27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਜੀ. ਬੀ. ਰੀਐਲਟੀ ਵਲੋਂ ਖ਼ਾਸ 1 ਫ਼ੀਸਦੀ ਭੁਗਤਾਨ ਪਲਾਨ ਦਾ ਉਦਘਾਟਨ, ਲਗਜ਼ਰੀ ਲਾਈਫ ਨੂੰ ਕਿਫਾਇਤੀ ਬਣਾਉਣ ਦਾ ਪਲਾਨ <br/>

ਅਜੀਤ ਡੈਸਕ 03-12-2025
ਚੰਡੀਗੜ੍ਹ, 2 ਦਸੰਬਰ (ਅ. ਬ.)-ਉੱਤਰੀ ਭਾਰਤ ਦੇ ਪ੍ਰੀਮੀਅਮ ਹਾਊਸਿੰਗ ਬਾਜ਼ਾਰ ਨੂੰ ਮੁੜ ਆਕਾਰ ਦੇਣ ਲਈ ਇਕ ਦਲੇਰਾਨਾ ਕਦਮ 'ਚ ਜੀ. ਬੀ. ਰਿਐਲਟੀ ਨੇ ਇਕ ਪਾਇਨੀਅਰਿੰਗ '1 ਫੀਸਦੀ ਮਹੀਨਾਵਰ ਲਗਜ਼ਰੀ ਹੋਮ ਪੇਮੈਂਟ ਪਲਾਨ' ਦਾ ਉਦਘਾਟਨ ਕੀਤਾ ਹੈ | ਉੱਤਰੀ ਭਾਰਤ ਦੇ ਲਗਜ਼ਰੀ ਹੋਮ ਮਾਰਕੀਟ ਲਈ ਇਕ ਗੇਮ ਚੇਂਜਰ ਯੋਜਨਾ ਦੇ ਵੇਰਵਿਆਂ ਦਾ ਐਲਾਨ ਜੀ. ਬੀ. ਰਿਐਲਟੀ ਦੇ ਸੰਸਥਾਪਕ ਤੇ ਚੇਅਰਮੈਨ ਗੁਰਿੰਦਰ ਭੱਟੀ ਨੇ ਕੰਪਨੀ ਦੀ ਪਹਿਲੀ ਵਰ੍ਹੇਗੰਢ ਦੇ ਜਸ਼ਨਾਂ ਦੇ ਮੌਕੇ ਚੰਡੀਗੜ੍ਹ ਦੇ ਹਯਾਤ ਰਿਜੈਂਸੀ ਵਿਖੇ ਆਯੋਜਿਤ ਇਕ ਪੈੱ੍ਰਸ ਕਾਨਫ਼ਰੰਸ ਦੌਰਾਨ ਕੀਤਾ | ਵਿਸ਼ੇਸ਼ ਵਰ੍ਹੇਗੰਢ ਪਹਿਲ ਦਾ ਉਦਘਾਟਨ ਕਰਦੇ ਹੋਏ ਗੁਰਿੰਦਰ ਭੱਟੀ ਨੇ ਕਿਹਾ, '1 ਫ਼ੀਸਦੀ ਯੋਜਨਾ ਸਾਡੀ ਪਹਿਲੀ ਵਰ੍ਹੇਗੰਢ 'ਤੇ ਘਰ ਖ਼ਰੀਦਦਾਰਾਂ ਲਈ ਇਕ ਤੋਹਫ਼ਾ ਹੈ | ਅਸੀਂ ਇਹ ਯੋਜਨਾ ਮੱਧ ਤੇ ਉੱਚ ਮੱਧ ਵਰਗ ਦੇ ਚਾਹਵਾਨ ਖ਼ਰੀਦਦਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤੀ ਹੈ | ਅਸੀਂ ਮਹਿਸੂਸ ਕਰਦੇ ਹਾਂ ਕਿ ਲਗਜ਼ਰੀ ਹੁਣ ਕੋਈ ਵਿਸ਼ੇਸ਼ ਅਧਿਕਾਰ ਨਹੀਂ ਰਿਹਾ-ਇਹ ਇਕ ਜ਼ਰੂਰਤ ਹੈ, ਅਤੇ ਇਹ ਸਾਰਿਆਂ ਲਈ ਪਹੰੁਚਣਯੋਗ ਹੋਣੀ ਚਾਹੀਦੀ ਹੈ |' ਭੱਟੀ ਨੇ ਅੱਗੇ ਕਿਹਾ, 'ਰੀਅਲ ਅਸਟੇਟ ਉਦਯੋਗ ਵਿਚ ਵਿੱਤੀ ਜ਼ਿੰਮੇਵਾਰੀ ਖ਼ਰੀਦਦਾਰ 'ਤੇ ਹੁੰਦੀ ਹੈ ਪਰ ਇਸ ਯੋਜਨਾ ਨਾਲ ਅਸੀਂ ਇਸ ਨੂੰ ਆਪਣੇ 'ਤੇ ਲੈ ਲਿਆ ਹੈ, ਅਸੀਂ ਇਸ ਰੁਝਾਨ ਨੂੰ ਪਿੱਛੇ ਛੱਡ ਕੇ ਖ਼ੁਸ਼ ਹਾਂ | ਸਾਡਾ ਧਿਆਨ 'ਓਪਸ ਵਨ' ਦੇ ਸੰਭਾਵੀ ਨਿਵਾਸੀਆਂ ਲਈ ਯੋਗ ਪ੍ਰਬੰਧ ਕਰਨ 'ਤੇ ਹੈ |' 'ਓਪਸ ਵਨ' ਜੀ. ਬੀ. ਰੀਅਲਟੀ ਦਾ ਆਉਣ ਵਾਲਾ ਰੇਰਾ ਦੁਆਰਾ ਪ੍ਰਵਾਨਿਤ ਅਲਟਰਾ ਲਗਜ਼ਰੀ ਹੋਮਜ਼ ਪ੍ਰਾਜੈਕਟ ਹੈ ਅਤੇ ਜਦੋਂ ਤਿਆਰ ਹੋਵੇਗਾ ਤਾਂ ਟਾਊਨਸ਼ਿਪ 'ਚ ਨਿਊ ਚੰਡੀਗੜ੍ਹ ਦੇ ਸਭ ਤੋਂ ਉੱਚੇ ਰਿਹਾਇਸ਼ੀ ਟਾਵਰਾਂ ਨੂੰ ਪੇਸ਼ ਕਰੇਗਾ | ਖ਼ਾਸ ਗੱਲ ਇਹ ਹੈ ਕਿ 1 ਫੀਸਦੀ ਪਲਾਨ ਦੇ ਤਹਿਤ ਕੀਤੀ ਗਈ ਇਕ ਗਿਣਤੀ ਮੁਤਾਬਿਕ, ਓਪਸ ਵਨ 'ਚ ਇਕ ਅਲਟਰਾ ਲਗਜ਼ਰੀ ਘਰ ਲਈ ਕੁਲ ਬਕਾਇਆ ਰਕਮ ਦਾ 40 ਫ਼ੀਸਦੀ ਹਿੱਸਾ, ਇਕ ਆਸਾਨ ਸ਼ੁਰੂਆਤੀ ਡਾਊਨ ਪੇਮੈਂਟ ਤੋਂ ਬਾਅਦ, 4 ਸਾਲ ਤੋਂ ਘੱਟ (42 ਮਹੀਨੇ) ਦੇ ਆਸਾਨ ਮਹੀਨਾਵਾਰ ਭੁਗਤਾਨ ਮਾਡਲ ਰਾਹੀਂ ਅਦਾ ਹੋ ਜਾਵੇਗਾ | ਬਾਕੀ 60 ਫ਼ੀਸਦੀ ਰਕਮ ਪਜ਼ੇਸ਼ਨ ਵੇਲੇ ਦੇਣੀ ਹੋਵੇਗੀ | ਓਪਸ ਵਨ ਪ੍ਰਾਜੈਕਟ ਦਸੰਬਰ 2029 (ਪੂਰੇ 4 ਸਾਲਾਂ) 'ਚ ਸੌਂਪ ਦਿੱਤਾ ਜਾਵੇਗਾ | ਭੱਟੀ ਨੇ ਕਿਹਾ ਕਿ 'ਸਾਡਾ ਇਹ ਵਿਲੱਖਣ ਤੇ ਆਪਣੀ ਕਿਸਮ ਦਾ ਪਹਿਲਾ ਪੇਮੈਂਟ ਪੈਕੇਜ ਬਿਲਕੁਲ ਆਸਾਨ ਤੇ ਸੁਧੜ ਢੰਗ ਨਾਲ ਤਿਆਰ ਕੀਤਾ ਗਿਆ ਹੈ |' ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਪਲਾਨ 'ਚ ਲਗਪਗ 20 ਫ਼ੀਸਦੀ ਸ਼ੁਰੂਆਤੀ ਡਾਊਨ ਪੇਮੈਂਟ ਸ਼ਾਮਿਲ ਹੈ, ਜਿਸ ਤੋਂ ਬਾਅਦ 42 ਮਹੀਨਿਆਂ ਤੱਕ ਹਰ ਮਹੀਨੇ 1 ਫ਼ੀਸਦੀ ਜਾਂ ਇਸ ਤੋਂ ਵੀ ਘੱਟ ਭੁਗਤਾਨ ਕਰਨਾ ਹੁੰਦਾ ਹੈ | ਇਸ ਤਰ੍ਹਾਂ ਕੁੱਲ ਬਕਾਇਆ ਭੁਗਤਾਨ ਦਾ 40 ਫ਼ੀਸਦੀ ਹਿੱਸਾ ਪੂਰਾ ਹੋ ਜਾਂਦਾ ਹੈ | ਬਾਕੀ 60 ਫ਼ੀਸਦੀ ਪਜ਼ੇਸ਼ਨ ਮਿਲਣ ਵੇਲੇ ਅਦਾ ਕਰਨਾ ਹੋਵੇਗਾ |

ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੁਆਧੀ ਪੰਜਾਬੀ ਸੱਥ ਦਾ 22ਵਾਂ ਸਾਲਾਨਾ ਸਮਾਰੋਹ ਅਗਲੀ ਖ਼ਬਰ ਪੈਨਾਸੋਨਿਕ ਵਲੋਂ ਕੈਪਟਨ ਕੂਲ ਐਮ. ਐਸ. ਧੋਨੀ ਬ੍ਰਾਂਡ ਅੰਬੈਸਡਰ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।