27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੁਆਧੀ ਪੰਜਾਬੀ ਸੱਥ ਦਾ 22ਵਾਂ ਸਾਲਾਨਾ ਸਮਾਰੋਹ

ਅਜੀਤ ਡੈਸਕ 03-12-2025
ਚੰਡੀਗੜ੍ਹ, 2 ਦਸੰਬਰ (ਅਜਾਇਬ ਸਿੰਘ ਔਜਲਾ)-ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੁਆਧੀ ਪੰਜਾਬੀ ਸੱਥ ਦਾ 22ਵਾਂ ਸਾਲਾਨਾ ਸਨਮਾਨ ਸਮਾਗਮ ਗੁਰਦੁਆਰਾ ਸਾਹਿਬ ਸੈਕਟਰ 38 ਚੰਡੀਗੜ੍ਹ ਵਿਖੇ ਕਰਵਾਇਆ | ਸਮਾਗਮ ਦੇ ਮੁੱਖ ਮਹਿਮਾਨ ਸੇਵਾਮੁਕਤ ਆਈ. ਏ. ਐਸ. ਦੀਪਇੰਦਰ ਸਿੰਘ ਨੇ ਸੱਥ ਦੇ ਕਾਰਜਾਂ ਦੀ ਸ਼ਲਾਘਾ ਕੀਤੀ | ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਡਾ. ਲਖਮੀਰ ਸਿੰਘ ਸਿੱਧੂ ਸਾਬਕਾ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੱਥ ਨੂੰ ਇਕ ਸਫਲ ਅਕਾਦਮਿਕ ਸੰਸਥਾ ਆਖਿਆ | ਸਮਾਗਮ ਦੇ ਪ੍ਰਧਾਨ ਸੇਵਾ ਮੁਕਤ ਆਈ. ਏ. ਐਸ. ਜੀ. ਕੇ. ਸਿੰਘ ਨੇ ਸੱਥ ਦੀਆਂ ਸ਼ਾਨਦਾਰ ਸੇਵਾਵਾਂ ਦਾ ਉਲੇਖ ਕੀਤਾ | ਸਮਾਰੋਹ 'ਚ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਨੂੰ ਸਾਹਿਤਕਾਰ ਗੁਰਬਖ਼ਸ਼ ਸਿੰਘ ਪੁਰਸਕਾਰ, ਸੇਵਾਮੁਕਤ ਆਈ. ਏ. ਐਸ. ਅਧਿਕਾਰੀ ਕਾਹਨ ਸਿੰਘ ਪੰਨੂ ਨੂੰ ਮਾਸਟਰ ਸਰੂਪ ਸਿੰਘ ਨੰਬਰਦਾਰ ਪੁਰਸਕਾਰ, ਢਾਡੀ ਜਥੇ ਬਲਦੇਵ ਸਿੰਘ ਦਰਦੀ ਨੂੰ ਬਾਬਾ ਪ੍ਰਤਾਪ ਸਿੰਘ ਬਾਦਵਾਨ ਪੁਰਸਕਾਰ, ਵਰਿੰਦਰ ਸਿੰਘ ਵਾਲੀਆ ਨੂੰ ਜਥੇਦਾਰ ਅੰਗਰੇਜ਼ ਸਿੰਘ ਬਡਹੇੜੀ ਪੁਰਸਕਾਰ ਜੋ ਕਿ ਜੀ. ਐਸ. ਸੰਧੂ ਨੇ ਹਾਸਿਲ ਕੀਤਾ | ਇਸੇ ਦੌਰਾਨ ਸੰਗੀਤ ਅਧਿਆਪਕ ਗੁਰਮੀਤ ਸਿੰਘ ਖ਼ਾਲਸਾ ਨੂੰ ਮਾਸਟਰ ਰਘਬੀਰ ਸਿੰਘ ਬਾਦਵਾਨ ਪੁਰਸਕਾਰ ਤੇ ਸਬ ਇੰਸਪੈਕਟਰ ਪੰਜਾਬ ਪੁਲਿਸ ਸਿਮਰਨ ਨੂੰ ਸਰਦਾਰਨੀ ਰਵਿੰਦਰ ਕੌਰ ਪੁਰਸਕਾਰ ਦੇ ਕੇ ਨਿਵਾਜਿਆ | ਇਸ ਮੌਕੇ ਦੀਪਇੰਦਰ ਸਿੰਘ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਨੂੰ ਇਕੱਠੇ ਹੋ ਕੇ ਅਜਿਹੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ | ਸੇਵਾ ਮੁਕਤ ਆਈ. ਏ. ਐਸ. ਅਧਿਕਾਰੀ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਅੱਜ ਪੰਜਾਬ ਨਿਘਾਰ ਵੱਲ ਜਾ ਰਿਹਾ ਹੈ | ਸਿਆਸੀ ਪਾਰਟੀਆਂ ਦਾ ਵਜੂਦ ਵੀ ਕੋਈ ਚਮਤਕਾਰ ਨਹੀਂ ਦਿਖਾ ਰਿਹਾ ਹੈ | ਪੁਰਸਕਾਰ 'ਚ ਨਕਦ ਰਾਸ਼ੀ, ਸ਼ੋਭਾ ਪੱਤਰ, ਸਨਮਾਨ ਚਿੰਨ੍ਹ ਲੋਈ ਤੇ ਪੁਸਤਕਾਂ ਭੇਟ ਕੀਤੀਆਂ ਗਈਆਂ | ਸੱਥ ਦੇ ਮੁਖੀ ਸ਼ੋ੍ਰਮਣੀ ਬਾਲ ਸਾਹਿਤਕਾਰ ਪ੍ਰੋ. ਮਨਮੋਹਣ ਸਿੰਘ ਦਾਊਾ ਨੇ ਸੱਥ ਦੀਆਂ 22 ਸਾਲਾਂ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ | ਇਸ ਦੌਰਾਨ ਕਮਲਪ੍ਰੀਤ ਕੌਰ ਦਾਊਾ, ਸਤਵਿੰਦਰ ਸਿੰਘ ਮੜੌਲਵੀ, ਇਕਬਾਲ ਸਿੰਘ ਸਰੋਆ, ਜਗਦੀਪ ਸਿੰਘ ਬੈਦਵਾਨ, ਡਾ. ਪ੍ਰੋ. ਜਸਪਾਲ ਸਿੰਘ ਜੱਸੀ, ਡਾ. ਸਿਮਰਜੀਤ ਕੌਰ, ਡਾ. ਬਲਜੀਤ ਸਿੰਘ ਤੇ ਮਲਕੀਤ ਸਿੰਘ ਅÏਜਲਾ ਨੇ ਸਨਮਾਨਿਤ ਸ਼ਖ਼ਸੀਅਤਾਂ 'ਤੇ ਮਾਣ ਪੱਤਰ ਪੜ੍ਹੇ | ਦਰਸ਼ਨ ਤਿਉਣਾ, ਜਸਕਰਨ ਨੇ ਆਪਣੀ ਧਾਰਮਿਕ ਰਚਨਾਵਾਂ ਨਾਲ ਤੇ ਢਾਡੀ ਜਥਾ ਬਲਦੇਵ ਸਿੰਘ ਦਰਦੀ ਨੇ ਆਪਣੀਆਂ ਵਾਰਾਂ ਸੁਣਾ ਕੇ ਚੰਗਾ ਰੰਗ ਬੰਨਿ੍ਹਆ ਉਥੇ ਪਿ੍ੰਸੀ. ਗੁਰਮੀਤ ਸਿੰਘ ਨੇ ਸਟੇਜੀ ਭੂਮਿਕਾ ਰਾਹੀਂ ਵਧੀਆ ਮਾਹੌਲ ਸਿਰਜਿਆ | 225 ਪੁਰਸਕਾਰ ਮਨਜੀਤ ਕੌਰ ਅੰਬਾਲਵੀ ਦੇ ਬਾਲ ਨਾਟਕ ਸੰਗ੍ਰਹਿ 'ਮਿੱਟੀ ਬੋਲ ਪਈ' ਨੂੰ ਅਤੇ ਨਿਰੰਜਨ ਸਿੰਘ ਸੈਲਾਨੀ ਦੇ ਪੰਜਾਬੀ ਅਨੁਵਾਦਕ ਨਾਵਲ 