13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਸੀ. ਐਲ. ਏ. ਟੀ., ਆਈ. ਏ. ਐਲ. ਈ. ਟੀ. ਤੇ ਸੀ. ਏ. ਟੀ. 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 27-12-2025
ਚੰਡੀਗੜ੍ਹ, 26 ਦਸੰਬਰ (ਮਾਰਕੰਡਾ)-ਭਾਰਤ ਦੀਆਂ ਪ੍ਰਮੁੱਖ ਪ੍ਰਤੀਯੋਗੀ ਪ੍ਰਵੇਸ਼ ਪ੍ਰੀਖਿਆਵਾਂ ਸੀ. ਐਲ. ਏ. ਟੀ. 2026, ਏ. ਆਈ. ਐਲ. ਈ. ਟੀ. 2026 ਤੇ ਸੀ. ਏ. ਟੀ. 2025 ਦੇ ਆਏ ਨਤੀਜੇ 'ਚੋਂ ਹਿਮਾਂਸ਼ੀ ਜਿੰਦਲ ਡੀ. ਏ. ਵੀ. ਕਾਲਜ ਤੋਂ ਪਾਸ ਆਊਟ ਨੇ 99.99 ਪ੍ਰਤੀਸ਼ਤਤਾ ਤੇ ਭਵਨ ਵਿਦਿਆਲਿਆ ਦੀ ਇਕ ਵਿਦਿਆਰਥਣ ਹਰਸ਼ਿਕਾ ਏ. ਆਈ. ਐਲ. ਈ. ਟੀ. 2026 'ਚੋਂ ਏ. ਆਈ. ਆਰ. 2 ਪ੍ਰਾਪਤ ਕਰਕੇ ਟਰਾਈਸਿਟੀ 'ਚੋਂ ਟਾਪਰ ਰਹੇ | ਉਸ ਤੋਂ ਇਲਾਵਾ ਭਵਨ ਵਿਦਿਆਲਿਆ, ਕਾਰਮਲ ਕਾਨਵੈਂਟ, ਵਿਵੇਕ ਹਾਈ ਸਕੂਲ, ਡੀ. ਪੀ. ਐਸ. ਤੇ ਹੋਰ ਸਕੂਲਾਂ ਦੇ ਕਈ ਹੋਰ ਵਿਦਿਆਰਥੀਆਂ ਨੇ ਸੀ. ਐਲ. ਏ. ਟੀ. ਤੇ ਏ. ਆਈ. ਐਲ. ਈ. ਟੀ. 'ਚੋਂ ਚੰਗੇ ਰੈਂਕ ਪ੍ਰਾਪਤ ਕੀਤੇ | ਆਰੀਅਨ, ਅਹਾਨਾ, ਆਇਨਾ, ਕਰੂਬ, ਸੀਰਤ, ਲਵੀਸ਼ਾ, ਸਨਿਗਧਾ, ਪੁਲਕਿਤ ਤੇ ਅਨਵੀ ਸਮੇਤ ਵਿਦਿਆਰਥੀਆਂ ਨੇ ਸ਼ਲਾਘਾਯੋਗ ਰੈਂਕ ਪ੍ਰਾਪਤ ਕੀਤੇ ਹਨ ਅਤੇ ਕਾਊਾਸਲਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੇ ਪ੍ਰਮੁੱਖ ਰਾਸ਼ਟਰੀ ਕਾਨੂੰਨ ਯੂਨੀਵਰਸਿਟੀਆਂ ਦੀਆਂ ਅਲਾਟਮੈਂਟ ਸੂਚੀਆਂ 'ਚ ਸ਼ਾਮਿਲ ਹੋਣ ਦੀ ਉਮੀਦ ਹੈ | ਸੀ. ਏ. ਟੀ. ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ. ਆਈ. ਐਮ. ਐਸ.) ਤੇ ਹੋਰ ਪ੍ਰਮੁੱਖ ਵਪਾਰਕ ਸਕੂਲਾਂ, ਜਿਨ੍ਹਾਂ 'ਚ ਆਈ. ਆਈ. ਐਮ. ਅੰਮਿ੍ਤਸਰ, ਆਈ. ਆਈ. ਐਮ. ਸਿਰਮੌਰ ਤੇ ਯੂਨੀਵਰਸਿਟੀ ਬਿਜ਼ਨਸ ਸਕੂਲ (ਯੂ. ਬੀ. ਐਸ.), ਪੰਜਾਬ ਯੂਨੀਵਰਸਿਟੀ ਸ਼ਾਮਿਲ ਹਨ, ਦਾ ਮੁੱਖ ਪ੍ਰਵੇਸ਼ ਦੁਆਰ ਬਣਿਆ ਹੋਇਆ ਹੈ, ਜੋ ਕਿ ਖੇਤਰ ਦੇ ਉਮੀਦਵਾਰਾਂ ਲਈ ਮੁੱਖ ਸੰਸਥਾਵਾਂ ਹਨ |


ਪਿਛਲੀ ਖ਼ਬਰ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਵਲੋਂ ਨਕਲੀ ਨੋਟਾਂ ਦਾ ਵੱਡਾ ਗਰੋਹ ਬੇਨਕਾਬ, ਪੰਜ ਨੌਜਵਾਨ ਕਾਬੂ <br/> ਅਗਲੀ ਖ਼ਬਰ ਚੰਡੀਗੜ੍ਹ ਵਿਚ ਦੋ ਵੱਖ-ਵੱਖ ਸਾਈਬਰ ਠੱਗੀ ਮਾਮਲੇ ਦਰਜ, ਕੁੱਲ 1 ਕਰੋੜ 6.79 ਲੱਖ ਰੁਪਏ ਦੀ ਹੋਈ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।