20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਗਾਇਕਾ ਸੁੱਖੀ ਬਰਾੜ ਨੇ 'ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ' ਦੀ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ <br/>

ਅਜੀਤ ਡੈਸਕ 25-12-2025
ਚੰਡੀਗੜ੍ਹ, 24 ਦਸੰਬਰ (ਅਜਾਇਬ ਸਿੰਘ ਔਜਲਾ)-ਪੰਜਾਬੀ ਦੀ ਪ੍ਰਸਿੱਧ ਗਾਇਕਾ, ਸਾਹਿਤ, ਸੱਭਿਆਚਾਰ, ਵਿਰਸੇ ਅਤੇ ਵਿਰਾਸਤ ਦੀ ਅਤੇ ਸੱਭਿਆਚਾਰ ਦੀ ਜਿਉਂਦੀ ਜਾਗਦੀ ਮਿਸਾਲ ਸੁਖਮਿੰਦਰ ਕੌਰ ਬਰਾੜ ਉਰਫ਼ ਸੁੱਖੀ ਬਰਾੜ (ਪੰਜਾਬ ਕੌਰ) ਨੂੰ ਸੱਭਿਆਚਾਰਕ ਮਾਮਲੇ ਵਿਭਾਗ ਚੰਡੀਗੜ੍ਹ ਵਲੋਂ ਸੰਗੀਤ ਨਾਟਕ ਅਕੈਡਮੀ, ਚੰਡੀਗੜ੍ਹ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ | ਸੰਗੀਤ ਨਾਟਕ ਅਕੈਡਮੀ, ਚੰਡੀਗੜ੍ਹ ਦੇ ਦਫ਼ਤਰ ਵਿਖ਼ੇ ਸੁੱਖੀ ਬਰਾੜ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਪ੍ਰਤਿਭਾਵਾਨ ਅਦਾਕਾਰ ਮਲਕੀਤ ਰੌਣੀ ਪੰਜਾਬੀ ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਤੇ ਪ੍ਰਸਿੱਧ ਗਾਇਕ ਹਰਦੀਪ ਤੇ ਗੀਤਕਾਰ ਭੱਟੀ ਵਾਲੇ ਨੇ ਕਿਹਾ ਕਿ ਸੁੱਖੀ ਬਰਾੜ ਵੱਲੋਂ ਪੰਜਾਬੀ ਸੱਭਿਆਚਾਰ ਦੇ ਖੇਤਰ ਵਿਚ ਪਾਏ ਵਢਮੁੱਲੇ ਯੋਗਦਾਨ ਬਦਲੇ ਅਤੇ ਉਨ੍ਹਾਂ ਵਲੋਂ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਉਪਰਾਲਿਆਂ ਨੂੰ ਦੇਖਦੇ ਹੋਏ ਇਸ ਅਹਿਮ ਅਹੁਦੇ ਨਿਵਾਜਿਆ ਜਾਣਾ ਪ੍ਰਸੰਸਾਯੋਗ ਹੈ | ਇਸ ਦੌਰਾਨ ਪੰਜਾਬ ਦੀਆਂ ਸੱਭਿਆਚਾਰਕ, ਸਾਹਿਤਿਕ ਤੇ ਫ਼ਿਲਮੀ ਸ਼ਖ਼ਸੀਅਤਾਂ ਤੋਂ ਇਲਾਵਾ ਪੰਜਾਬ ਦੇ ਪ੍ਰਮੁੱਖ ਗਾਇਕ, ਗੀਤਕਾਰ ਅਤੇ ਸੰਗੀਤਕਾਰ ਵੀ ਹਾਜ਼ਰ ਸਨ | ਇਨ੍ਹਾਂ ਵਿਚ ਦੀਪਕ ਮਨਮੋਹਨ, ਬਾਈ ਹਰਦੀਪ, ਪੰਮੀ ਬਾਈ, ਪੀਟਰ ਸੋਢੀ, ਫ਼ਿਲਮ ਅਤੇ ਰੰਗ-ਮੰਚ (ਥੀਏਟਰ) ਦੀ ਅਦਾਕਾਰ ਅਨੀਤਾ ਸ਼ਬਦੀਸ, ਗੁਰਮੀਤ ਸਿੰਘ ਜੌੜਾ,ਸੰਗੀਤਕਾਰ ਦੀਪਕ ਵੈਦ, ਪਰਮਜੀਤ ਪੰਮੀ ਤੋਂ ਇਲਾਵਾ ਰਿਸ਼ੀ ਰਾਜ ਤੋਮਰ, ਸਤੀਸ਼ ਅਵਸਥੀ, ਆਰ. ਡੀ. ਕੈਲੇ, ਸੁਰੇਸ਼ ਗੋਇਲ,ਦੀਪਕ ਬੱਤਰਾ,ਕੰਵਰ ਜਗਮੋਹਨ, ਰਾਜਿੰਦਰ ਸਿੰਘ ਧੀਮਾਨ, ਫ਼ਿਲਮ ਨਿਰਮਾਤਾ ਬਾਜਵਾ ਸਿੰਘ,ਪਰਮਿੰਦਰ ਜੀਤ ਸਿੰਘ ਤੋਂ ਇਲਾਵਾ ਬਹੁਤ ਸਾਰੇ ਕਲਾਕਾਰਾਂ ਨੇ ਵੀ ਸੁੱਖੀ ਬਰਾੜ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ |

ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਪਨਬੱਸ ਦੇ ਕੰਟਰੈਕਟ ਮੁਲਾਜ਼ਮਾਂ ਨੂੰ 3300 ਖ਼ਾਲੀ ਸੈਂਕਸ਼ਨ ਪੋਸਟਾਂ ਅਧੀਨ ਵਿਭਾਗ 'ਚ ਜਲਦੀ ਪੱਕਾ ਕਰੇ... ਅਗਲੀ ਖ਼ਬਰ ਜੀ.ਐਮ.ਸੀ.ਐਚ-32 ਦੀ ਸੁਰੱਖਿਆ ਕਰਮਚਾਰੀ ਯੂਨੀਅਨ ਦੀ ਸਾਲਾਨਾ ਚੋਣ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।