20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਿਹਤ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਰਾਸ਼ਟਰੀ ਟੀਕਾਕਰਨ ਦਿਵਸ ਦੌਰਾਨ ਪਲਸ ਪੋਲੀਓ ਮੁਹਿੰਮ ਚਲਾਈ <br/>

ਅਜੀਤ ਡੈਸਕ 25-12-2025
ਚੰਡੀਗੜ੍ਹ, 24 ਦਸੰਬਰ (ਅਜੀਤ ਬਿਊਰੋ)-ਸਿਹਤ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਨੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਰਾਸ਼ਟਰੀ ਟੀਕਾਕਰਨ ਦਿਵਸ ਦੌਰਾਨ ਪਲਸ ਪੋਲੀਓ ਮੁਹਿੰਮ 2025 ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ | ਪਲਸ ਪੋਲੀਓ ਮੁਹਿੰਮ ਵਿਚ 0-5 ਸਾਲ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਦੋ ਬੂੰਦਾਂ ਪਿਲਾਈਆਂ ਗਈਆਂ | ਕੇਂਦਰੀ ਸਾਸ਼ਤ ਪ੍ਰਦੇਸ਼ ਭਰ ਵਿਚ ਪੂਰੀ ਕਵਰੇਜ ਨੂੰ ਯਕੀਨੀ ਬਣਾਉਣ ਲਈ 471 ਟੀਕਾਕਰਨ ਬੂਥ ਸਥਾਪਿਤ ਕੀਤੇ ਗਏ | ਜਿਨ੍ਹਾਂ ਦੀ ਨਿਗਰਾਨੀ 99 ਸੈਕਟਰ ਸੁਪਰਵਾਈਜ਼ਰਾਂ ਦੁਆਰਾ ਕੀਤੀ ਗਈ | ਇਸ ਤੋਂ ਇਲਾਵਾ 'ਤਾਰੇ ਜ਼ਮੀਨ ਪਰ' ਰਾਹੀਂ ਰਾਤ ਨੂੰ ਵੀ ਗਤੀਵਿਧੀ ਕੀਤੀ ਗਈ, ਜਿਸ ਦੌਰਾਨ ਚਾਰ ਸਮਰਪਿਤ ਟੀਮਾਂ ਨੇ ਰਾਤ ਦੇ ਸਮੇਂ ਬੱਚਿਆਂ ਨੂੰ ਟੀਕਾਕਰਨ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਬੱਚਾ ਇਸ ਤੋਂ ਵਾਂਝਾ ਨਾ ਰਹੇ | ਸਾਰੇ ਨਗਰ ਕੌਂਸਲਰਾਂ ਨੇ ਆਪਣੇ-ਆਪਣੇ ਖੇਤਰਾਂ ਵਿਚ ਪਲਸ ਪੋਲੀਓ ਬੂਥਾਂ ਦਾ ਉਦਘਾਟਨ ਕੀਤਾ | ਜੋ ਕਿ ਮਜ਼ਬੂਤ ਭਾਈਚਾਰਕ ਭਾਗੀਦਾਰੀ ਅਤੇ ਸਥਾਨਕ ਲੀਡਰਸ਼ਿਪ ਸਮਰਥਨ ਨੂੰ ਦਰਸਾਉਂਦਾ ਹੈ | ਡਬਲਿਓ.ਐੱਚ.ਓ, ਯੂ.ਐੱਨ.ਡੀ.ਪੀ. ਅਤੇ ਰੋਟਰੀ ਸਮੇਤ ਵੱਖ-ਵੱਖ ਸੰਗਠਨਾਂ ਨੇ ਸਰਗਰਮੀ ਨਾਲ ਹਿੱਸਾ ਲਿਆ | ਤਿੰਨ ਦਿਨਾਂ ਮੁਹਿੰਮ ਦੌਰਾਨ ਕੁੱਲ 95,218 ਬੱਚਿਆਂ ਦਾ ਟੀਕਾਕਰਨ ਕੀਤਾ ਗਿਆ ਅਤੇ ਚੰਡੀਗੜ੍ਹ ਭਰ ਵਿਚ ਪਲਸ ਪੋਲੀਓ ਟੀਮਾਂ ਦੁਆਰਾ 2,78,205 ਘਰਾਂ ਦਾ ਦੌਰਾ ਕੀਤਾ ਗਿਆ |

ਪਿਛਲੀ ਖ਼ਬਰ ਜੀ.ਐਮ.ਸੀ.ਐਚ-32 ਦੀ ਸੁਰੱਖਿਆ ਕਰਮਚਾਰੀ ਯੂਨੀਅਨ ਦੀ ਸਾਲਾਨਾ ਚੋਣ ਹੋਈ <br/> ਅਗਲੀ ਖ਼ਬਰ ਸਰਕਾਰੀ ਆਈ. ਟੀ. ਆਈਜ਼. ਠੇਕਾ ਮੁਲਾਜ਼ਮ ਯੂਨੀਅਨ ਵਲੋਂ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।