਗੂਆਂ ਵਲੋਂ ਦਰਬਾਰਾ ਸਿੰਘ ਬਾਲਾ ਦਾ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।