29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਰੂਪਨਗਰ ਦੇ ਮਨਿੰਦਰ ਕੌਰ ਵਿਰਕ ਬਣੇ ਰੋਇੰਗ ਫੈਡਰੇਸ਼ਨ ਆਫ਼ ਇੰਡੀਆ ਦੇ ਕੌਮੀ ਮੀਤ ਪ੍ਰਧਾਨ

ਅਜੀਤ ਡੈਸਕ 15-07-2025
ਰੂਪਨਗਰ, 14 ਜੁਲਾਈ (ਸਤਨਾਮ ਸਿੰਘ ਸੱਤੀ)- ਰੂਪਨਗਰ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਰੋਇੰਗ ਫੈਡਰੇਸ਼ਨ ਆਫ਼ ਇੰਡੀਆ ਦੀ 11 ਜੁਲਾਈ ਨੂੰ ਹੋਈ ਚੋਣ ਵਿਚ ਰੂਪਨਗਰ ਜ਼ਿਲ੍ਹੇ ਦੀ ਵਸਨੀਕ ਮਨਿੰਦਰ ਕੌਰ ਨੂੰ ਕੌਮੀ ਮੀਤ ਪ੍ਰਧਾਨ ਚੁਣਿਆ ਗਿਆ ਹੈ, ਮੈਡਮ ਮਨਿੰਦਰ ਕੌਰ ਵਿਰਕ ਭਰਤਗੜ੍ਹ ਦੇ ਨਿਵਾਸੀ ਹਨ ਜੋ ਭਰਤਗੜ ਕਿਲ੍ਹੇ ਵਾਲਿਆਂ ਦੇ ਪਰਿਵਾਰ 'ਚੋਂ ਹਨ ਤੇ ਰੋਇੰਗ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਨ | ਉਨ੍ਹਾਂ ਤੋਂ ਇਲਾਵਾ ਏਸ਼ੀਅਨ ਗੋਲਡ ਮੈਡਲਿਸਟ ਅਤੇ ਪੰਜਾਬ ਦੇ ਜਨਰਲ ਸਕੱਤਰ ਜਸਬੀਰ ਸਿੰਘ ਗਿੱਲ ਨੂੰ ਵੀ ਕੌਮੀ ਸੰਯੁਕਤ ਸਕੱਤਰ ਬਣਾਇਆ ਗਿਆ ਹੈ | ਪੰਜਾਬ ਦੇ ਇਨ੍ਹਾਂ ਦੋਨਾਂ ਨੁਮਾਇੰਦਿਆਂ ਦੀ ਚੋਣ ਕਾਰਨ ਪੰਜਾਬ ਰੋਇੰਗ ਦੇ ਖੇਤਰ ਵਿਚ ਖ਼ੁਸ਼ੀ ਦੀ ਲਹਿਰ ਹੈ | ਕੌਮੀ ਪੱਧਰ ਦੀ ਰੋਇੰਗ ਫੈਡਰੇਸ਼ਨ ਵਿਚ ਪੰਜਾਬ ਦੇ ਦੋ ਪ੍ਰਤਿਨਿਧੀਆਂ ਦੀ ਸ਼ਮੂਲੀਅਤ ਨੇ ਪੰਜਾਬ ਖਾਸ ਕਰਕੇ ਰੂਪਨਗਰ ਜ਼ਿਲ੍ਹੇ ਦੀ ਸ਼ਾਨ ਵਧਾਈ ਹੈ | ਇਹ ਪ੍ਰਾਪਤੀ ਪੰਜਾਬ ਦੀ ਰੋਇੰਗ ਖੇਡ ਨੂੰ ਹੋਰ ਵੀ ਨਵੀਆਂ ਉਚਾਈਆਂ ਤੱਕ ਲੈ ਜਾਣ ਅਤੇ ਨੌਜਵਾਨ ਖਿਡਾਰੀਆਂ ਨੂੰ ਸੁਨਹਿਰੀ ਮੌਕੇ ਦੇਣ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਸਹਾਈ ਸਿੱਧ ਹੋਵੇਗੀ | ਜ਼ਿਲ੍ਹਾ ਰੋਇੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਸਿੱਕਾ, ਸਕੱਤਰ ਕੁਲਤਾਰ ਸਿੰਘ, ਪਰਮਿੰਦਰ ਕੌਰ ਖਜਾਨਚੀ, ਯਸ਼ਵੰਤ ਬੱਸੀ ਸੰਯੁਕਤ ਸਕੱਤਰ, ਸੁਰਿੰਦਰ ਸਿੰਘ ਤੇ ਗੁਰਮੁਖ ਸਿੰਘ ਸੈਣੀ ਦੋਵੇਂ ਕਾਰਜਕਾਰੀ ਮੈਂਬਰ ਅਤੇ ਹੋਰਾਂ ਨੇ ਮੈਡਮ ਮਨਿੰਦਰ ਕੌਰ ਵਿਰਕ ਅਤੇ ਜਸਵੀਰ ਸਿੰਘ ਗਿੱਲ ਦੀ ਚੋਣ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹਨਾਂ ਦੋਵਾਂ ਦੀ ਕੌਮੀ ਫੈਡਰੇਸ਼ਨ ਵਿਚ ਸ਼ਮੂਲੀਅਤ ਪੰਜਾਬ ਖਾਸ ਕਰਕੇ ਰੂਪਨਗਰ ਵਿਚ ਰੋਇੰਗ ਖੇਡ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਵੇਗੀ | ਉਹਨਾਂ ਕਿਹਾ ਕਿ ਮੈਡਮ ਮਨਿੰਦਰ ਕੌਰ ਵਿਰਕ ਦੀ ਕੌਮੀ ਫੈਡਰੇਸ਼ਨ ਵਿਚ ਨੁਮਾਇੰਦਗੀ ਰੂਪਨਗਰ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ |
ਪਿਛਲੀ ਖ਼ਬਰ ਕਾਸੋ ਓਪਰੇਸ਼ਨ ਦੌਰਾਨ 3 ਮੁਕੱਦਮੇ ਦਰਜ, 34.24 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ-3 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਜ਼ਿਲ੍ਹੇ 'ਚ ਵੱਖ-ਵੱਖ ਸਥਾਨਾਂ 'ਤੇ ਕਾਰਡਨ ਐਂਡ ਸਰਚ ਆਪਰੇਸ਼ਨ ਚਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।