27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਗੁਦਾਮ 'ਚੋਂ ਕਾਜੂ ਦੀਆਂ 80 ਪੇਟੀਆਂ ਚੋਰੀ

ਅਜੀਤ ਡੈਸਕ 03-12-2025
ਜ਼ੀਰਕਪੁਰ, 2 ਦਸੰਬਰ (ਮਨਿੰਦਰ ਸਿੰਘ)-ਸ਼ਹਿਰ ਦੇ ਭਬਾਤ ਖੇਤਰ 'ਚ ਸਥਿਤ ਇਕ ਗੁਦਾਮ 'ਚੋਂ ਕਾਜੂ ਦੀਆਂ ਕਰੀਬ 80 ਪੇਟੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਪੀੜਤ ਕਨਵ ਗਰਗ ਵਾਸੀ ਏ. ਕੇ. ਐਸ. ਕਾਲੋਨੀ ਜ਼ੀਰਕਪੁਰ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਪੀੜਤ ਨੇ ਦੱਸਿਆ ਕਿ ਭਬਾਤ ਖੇਤਰ ਵਿਚ ਉਸ ਦਾ ਇਕ ਗੁਦਾਮ ਹੈ, ਜਿਥੇ ਉਹ ਬਦਾਮ, ਕਾਜੂ ਤੇ ਹੋਰ ਸਾਮਾਨ ਸਟੋਰ ਕਰਦਾ ਹੈ | ਪੀੜਤ ਦੇ ਅਨੁਸਾਰ ਉਹ ਕੱਲ੍ਹ ਸ਼ਾਮ ਲਗਪਗ 4 ਵਜੇ ਗੋਦਾਮ ਬੰਦ ਕਰਕੇ ਘਰ ਚਲਾ ਗਿਆ ਸੀ ਅਤੇ ਅੱਜ ਜਦੋਂ ਉਹ ਸਵੇਰੇ ਕਰੀਬ 11.30 ਵਜੇ ਗੁਦਾਮ ਵਿਖੇ ਪਹੁੰਚਿਆ ਤਾਂ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ | ਅੰਦਰ ਜਾਂਚ ਕਰਨ 'ਤੇ ਲਗਪਗ 80 ਕਾਜੂ ਦੀਆਂ ਪੇਟੀਆਂ ਗਾਇਬ ਸਨ | ਪੀੜਤ ਨੇ ਦੱਸਿਆ ਕਿ ਉਸ ਨੇ ਆਪਣੇ ਪੱਧਰ 'ਤੇ ਕਾਫ਼ੀ ਜਾਂਚ-ਪੜਤਾਲ ਕੀਤੀ, ਪਰ ਚੋਰਾਂ ਦਾ ਕੋਈ ਸੁਰਾਗ ਨਹੀਂ ਮਿਲਿਆ | ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ | ਓਧਰ ਮਾਮਲੇ ਦੇ ਜਾਂਚ ਅਧਿਕਾਰੀ ਏ. ਐਸ. ਆਈ. ਰਾਜ ਕੁਮਾਰ ਨੇ ਦੱਸਿਆ ਕਿ ਐਸ. ਐਚ. ਓ. ਦੇ ਹੁਕਮਾਂ 'ਤੇ ਮਾਮਲੇ ਨੂੰ ਸੁਲਝਾਉਣ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ | ਇਸ ਤੋਂ ਇਲਾਵਾ ਪੁਲਿਸ ਗੋਦਾਮ ਨੇੜਲੇ ਖੇਤਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲ ਰਹੀ ਹੈ |

ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' 276ਵੇਂ ਦਿਨ 83 ਨਸ਼ਾ ਤਸਕਰ ਗਿ੍ਫ਼ਤਾਰ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੁਆਧੀ ਪੰਜਾਬੀ ਸੱਥ ਦਾ 22ਵਾਂ ਸਾਲਾਨਾ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।