27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਪੈਨਾਸੋਨਿਕ ਵਲੋਂ ਕੈਪਟਨ ਕੂਲ ਐਮ. ਐਸ. ਧੋਨੀ ਬ੍ਰਾਂਡ ਅੰਬੈਸਡਰ ਨਿਯੁਕਤ <br/>

ਅਜੀਤ ਡੈਸਕ 03-12-2025
ਚੰਡੀਗੜ੍ਹ, 2 ਦਸੰਬਰ (ਅ. ਬ.)-ਪੈਨਾਸੋਨਿਕ ਲਾਈਫ਼ ਸਲਿਊਸ਼ਨਜ਼ ਇੰਡੀਆ ਨੇ ਭਾਰਤ ਦੇ ਸਭ ਤੋਂ ਮਸ਼ਹੂਰ ਕਿ੍ਕਟ ਆਈਕਨ, ਜਿਸ ਨੂੰ ਦੁਨੀਆ ਭਰ 'ਚ 'ਕੈਪਟਨ ਕੂਲ' ਵਜੋਂ ਜਾਣਿਆ ਜਾਂਦਾ ਹੈ, ਐਮ. ਐਸ. ਧੋਨੀ ਨੂੰ ਭਾਰਤ ਵਿਚ ਆਪਣੇ ਏਅਰ ਕੰਡੀਸ਼ਨਰ ਪੋਰਟਫੋਲੀਓ ਲਈ ਨਵੇਂ ਬਰਾਂਡ ਅੰਬੈਸਡਰ ਵਜੋਂ ਸ਼ਾਮਿਲ ਕੀਤਾ ਹੈ | ਧੋਨੀ ਇਕਸਾਰਤਾ, ਸੰਜਮ ਤੇ ਉੱਚ-ਕੁਸ਼ਲਤਾ ਪ੍ਰਦਰਸ਼ਨ ਦੀ ਉਦਾਹਰਨ ਦਿੰਦੇ ਹਨ, ਉਹ ਗੁਣ ਜੋ ਪੈਨਾਸੋਨਿਕ ਦੀ ਅਗਲੀ ਪੀੜ੍ਹੀ ਦੇ ਕੂਲਿੰਗ ਹੱਲ ਦੀ ਵਿਰਾਸਤ ਨੂੰ ਦਰਸਾਉਂਦੇ ਹਨ | ਕੈਪਟਨ ਕੂਲ ਦੇ ਆਉਣ ਨਾਲ ਪੈਨਾਸੋਨਿਕ ਦੀ ਟਰੱਸਟ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਾਂਗੇ, ਜਿਸ ਨਾਲ ਅਤਿ-ਆਧੁਨਿਕ ਤਕਨਾਲੋਜੀ, ਸਾਬਤ ਭਰੋਸੇਯੋਗਤਾ, ਅਤਿ-ਕੁਸ਼ਲ ਪ੍ਰਦਰਸ਼ਨ, ਉੱਤਮ ਕੂਲਿੰਗ ਤੇ ਭਰੋਸੇਯੋਗ ਗੁਣਵੱਤਾ ਹੋਵੇਗੀ | ਧੋਨੀ ਦਾ ਸਵਾਗਤ ਕਰਦੇ ਹੋਏ ਪੈਨਾਸੋਨਿਕ ਲਾਈਫ਼ ਸਲਿਊਸ਼ਨਜ਼ ਇੰਡੀਆ ਦੇ ਐਮ. ਡੀ. ਤੇ ਸੀ. ਈ. ਓ. ਤਾਦਾਸ਼ੀ ਚਿਬਾ ਨੇ ਕਿਹਾ ਇਹ ਭਾਈਵਾਲੀ ਸਾਂਝੇ ਮੁੱਲਾਂ ਦਾ ਪ੍ਰਤੀਬਿੰਬ ਹੈ | ਪਿਛਲੇ 100 ਸਾਲਾਂ ਤੋਂ ਵੱਧ ਸਮੇਂ ਤੋਂ ਪੈਨਾਸੋਨਿਕ ਵਿਸ਼ਵ ਪੱਧਰ 'ਤੇ ਭਰੋਸੇਯੋਗਤਾ, ਨਵੀਨਤਾ ਤੇ ਅਰਥਪੂਰਨ ਯੋਗਦਾਨ ਦਾ ਪ੍ਰਤੀਕ ਰਿਹਾ ਹੈ ਤੇ ਅਸੀਂ ਭਾਰਤ ਵਿਚ ਇਨ੍ਹਾਂ ਮੁੱਲਾਂ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ | ਇਸ ਮੌਕੇ ਮਹਿੰਦਰ ਸਿੰਘ ਧੋਨੀ ਨੇ ਕਿਹਾ, 'ਭਾਰਤ ਵਿਚ ਵੱਡੇ ਹੋ ਰਹੇ ਸਾਡੇ ਵਿਚੋਂ ਬਹੁਤਿਆਂ ਲਈ ਪੈਨਾਸੋਨਿਕ ਸਿਰਫ਼ ਇਕ ਜਪਾਨੀ ਬਰਾਂਡ ਨਹੀਂ ਸੀ, ਸਗੋਂ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਇਕ ਹਿੱਸਾ ਸੀ | ਪੈਨਾਸੋਨਿਕ ਹੀਟਿੰਗ, ਵੈਂਟੀਲੇਸ਼ਨ ਤੇ ਏਅਰ ਕੰਡੀਸ਼ਨਿੰਗ (ਐ. ਵੀ. ਏ. ਸੀ.) ਦੇ ਡਾਇਰੈਕਟਰ, ਹਿਰੋਕਾਜ਼ੂ ਕਮੋਡਾ ਨੇ ਕਿਹਾ, ਧੋਨੀ ਟੀਮਾਂ, ਦਰਸ਼ਕਾਂ ਤੇ ਪਰਿਵਾਰਾਂ ਵਿਚ ਵਿਸ਼ਵਾਸ ਪੈਦਾ ਕਰਦੇ ਹਨ | ਇਹ ਭਾਵਨਾਤਮਕ ਸੰਬੰਧ ਭਾਰਤ ਵਿਚ ਸਾਡੇ ਵਿਸਥਾਰ ਲਈ ਬਹੁਤ ਮਹੱਤਵਪੂਰਨ ਹੈ |

ਪਿਛਲੀ ਖ਼ਬਰ ਜੀ. ਬੀ. ਰੀਐਲਟੀ ਵਲੋਂ ਖ਼ਾਸ 1 ਫ਼ੀਸਦੀ ਭੁਗਤਾਨ ਪਲਾਨ ਦਾ ਉਦਘਾਟਨ, ਲਗਜ਼ਰੀ ਲਾਈਫ ਨੂੰ ਕਿਫਾਇਤੀ ਬਣਾਉਣ ਦਾ ਪਲਾਨ <... ਅਗਲੀ ਖ਼ਬਰ ਆਈ. ਡੀ. ਪੀ. ਐਜੂਕੇਸ਼ਨ ਵਲੋਂ ਐਂਪਾਵਰਮੈਂਟ ਐਕਸਈਲੈਂਸ ਐਵਾਰਡਜ਼ ਦਾ ਸੀਜ਼ਨ 3 ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।