20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਜੀ.ਐਮ.ਸੀ.ਐਚ-32 ਦੀ ਸੁਰੱਖਿਆ ਕਰਮਚਾਰੀ ਯੂਨੀਅਨ ਦੀ ਸਾਲਾਨਾ ਚੋਣ ਹੋਈ <br/>

ਅਜੀਤ ਡੈਸਕ 25-12-2025
ਚੰਡੀਗੜ੍ਹ, 24 ਦਸੰਬਰ (ਅਜੀਤ ਬਿਊਰੋ)- ਸਰਕਾਰੀ ਮੈਂਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਦੀ ਸੁਰੱਖਿਆ ਕਰਮਚਾਰੀ ਯੂਨੀਅਨ ਦੀ ਸਲਾਨਾ ਚੋਣ ਕੀਤੀ ਗਈ, ਜਿਸ 'ਚ ਹਰਦੀਪ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ | ਚੋਣ ਅਧਿਕਾਰੀ ਨੇ ਨਤੀਜੇ ਐਲਾਨਦੇ ਸਮੇਂ ਕਿਹਾ ਕਿ ਕੁੱਲ 340 ਵੋਟਾਂ ਸਨ, ਜਿਨ੍ਹਾਂ ਵਿਚੋਂ 223 ਵਾਰਡਾਂ ਵਿਚ ਵੋਟਿੰਗ ਹੋਈ | ਪ੍ਰਧਾਨ ਉਮੀਦਵਾਰ ਹਰਦੀਪ ਸਿੰਘ ਨੂੰ 163 ਵੋਟਾਂ ਮਿਲੀਆਂ | ਜਦੋਂ ਕਿ ਦੂਜੇ ਉਮੀਦਵਾਰ ਅਮਰ ਸਿੰਘ ਨੂੰ ਸਿਰਫ਼ 55 ਵੋਟਾਂ ਮਿਲੀਆਂ ਅਤੇ ਨੋਟਾਂ ਲਈ 5 ਵੋਟਾਂ ਪਈਆਂ | ਹਰਦੀਪ ਸਿੰਘ ਨੂੰ 108 ਵੋਟਾਂ ਨਾਲ ਪ੍ਰਧਾਨ ਜੇਤੂ ਐਲਾਨਿਆ ਗਿਆ | ਹਰਦੀਪ ਸਿੰਘ ਨੇ ਯੂਨੀਅਨ ਮੈਂਬਰਾਂ ਦਾ ਆਪਣੀ ਜਿੱਤ ਲਈ ਧੰਨਵਾਦ ਕੀਤਾ ਅਤੇ ਯੂਨੀਅਨ ਦੇ ਵਿਕਾਸ ਅਤੇ ਸੁਰੱਖਿਆ ਕਰਮਚਾਰੀਆਂ ਦੇ ਹਿੱਤਾਂ ਲਈ ਕੰਮ ਕਰਨ ਦਾ ਵਾਅਦਾ ਕੀਤਾ | ਪ੍ਰਧਾਨ ਦਾ ਅਹੁਦਾ ਜਿੱਤਣ ਤੋਂ ਬਾਅਦ ਬਾਕੀ ਕੈਬਨਿਟ ਮੈਂਬਰਾਂ ਦਾ ਵਿਸਥਾਰ ਕੀਤਾ ਗਿਆ | ਜਿਸ ਵਿਚ ਸੁਖਬੀਰ ਸਿੰਘ ਨੂੰ ਜਨਰਲ ਸਕੱਤਰ, ਯੁਵਰਾਜ ਸਿੰਘ ਨੂੰ ਸੰਯੁਕਤ ਸਕੱਤਰ, ਸੁਸ਼ਮਾ ਰਾਣੀ ਨੂੰ ਉਪ ਪ੍ਰਧਾਨ, ਦਲਬੀਰ ਸਿੰਘ, ਰੇਖਾ ਰਾਣੀ, ਵੰਦਨਾ ਰਾਣਾ ਨੂੰ ਸਲਾਹਕਾਰ, ਨਰਿੰਦਰ ਕੁਮਾਰ ਨੂੰ ਖਜ਼ਾਨਚੀ, ਅਭਿਸ਼ੇਕ ਨੂੰ ਸੰਯੁਕਤ ਖਜ਼ਾਨਚੀ, ਜਸਵਿੰਦਰ ਸਿੰਘ ਨੂੰ ਪ੍ਰਚਾਰ ਸਕੱਤਰ, ਸੁਰੇਂਦਰ ਕੁਮਾਰ ਨੂੰ ਦਫਤਰ ਸਕੱਤਰ ਨਿਯੁਕਤ ਕੀਤਾ ਗਿਆ | ਇਸ ਦੇ ਨਾਲ ਹੀ ਰਜਨੀ ਨੇਗੀ, ਕੁਸੁਮ, ਸੋਨੀਆ, ਮਮਤਾ ਰਾਣੀ, ਮੋਨਿਕਾ, ਭੂਪ ਸਿੰਘ, ਅਸ਼ੋਕ ਕੁਮਾਰ, ਮੀਨਾ ਦੇਵੀ, ਸੋਨੂੰ ਅਤੇ ਸੁਖਜਿੰਦਰ ਪਾਲ ਨੂੰ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ |

ਪਿਛਲੀ ਖ਼ਬਰ ਗਾਇਕਾ ਸੁੱਖੀ ਬਰਾੜ ਨੇ 'ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ' ਦੀ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਸਿਹਤ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਰਾਸ਼ਟਰੀ ਟੀਕਾਕਰਨ ਦਿਵਸ ਦੌਰਾਨ ਪਲਸ ਪੋਲੀਓ ਮੁਹਿੰਮ ਚਲਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।