04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਮਠਿਆਈਆਂ ਦੀ ਦੁਕਾਨ 'ਚ ਚੋਰੀ <br/>

ਅਜੀਤ ਡੈਸਕ 21-07-2025
ਰਾਮਾਂ ਮੰਡੀ, 20 ਜੁਲਾਈ (ਤਰਸੇਮ ਸਿੰਗਲਾ)- ਰਾਮਾਂ ਮੰਡੀ ਵਿਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ¢ ਬੀਤੀ ਰਾਤ ਸਥਾਨਕ ਤਲਵੰਡੀ ਸਾਬੋ ਰੋਡ 'ਤੇ ਸਥਿਤ ਬੱਸ ਅੱਡੇ ਦੇ ਬਾਹਰ ਮਿਠਾਈਆਂ ਦੀ ਦੁਕਾਨ 'ਸ੍ਰੀ ਬਾਲਾਜੀ ਐਂਡ ਬੰਗੀ ਸਵੀਟ ਹਾਊਸ' ਦੇ ਸ਼ਟਰ ਦੇ ਤਾਲੇ ਤੋੜ ਕੇ ਨਾਮਾਲੂਮ ਵਿਅਕਤੀ ਵਲੋਂ ਮਠਿਆਈ ਅਤੇ ਨਕਦੀ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਹੈ¢ ਪੀੜਤ ਦੁਕਾਨਦਾਰ ਆਕਾਸ਼ ਅਗਰਵਾਲ ਪੁੱਤਰ ਸਲੋਸਨ ਕੁਮਾਰ ਵਾਸੀ ਰਾਮਾਂ ਮੰਡੀ ਨੇ ਚੋਰੀ ਸਬੰਧੀ ਰਾਮਾਂ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਹੈ ਕਿ ਉਸ ਦੀ ਦੁਕਾਨ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੂਟੇਜ ਅਨੁਸਾਰ ਚੋਰੀ ਕਰਨ ਵਾਲੇ ਵਿਅਕਤੀ ਦਾ ਮੂੰਹ ਬੰਨਿ੍ਹਆ ਹੋਇਆ ਹੈ¢ ਉਕਤ ਵਿਅਕਤੀ ਉਸ ਦੀ ਦੁਕਾਨ ਵਿਚੋਂ ਗੱਲੇ ਵਿਚ ਪਈ ਕਰੀਬ ਛੇ ਹਜ਼ਾਰ ਰੁਪਏ ਨਕਦੀ, ਇਕ ਐਲ.ਸੀ.ਡੀ. ਅਤੇ ਖਾਣ ਪੀਣ ਵਾਲਾ ਸਮਾਨ ਚੋਰੀ ਕਰਕੇ ਲੈ ਗਿਆ ਹੈ¢ ਪੀੜਤ ਨੇ ਚੋਰੀ ਦੇ ਨੁਕਸਾਨ ਦੀ ਕੁਲ ਕੀਮਤ ਕਰੀਬ 20,000 ਰੁਪਏ ਦੱਸੀ ਹੈ¢ ਸਵੀਟਸ ਐਸੋਸੀਏਸ਼ਨ ਰਾਮਾਂ ਮੰਡੀ ਨੇ ਚੋਰੀ ਦੀ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਚੋਰੀ ਦੀਆਂ ਘਟਨਾਵਾਂ ਦਾ ਕਾਰਨ ਕਾਨੂੰਨ 'ਚ ਕਮੀਆਂ ਦੱਸਿਆ ਹੈ ਅਤੇ ਚੋਰੀ ਦੀਆਂ ਘਟਨਾਵਾਂ ਰੋਕਣ ਲਈ ਕਾਨੂੰਨਾਂ 'ਚ ਸੋਧ ਕਰਕੇ ਚੋਰਾਂ ਲਈ ਸਖ਼ਤ ਸਜ਼ਾ ਦਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ¢

ਪਿਛਲੀ ਖ਼ਬਰ ਅਸ਼ਵਨੀ ਸ਼ਰਮਾ ਦੀ ਨਿਯੁਕਤੀ ਨਾਲ ਪੰਜਾਬ ਭਾਜਪਾ ਹੋਰ ਮਜ਼ਬੂਤ ਹੋਵੇਗੀ- ਨਕੱਈ ਅਗਲੀ ਖ਼ਬਰ ਨਸ਼ੇੜੀ ਨੇ ਦਿਨ ਦਿਹਾੜੇ ਵਿਅਕਤੀ ਦੀ ਕੁੱਟਮਾਰ ਕਰਕੇ 10,000 ਖੋਹੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।