20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪੰਜਾਬ ਰੋਡਵੇਜ਼ ਪਨਬੱਸ ਦੇ ਕੰਟਰੈਕਟ ਮੁਲਾਜ਼ਮਾਂ ਨੂੰ 3300 ਖ਼ਾਲੀ ਸੈਂਕਸ਼ਨ ਪੋਸਟਾਂ ਅਧੀਨ ਵਿਭਾਗ 'ਚ ਜਲਦੀ ਪੱਕਾ ਕਰੇ ਸਰਕਾਰ-ਸੂਬਾ ਪ੍ਰਧਾਨ ਹਰਮੰਦਰ ਸਿੰਘ <br/>

ਅਜੀਤ ਡੈਸਕ 25-12-2025
ਚੰਡੀਗੜ੍ਹ, 24 ਦਸੰਬਰ (ਅਜਾਇਬ ਸਿੰਘ ਔਜਲਾ)- ਪੰਜਾਬ ਰੋਡਵੇਜ਼ ਪਨਬਸ ਸਟੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੀ ਵਿਸ਼ੇਸ਼ ਇਕੱਤਰਤਾ ਸੂਬਾ ਪ੍ਰਧਾਨ ਹਰਮੰਦਰ ਸਿੰਘ ਅਤੇ ਸੂਬਾ ਚੇਅਰਮੈਨ ਨਿਰਮਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬਾ ਸੀਨੀਅਰ ਮੀਤ ਪ੍ਰਧਾਨ ਬਚਿੱਤਰ ਸਿੰਘ ਵਰਪਾਲ ਅਤੇ ਸੂਬਾ ਜਨਰਲ ਸਕੱਤਰ ਲਖਵਿੰਦਰ ਸਿੰਘ ਮੈਹਦਵਾਨ ਦੀ ਅਗਵਾਈ ਵਿਚ ਪ੍ਰਬੰਧਕੀ ਅਫ਼ਸਰ ਅਤੇ ਟਰਾਂਸਪੋਰਟ ਦੇ ਉੱਚ ਅਧਿਕਾਰੀਆਂ ਨਾਲ ਦੀ ਪਾਲਿਸੀ ਸਬੰਧੀ ਹੋਈ, ਇਸ ਵਿਚ ਕੰਟਰੈਕਟ ਵਰਕਰਾਂ ਨੰੂ ਵਿਭਾਗ 'ਚ ਪੂਰੇ ਸਰਵਿਸ ਰੂਲਾਂ ਅਤੇ ਸਕੇਲਾ ਤਹਿਤ ਪੱਕਾ ਕਰਨ ਅਤੇ ਆਊਟ -ਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਮੀਟਿੰਗ ਵਿਚ ਜਥੇਬੰਦੀ ਵੱਲੋਂ 16 ਮਈ 2023 ਦੀ ਪਾਲਿਸੀ ਬਾਰੇ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਜਾਣੂ ਕਰਵਾਇਆ ਗਿਆ ਅਤੇ ਕੰਟਰੈਕਟ ਮੁਲਾਜ਼ਮਾਂ ਨੂੰ ਪੰਜਾਬ ਰੋਡਵੇਜ਼ ਵਿਭਾਗ ਵਿਚ ਪੱਕਾ ਕਰਨ ਦੇ ਫ਼ਾਇਦਿਆਂ ਬਾਰੇ ਵੀ ਲਿਖਤੀ ਤੌਰ 'ਤੇ ਜਾਣੂ ਕਰਵਾਇਆ ਗਿਆ | ਯੂਨੀਅਨ ਵਲੋਂ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕੋਈ ਪਾਲਿਸੀ ਦੀ ਜ਼ਰੂਰਤ ਨਹੀਂ ਕਿਉਂਕਿ ਕੰਟਰੈਕਟ ਮੁਲਾਜ਼ਮਾਂ ਪੰਜਾਬ ਯੂਨੀਵਰਸਿਟੀ ਤੋਂ ਪੇਪਰ ਦੇ ਕੇ ਆਏ ਹਨ , ਅਤੇ ਕੰਟਰੈਕਟ ਮੁਲਾਜ਼ਮ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਜੋ ਇਕ ਰੈਗੂਲਰ ਮੁਲਾਜ਼ਮ ਲਈ ਲੋੜੀਂਦੀਆਂ ਹਨ ਜਦਕਿ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਵਿਚ ਕੋਈ ਵੀ ਰੁਕਾਵਟ ਨਹੀਂ ਹੈ ਕਿਉਂਕਿ ਪੰਜਾਬ ਰੋਡਵੇਜ਼ ਵਿਚ ਲਗਭਗ 3300 ਦੇ ਕਰੀਬ ਸੈਕਸ਼ਨ ਪੋਸਟਾਂ ਖ਼ਾਲੀ ਹਨ ਇਹਨਾਂ ਸੈਕਸ਼ਨ ਪੋਸਟਾਂ ਅਧੀਨ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰ ਸਕਦੇ ਹਾਂ ਜਿਸ ਕਰਕੇ ਜਥੇਬੰਦੀ ਵਲੋਂ 16 ਮਈ 2023 ਦੀ ਪਾਲਿਸੀ ਦਾ ਪੂਰਨ ਤੌਰ ਤੇ ਵਿਰੋਧ ਕੀਤਾ ਗਿਆ ਕਿਉਂਕਿ ਇਸ ਪਾਲਿਸੀ ਵਿਚ ਪੱਕੇ ਮੁਲਾਜ਼ਮਾਂ ਵਾਲੀਆ ਕੋਈ ਵੀ ਸਹੂਲਤਾਂ ਨਹੀਂ ਹਨ | ਮੀਟਿੰਗ ਵਿਚ ਉੱਚ ਅਧਿਕਾਰੀਆਂ ਵੱਲੋਂ ਜਥੇਬੰਦੀ ਨੂੰ ਭਰੋਸਾ ਦਿੱਤਾ ਗਿਆ ਕਿ ਮਹਿਕਮੇ ਵੱਲੋਂ ਜਲਦੀ ਤੋਂ ਜਲਦੀ 3300 ਸੈਕਸ਼ਨ ਪੋਸਟਾਂ ਜੋ ਕਿ ਖ਼ਾਲੀ ਹਨ ਇਨ੍ਹਾਂ ਖ਼ਾਲੀ ਪੋਸਟਾਂ ਸਬੰਧੀ ਮੈਮੋਰੈਂਡਮ ਬਣਾ ਕੇ ਤਿੰਨ ਮੈਂਬਰੀ ਕਮੇਟੀ ਅਤੇ ਵਿੱਤ ਮੰਤਰੀ ਨੂੰ ਭੇਜਿਆ ਜਾਵੇਗਾ ਅਤੇ ਵਿਭਾਗ ਵਲੋਂ ਜਲਦੀ ਜਥੇਬੰਦੀ ਨਾਲ ਅਗਲੀ ਮੀਟਿੰਗ ਕਰਕੇ ਕੰਟਰੈਕਟ ਮੁਲਾਜ਼ਮਾਂ ਨੂੰ ਵਿਭਾਗ ਵਿਚ ਪੱਕਾ ਕਰਨ ਅਤੇ ਆਊਟ-ਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ |
ਮੀਟਿੰਗ ਵਿਚ ਟਰਾਂਸਪੋਰਟ ਦੇ ਉੱਚ ਅਧਿਕਾਰੀਆਂ ਤੋ ਇਲਾਵਾ ਯੂਨੀਅਨ ਵੱਲੋਂ, ਕਾਨੂੰਨੀ ਸਲਾਹਕਾਰ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਗਗਨਦੀਪ ਸਿੰਘ, ਸੁਰਜੀਤ ਸਿੰਘ ਨਵਾਂ ਸ਼ਹਿਰ , ਸੁਲਤਾਨ ਸਿੰਘ ਤੋ ਇਲਾਵਾ ਅੰਮਿ੍ਤਪਾਲ ਸਿੰਘ ਬਟਾਲਾ, ਦਵਿੰਦਰ ਸਿੰਘ, ਸੁਨੀਲ ਕੁਮਾਰ, ਪੁਸ਼ਵਿੰਦਰ ਸਿੰਘ ਹੁਸ਼ਿਆਰਪੁਰ, ਸੁਰਜੀਤ ਸਿੰਘ, ਸੁਨੀਲ ਕੁਮਾਰ ਨੰਗਲ, ਪਰਮਿੰਦਰ ਸਿੰਘ ਭੁੱਟਾ, ਸ਼ਾਮ ਚੌਧਰੀ, ਗੁਰਚਰਨਜੀਤ ਸਿੰਘ ਮੋਗਾ, ਗੁਰਪ੍ਰੀਤ ਸਿੰਘ ਮੋਗਾ ਅਤੇ ਜਸਵੀਰ ਸਿੰਘ ਰੋਪੜ ਤੋਂ ਇਲਾਵਾ ਵੱਖ-ਵੱਖ ਡਿਪੂਆਂ ਦੇ ਆਗੂ ਹਾਜ਼ਰ ਹੋਏ |

ਪਿਛਲੀ ਖ਼ਬਰ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਕਿ੍ਸਮਸ ਦੀਆਂ ਵਧਾਈਆਂ ਅਗਲੀ ਖ਼ਬਰ ਗਾਇਕਾ ਸੁੱਖੀ ਬਰਾੜ ਨੇ 'ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ' ਦੀ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।