26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਬਾਬਾ ਕਮਲ ਦਾਸ ਦੀ ਅਗਵਾਈ 'ਚ ਡੇਰਾ ਬਾਬਾ ਸ੍ਰੀਚੰਦ ਭਨਾਮ ਵਲੋਂ ਖ਼ੁਆਜਾ ਪੀਰ ਦਾ ਛੱਡਿਆ ਬੇੜਾ

ਇਲਾਕੇ ਦੀ ਸੁੱਖ ਸ਼ਾਂਤੀ ਲਈ ਸਤਲੁਜ ਦਰਿਆ ਵਿਚ ਬੇੜਾ ਛੱਡਣ ਮੌਕੇ ਬਾਬਾ ਕਮਲ ਦਾਸ ਨਾਲ ਮੌਜੂਦ ਗੌਰਵ ਰਾਣਾ ਤੇ ਹਾਜ਼ਰ ਸੰਗਤਾਂ | ਤਸਵੀਰ : ਚੌਧਰੀ ਧਰਮ ਪਾਲ <br/> 02-06-2025
ਸੁਖਸਾਲ, 1 ਜੂਨ (ਧਰਮ ਪਾਲ)-ਡੇਰਾ ਸ੍ਰੀਚੰਦ ਨਿਰਵਾਣ ਆਸ਼ਰਮ ਭਨਾਮ ਵਿਖੇ ਨਵੇਂ ਬਣੇ ਖ਼ੁਆਜਾ ਪੀਰ ਦੇ ਮੰਦਰ ਦੀ ਮੁਕੰਮਲਤਾ ਦੇ ਮੱਦੇਨਜ਼ਰ ਸੈਂਕੜੇ ਸੰਗਤਾਂ ਦੀ ਹਾਜ਼ਰੀ ਦੌਰਾਨ ਸੰਤ ਬਾਬਾ ਉਮੇਦ ਗਿਰ ਮਹਾਰਾਜ ਤੇ ਬਾਬਾ ਕਮਲ ਦਾਸ ਦੀ ਅਗਵਾਈ 'ਚ ਇਲਾਕੇ ਦੀ ਸੁੱਖ ਸ਼ਾਂਤੀ ਲਈ ਸਤਲੁਜ ਦਰਿਆ ਵਿਚ ਖ਼ੁਆਜਾ ਪੀਰ ਗ਼ਰੀਬ ਨਿਵਾਜ ਦਾ ਬੇੜਾ ਉਤਾਰਿਆ | ਇਸ ਮੌਕੇ ਧਾਰਮਿਕ ਸਮਾਗਮ ਦੇ ਮੱਦੇਨਜ਼ਰ ਇਥੇ ਸੰਪੂਰਨ ਰੀਤੀ ਰਿਵਾਜ਼ਾਂ ਦੇ ਨਾਲ ਵਿਧੀ ਪੂਰਵਕ ਖਵਾਜਾ ਪੀਰ ਜੀ ਦੀ ਮੂਰਤੀ ਮੰਦਰ 'ਚ ਸਥਾਪਿਤ ਕੀਤੀ ਗਈ | ਇਸ ਮੌਕੇ ਵਹਿਣ ਮੁਹਿੰਮ ਦੇ ਆਗੂ ਤੇ ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਸਤਲੁਜ ਦਰਿਆ ਪਿੰਡ ਭਨਾਮ ਲਾਗੇ ਦੋ ਭਾਗਾਂ 'ਚ ਵੰਡਿਆ ਹੋਇਆ ਹੈ ਪਰ ਇਕ ਪਾਸੇ ਪਾਣੀ ਨਾ ਆਉਣ ਕਾਰਨ ਸੰਗਤਾਂ ਨੂੰ ਕਾਫ਼ੀ ਦੂਰ ਦੂਜੇ ਪਾਸੇ ਬੇੜਾ ਉਤਾਰਨ ਲਈ ਜਾਣਾ ਪਿਆ | ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਪੂਰੇ ਮਾਮਲੇ ਨੂੰ ਲੈ ਕੇ ਸੰਤਾਂ ਵਲੋਂ ਸਰਕਾਰ ਅਤੇ ਪ੍ਰਸ਼ਾਸਨ ਨਾਲ ਬਾਰ-ਵਾਰ ਸੰਪਰਕ ਕੀਤਾ ਗਿਆ ਪਰ ਉਹ ਵਹਾਅ ਏਰੀਆ ਦੇ ਦਰਿਆ ਵਾਲੇ ਪਾਸੇ ਪਾਣੀ ਪਹੁੰਚਾਉਣ 'ਚ ਅਵੇਸਲੇ ਰਹੇ | ਉਨ੍ਹਾਂ ਕਿਹਾ ਕਿ ਸਿਸਟਮ ਤੇ ਸਰਕਾਰਾਂ ਨੂੰ ਜ਼ਮੀਨੀ ਪੱਧਰ 'ਤੇ ਕੰਮ ਕਰਦਿਆਂ ਕੁਦਰਤ ਦੀ ਦਿੱਤੀ ਹੋਈ ਨਿਆਮਤ ਸਤਲੁਜ ਦਾ ਪਾਣੀ ਸਾਡੇ ਪਿੰਡਾਂ ਤੇ ਧਾਰਮਿਕ ਸਥਾਨਾਂ ਤੱਕ ਪਹੰੁਚਾਉਣ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨਾ ਚਾਹੀਦਾ ਹੈ | ਇਸ ਮੌਕੇ ਉਥੇ ਬਾਬਾ ਅਮਰਨਾਥ, ਸਰਪੰਚ ਦੇਵਰਾਜ, ਪੰਚ ਗੁਰਨਾਮ ਸਿੰਘ, ਰਵਿੰਦਰ ਸਿੰਘ ਫ਼ੌਜੀ, ਸ਼ਾਹਦੀ ਸਿੰਘ, ਕਰਨਵੀਰ ਸਿੰਘ, ਖ਼ਾਬ ਸਿੰਘ, ਭੋਲਾ ਸਿੰਘ ਫ਼ੌਜੀ, ਜਰਨੈਲ ਸਿੰਘ, ਮੋਹਨ ਸਿੰਘ, ਹਿੰਮਤ ਸਿੰਘ, ਦਰਸ਼ਨ ਸਿੰਘ, ਰਾਮ ਪੰਡਿਤ ਪਲਾਸੀ ਸਮੇਤ ਸੈਂਕੜੇ ਸ਼ਰਧਾਲੂ ਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ 11 ਜੂਨ ਨੂੰ ਲੁਧਿਆਣਾ ਤੇ 15 ਨੂੰ ਸਾਹਨੇਵਾਲ ਸੰਘਰਸ਼ਾਂ 'ਚ ਹੋਵਾਂਗੇ ਸ਼ਾਮਿਲ-ਜਲ ਸਪਲਾਈ ਵਰਕਰ ਯੂਨੀਅਨ ਆਗੂ ਅਗਲੀ ਖ਼ਬਰ ਰਾਣਾ ਕੇ. ਪੀ. ਸਿੰਘ ਨੇ ਕੀਤਾ ਮੈਟਰੋ ਹੋਟਲ ਵਾਲਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।