29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਸਾਊਪਰ ਵਿਖੇ ਅਕਾਲੀ ਆਗੂਆਂ ਵਲੋਂ ਦਰਬਾਰਾ ਸਿੰਘ ਬਾਲਾ ਦਾ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਸਨਮਾਨ

ਅਜੀਤ ਡੈਸਕ 15-07-2025
ਨੂਰਪੁਰ ਬੇਦੀ, 14 ਜੁਲਾਈ (ਹਰਦੀਪ ਸਿੰਘ ਢੀਂਡਸਾ)- ਸ਼੍ਰੋਮਣੀ ਅਕਾਲੀ ਦਲ ਵਲੋਂ ਨਵ-ਨਿਯੁਕਤ ਜ਼ਿਲ੍ਹਾ ਜਥੇਦਾਰ ਦਰਬਾਰਾ ਸਿੰਘ ਬਾਲਾ ਦਾ ਅੱਜ ਬਲਾਕ ਦੇ ਪਿੰਡ ਸਾਊਪੁਰ (ਬੜੀਵਾਲ) ਵਿਖੇ ਅਕਾਲੀ ਵਰਕਰਾਂ ਅਤੇ ਪਿੰਡ ਵਾਸੀਆਂ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਇਕੱਤਰ ਲੋਕਾਂ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਡਾ: ਦਲਜੀਤ ਸਿੰਘ ਚੀਮਾ ਸਮੇਤ ਹੋਰ ਲੀਡਰਸ਼ਿਪ ਦਾ ਬਾਲਾ ਨੂੰ ਜ਼ਿਲ੍ਹਾ ਜਥੇਦਾਰ ਨਿਯੁਕਤ ਕਰਨ 'ਤੇ ਸਵਾਗਤ ਕੀਤਾ | ਦਰਬਾਰਾ ਸਿੰਘ ਬਾਲਾ ਨੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਸੇਵਾ ਨੂੰ ਪੂਰੀ ਤਨਦੇਹੀ ਨਾਲ ਨਿਭਾਏਗਾ | ਇਸ ਮੌਕੇ ਬਾਬਾ ਜਗਤ ਸਿੰਘ, ਘੁੰਮਣ ਸਿੰਘ, ਨਿਰਮਲ ਸਿੰਘ ਨਿਮਾ, ਜਸਵਿੰਦਰ ਸਿੰਘ, ਬਲਵੀਰ ਸਿੰਘ, ਮੱਖਣ ਸਿੰਘ, ਗੁਰਚੇਤ ਸਿੰਘ, ਸੁਖਵਿੰਦਰ ਸਿੰਘ, ਅਜਮੇਰ ਸਿੰਘ, ਲਵਲੀ, ਪ੍ਰੀਤਮ ਚੰਦ, ਜੋਤੂ ਠੇਕੇਦਾਰ, ਕੁਲਬੀਰ ਸਿੰਘ ਅਸਮਾਨਪਰ, ਸਤਨਾਮ ਸਿੰਘ ਝੱਜ, ਬਾਦਲ ਸਿੰਘ ਬਸੀ ਅਤੇ ਹੁਸਨ ਚੰਦ ਮਠਾਨ ਸਮੇਤ ਹੋਰ ਆਗੂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਸੈਣੀ ਮਾਜਰਾ ਵਿਖੇ ਖ਼ੂਨਦਾਨ ਕੈਂਪ 20 ਨੂੰ ਅਗਲੀ ਖ਼ਬਰ ਅਕਬਰਪੁਰ-ਮਗਰੋੜ ਵਿਖੇ ਕੁਸ਼ਤੀ ਦੰਗਲ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।