10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਪੈਦਲ ਜਾ ਰਹੇ ਵਿਅਕਤੀ ਦੀ ਮੌਤ

ਅਜੀਤ ਡੈਸਕ 26-12-2025
ਐੱਸ. ਏ. ਐੱਸ. ਨਗਰ, 25 ਦਸੰਬਰ (ਕਪਿਲ ਵਧਵਾ)-ਪਿੰਡ ਮਾਣਕ ਮਾਜਰਾ ਦੇ ਚੌਕ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਸੜਕ ਕਿਨਾਰੇ ਪੈਦਲ ਜਾ ਰਹੇ ਇਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਜ਼ਖ਼ਮੀ ਨੂੰ ਤੁਰੰਤ ਫੇਜ਼-6 ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਜਾਂਚ ਕਰਨ ਉਪਰੰਤ ਉਸ ਨੂੰ ਮਿ੍ਤਕ ਐਲਾਨ ਦਿੱਤਾ | ਮਿ੍ਤਕ ਦੀ ਪਛਾਣ ਰਾਮ ਲਖਣ (35) ਵਜੋਂ ਹੋਈ ਹੈ ਜੋ ਕਿ ਅਸਲ 'ਚ ਯੂ. ਪੀ. ਦਾ ਵਸਨੀਕ ਸੀ ਤੇ ਮਾਣਕ ਮਾਜਰਾ 'ਚ ਕਿਰਾਏ 'ਤੇ ਰਹਿੰਦਾ ਸੀ | ਸੋਹਾਣਾ ਥਾਣਾ ਪੁਲਿਸ ਨੇ ਮਿ੍ਤਕ ਦੇ ਪੁੱਤਰ ਰਾਹੁਲ ਕੁਮਾਰ ਦੇ ਬਿਆਨਾਂ 'ਤੇ ਚੰਡੀਗੜ੍ਹ ਨੰਬਰ ਦੀ ਕਾਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਰਾਹੁਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਬਿਜਲੀ ਦਾ ਕੰਮ ਕਰਦਾ ਹੈ ਅਤੇ 23 ਦਸੰਬਰ ਨੂੰ ਸੈਕਟਰ-87 ਵਿਚ ਕੰਮ ਖਤਮ ਕਰਨ ਮਗਰੋਂ ਉਹ ਆਪਣੇ ਪਿਤਾ ਨਾਲ ਪੈਦਲ ਘਰ ਵਾਪਸ ਆ ਰਿਹਾ ਸੀ | ਇਸ ਦੌਰਾਨ ਜਦੋਂ ਉਹ ਦੋਵੇਂ ਮਾਣਕ ਮਾਜਰਾ ਚੌਕ ਨੇੜੇ ਪੁੱਜੇ ਤਾਂ ਪਿੱਛੇ ਤੋਂ ਤੇਜ਼ ਰਫ਼ਤਾਰ ਕਾਰ ਆਈ, ਜਿਸ ਨੇ ਉਸਦੇ ਪਿਤਾ ਰਾਮ ਲਖਣ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਇਸ ਟੱਕਰ ਨਾਲ ਰਾਮ ਲਖਣ ਸੜਕ 'ਤੇ ਜ਼ਖ਼ਮੀ ਹੋ ਕੇ ਡਿੱਗ ਪਿਆ | ਰਾਹੁਲ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕਾਰ ਚਾਲਕ ਪਹਿਲਾਂ ਰੁਕਿਆ ਤੇ ਉੱਤਰ ਕੇ ਉਨ੍ਹਾਂ ਵੱਲ ਵਧਣ ਲੱਗਾ, ਪਰ ਲੋਕ ਇਕੱਠੇ ਹੁੰਦੇ ਦੇਖ ਉਹ ਕਾਰ ਸਮੇਤ ਮੌਕੇ ਤੋਂ ਭੱਜ ਗਿਆ | ਇ ਦੌਰਾਨ ਰਾਹੁਲ ਨੇ ਕਾਰ ਦਾ ਨੰਬਰ ਚੰਡੀਗੜ੍ਹ ਦਾ ਨੋਟ ਕਰ ਲਿਆ | ਰਾਹੁਲ ਨੇ ਜ਼ਖ਼ਮੀ ਪਿਤਾ ਨੂੰ ਆਟੋ ਰਾਹੀਂ ਸਿਵਲ ਹਸਪਤਾਲ ਫੇਜ਼-6 ਪਹੁੰਚਾਇਆ, ਜਿਥੇ ਡਾਕਟਰਾਂ ਨੇ ਰਾਮ ਲਖਣ ਨੂੰ ਮਿ੍ਤਕ ਐਲਾਨ ਦਿੱਤਾ | ਪੁਲਿਸ ਵਲੋਂ ਹਾਦਸੇ ਦੀ ਜਾਂਚ ਜਾਰੀ ਹੈ |
ਪਿਛਲੀ ਖ਼ਬਰ ਠੰਢ ਦੇ ਬਾਵਜੂਦ ਪ੍ਰਾਇਮਰੀ ਤੇ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀ ਵਰਦੀਆਂ ਦੀ ਉਡੀਕ 'ਚ-ਜੀ. ਟੀ. ਯੂ. ਅਗਲੀ ਖ਼ਬਰ ਚੰਡੀਗੜ੍ਹ 'ਚ ਅਵਾਸਟੀਨ ਪਾਊਡਰ ਸਪਲਾਈ ਦਾ ਝਾਂਸਾ ਦੇ ਕੇ 60.65 ਲੱਖ ਦੀ ਸਾਈਬਰ ਠੱਗੀ, ਮੱਧ ਪ੍ਰਦੇਸ਼ ਤੇ ਦਮਨ ਦੇ ਦੋ ਮੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।