'ਪਾਰੂ ਦੇ ਲਈ-ਕਾਲਾ ਗੁਲਾਬ' ਨੂੰ ਦਿੱਤਾ | 'ਪੁਆਧ-ਖ਼ਾਲਸਾ ਪੰਥ ਦੀ ਜਨਮ ਭੂਮੀ'-ਸੰਪਾਦਕ ਮਨਮੋਹਨ ਸਿੰਘ ਦਾਊਾ ਤੇ ਡਾ. ਮੁਖਤਿਆਰ ਸਿੰਘ, 'ਸਿੱਖ ਇਤਿਹਾਸ ਦੇ ਅਜੇ ਪੰਨੇ' ਲੇਖਕ ਬਹਾਦਰ ਸਿੰਘ ਗੋਸਲ ਤੇ 'ਮਹਾਨ ਜਰਨੈਲ ਬੰਦਾ ਸਿੰਘ ਬਾਹਦਰ (ਮਹਾਂ-ਕਾਵਿ) ਲੇਖਕ ਸੰਤ ਸਿੰਘ ਸੋਹਲ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ | ਇਸ ਸਮਾਰੋਹ 'ਚ 100 ਤੋਂ ਵੱਧ ਕਿਤਾਬਾਂ ਦੇ ਰਚੇਤਾ ਪਿ੍ੰਸੀ. ਬਹਾਦਰ ਸਿੰਘ ਗੌਸਲ, ਡਾ. ਦਵਿੰਦਰ ਸਿੰਘ ਬੋਹਾ, ਡਾ. ਨਿਰਮਲ ਸਿੰਘ ਲਾਂਬੜਾ, ਤਰਲੋਚਨ ਸਿੰਘ ਪਬਲਿਸ਼ਰ, ਸਤਵੰਤ ਸਿੰਘ ਰੰਗੀ, ਬਲਬੀਰ ਸਿੰਘ ਢੋਲ, ਹਰਬੰਸ ਸੋਢੀ, ਦਲਜੀਤ ਕੌਰ ਦਾਊਾ, ਸੁਨੀਤਾ ਰਾਣੀ, ਗਗਨਦੀਪ ਕੌਰ, ਕਵਿੱਤਰੀ ਐਡਵੋਕੇਟ ਨੀਲਮ ਨਾਰੰਗ, ਪਿਆਰਾ ਸਿੰਘ ਰਾਹੀ, ਡਾ. ਅਵਤਾਰ ਪਤੰਗ, ਉੱਤਮਵੀਰ ਦਾਊਾ, ਡਾ. ਰਜਿੰਦਰ ਸਿੰਘ ਕੁਰਾਲੀ, ਰਜਿੰਦਰ ਕੌਰ, ਯਾਦਵਿੰਦਰ ਸਿੰਘ ਹਸਨਪੁਰ, ਹਰਮੀਤ ਸਿੰਘ ਬਡਹੇੜੀ, ਕੁਲਵਿੰਦਰ ਸਿੰਘ ਨਗਾਰੀ, ਕੇਸਰ ਸਿੰਘ ਬੈਦਵਾਨ, ਜਸਵੀਰ ਮੰਡ ਨਾਵਲਕਾਰ ਆਦਿ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ | ਚੰਡੀਗੜ੍ਹ ਸਮੂਹ ਗੁਰਦੁਆਰਾ ਕਮੇਟੀਆਂ ਦੇ ਚੇਅਰਮੈਨ ਤੇ ਸੈਕਟਰ 38 ਗੁਰਦੁਆਰਾ ਸ਼ਾਹਪੁਰ ਸਾਹਿਬ ਦੇ ਪ੍ਰਧਾਨ ਤਾਰਾ ਸਿੰਘ ਨੇ ਧੰਨਵਾਦੀ ਸ਼ਬਦ ਵੀ ਕਹੇ |
ਪਿਛਲੀ ਖ਼ਬਰ ਗੁਦਾਮ 'ਚੋਂ ਕਾਜੂ ਦੀਆਂ 80 ਪੇਟੀਆਂ ਚੋਰੀ ਅਗਲੀ ਖ਼ਬਰ ਜੀ. ਬੀ. ਰੀਐਲਟੀ ਵਲੋਂ ਖ਼ਾਸ 1 ਫ਼ੀਸਦੀ ਭੁਗਤਾਨ ਪਲਾਨ ਦਾ ਉਦਘਾਟਨ, ਲਗਜ਼ਰੀ ਲਾਈਫ ਨੂੰ ਕਿਫਾਇਤੀ ਬਣਾਉਣ ਦਾ ਪਲਾਨ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।