ਮੋਰਿੰਡਾ, 14 ਜੁਲਾਈ (ਤਰਲੋਚਨ ਸਿੰਘ ਕੰਗ)-ਦਸਮੇਸ਼ ਹੈਂਡਬਾਲ ਕਲੱਬ ਮੋਰਿੰਡਾ ਵਲੋਂ 54ਵੀਂ ਸੀਨੀਅਰ ਨੈਸ਼ਨਲ ਹੈਂਡਬਾਲ ਚੈਂਪੀਅਨਸ਼ਿਪ 'ਚ ਪੰਜਾਬ ਦੀ ਸੋਨ ਤਗਮਾ ਜੇਤੂ ਵਰਖਾ ਰਾਣੀ ਨੂੰ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਕੋਚ ਸ਼ੰਮਾ ਸੁਰਿੰਦਰ ਸਿੰਘ ਛਿੰਦਰੀ ਅਤੇ ਕਿ੍ਸ਼ਨ ਸਿੰਘ ਰਾਣਾ ਨੇ ਦੱਸਿਆ ਕਿ ਗੁਜਰਾਤ ਦੇ ਭੁਜ ਵਿਚ ਆਰ. ਡੀ. ਵਾਰਸਾਨੀ ਸਕੂਲ ਵਿਚ ਸੀਨੀਅਰ ਨੈਸ਼ਨਲ ਹੈਂਡਬਾਲ ਚੈਂਪੀਅਨਸ਼ਿਪ ਕਰਵਾਈ ਗਈ, ਜਿਸਦਾ ਉਦਘਾਟਨ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਵਲੋਂ ਕੀਤਾ ਗਿਆ | ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਟੀਮ ਵਲੋਂ ਗੁਜਰਾਤ ਦੀ ਟੀਮ ਨੂੰ ਹਰਾ ਕੇ ਸੋਨ ਤਗਮਾ ਹਾਸਿਲ | ਖਿਡਾਰਨ ਵਰਖਾ ਰਾਣੀ ਨੂੰ ਸਨਮਾਨਿਤ ਕਰਦਿਆਂ ਨਗਰ ਕੌਂਸਲ ਮੋਰਿੰਡਾ ਤੇ ਹਲਕਾ ਵਿਧਾਇਕ ਵਲੋਂ ਵਰਖਾ ਰਾਣੀ ਅਤੇ ਕਲੱਬ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ | ਇਸ ਮੌਕੇ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਕੌਂਸਲਰ ਬਬੀਤਾ ਰਾਣੀ, ਧਰਮਿੰਦਰ ਮੱਟੂ, ਜਗਦੀਪ ਕੌਜੀ, ਬੁਗਲੀ ਰਾਣਾ, ਮੇਜਰ ਸਿੰਘ, ਜਗਦੀਪ ਸਿੰਘ ਫੌਜੀ ਤੇ ਜੱਸਾ ਮੰਡੇਰ ਆਦਿ ਹਾਜ਼ਰ ਸਨ |