ਚੰਡੀਗੜ੍ਹ, 2 ਦਸੰਬਰ (ਅ. ਬ.)-ਦੋ ਸਫਲ ਸੀਜ਼ਨਾਂ ਦੇ ਬਾਅਦ ਆਈ. ਡੀ. ਪੀ. ਐਜੂਕੇਸ਼ਨ, ਜੋ ਦੁਨੀਆ ਦੀ ਅਗਵਾਈ ਵਾਲੀ ਵਿਦੇਸ਼ੀ ਸਿੱਖਿਆ ਕੰਸਲਟੈਂਸੀ ਹੈ, ਨੇ ਸੀ. ਆਈ. ਆਈ. ਚੰਡੀਗੜ੍ਹ ਵਿਚ ਐਂਪਾਵਰਮੈਂਟ ਐਕਸੀਲੈਂਸ ਐਵਾਰਡਜ਼ ਦਾ ਸੀਜ਼ਨ 3 ਆਯੋਜਿਤ ਕੀਤਾ | ਇਸ ਕਾਰਜਕ੍ਰਮ ਨੇ ਟ੍ਰਾਈਸਿਟੀ ਦੇ ਸਟੱਡੀ-ਅਬਰਾਡ ਇੱਛੁਕ ਵਿਦਿਆਰਥੀਆਂ ਨੂੰ ਯੂ. ਕੇ., ਆਸਟ੍ਰੇਲੀਆ ਤੇ ਕੈਨੇਡਾ ਵਿਚ ਪੜ੍ਹ ਰਹੇ ਵਿਦਿਆਰਥੀਆਂ ਨਾਲ ਜੋੜਿਆ, ਜਿਸ ਨਾਲ ਉਨ੍ਹਾਂ ਨੂੰ ਅੰਤਰਰਾਸ਼ਟਰੀ ਸਿੱਖਿਆ ਯਾਤਰਾ ਤੱਕ ਸਿੱਧੀ ਪਹੁੰਚ ਮਿਲੀ | ਕਾਰਜਕ੍ਰਮ ਦੇ ਮੁੱਖ ਮਹਿਮਾਨ ਪ੍ਰੋਫੈਸਰ ਗੁਰਵਿੰਦਰ ਪਾਲ ਥਾਮੀ, ਨਿਰਦੇਸ਼ਕ, ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਐਡਮਿਨ ਜੀ. ਐਮ. ਸੀ. ਐੱਚ. ਰਹੇ | ਆਈ. ਡੀ. ਪੀ. ਦੇ ਸਟੂਡੈਂਟ ਐਸੈਂਸ਼ਲ ਸਰਵਿਸਿਜ਼ ਭਾਗੀਦਾਰਾਂ ਵਿਚ ਫਲਾਈਵਾਇਰ, ਥੋਮਸ ਕੁੱਕ, ਪੁਨਾਵਾਲਾ ਫਿਨਕੌਰਪ, ਆਈ. ਸੀ. ਆਈ. ਸੀ. ਆਈ. ਬੈਂਕ ਤੇ ਕ੍ਰੇਡੀਲਾ ਸ਼ਾਮਿਲ ਸਨ | ਕਾਰਜਕ੍ਰਮ ਵਿਚ ਕਾਊਾਸਲਰ ਵੀ ਮੌਜੂਦ ਸਨ ਤਾਂ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅੰਤਰਰਾਸ਼ਟਰੀ ਸਿੱਖਿਆ ਦੀ ਯੋਜਨਾ ਬਣਾਉਣ ਲਈ ਸਾਰਾ ਜ਼ਰੂਰੀ ਸਹਿਯੋਗ ਮਿਲ ਸਕੇ | ਆਈ. ਡੀ. ਪੀ. ਐਜੂਕੇਸ਼ਨ ਦੀਆਂ ਸਾਰੀਆਂ ਸੇਵਾਵਾਂ ਮੁਫ਼ਤ ਹਨ | ਇਸ ਮੌਕੇ ਪਿਯੂਸ਼ ਕੁਮਾਰ ਰਿਜਨਲ ਡਾਇਰੈਕਟਰ ਸਾਊਥ ਏਸ਼ੀਆ, ਕੈਨੇਡਾ ਤੇ ਲੈਟਿਨ ਅਮਰੀਕਾ ਨੇ ਕਿਹਾ, 'ਹਰ ਸਾਲ ਇਹ ਕਾਰਜਕ੍ਰਮ ਸਾਨੂੰ ਉਨ੍ਹਾਂ ਵਿਅਕਤੀਆਂ ਦੀ ਤਾਕਤ ਦੀ ਯਾਦ ਦਲ਼ਾਉਂਦਾ ਹੈ ਜੋ ਆਪਣੇ ਨਿਰਸਵਾਰਥ ਯੋਗਦਾਨ ਨਾਲ ਸਮਾਜ ਨੂੰ ਬਦਲ ਸਕਦੇ ਹਨ | ਸਾਨੂੰ ਉਨ੍ਹਾਂ ਦੇ ਸਮਾਜ ਪ੍ਰਤੀ ਸਮਰਪਣ ਨੂੰ ਸਨਮਾਨਿਤ ਕਰਕੇ ਖ਼ੁਸ਼ੀ ਮਹਿਸੂਸ ਹੋ ਰਹੀ ਹੈ | ਆਈ. ਡੀ. ਪੀ. ਐਜੂਕੇਸ਼ਨ ਵਿਚ ਅਸੀਂ ਲਗਾਤਾਰ ਅੰਤਰਰਾਸ਼ਟਰੀ ਸਿੱਖਿਆ ਦੇ ਇੱਛੁਕ ਵਿਦਿਆਰਥੀਆਂ ਨੂੰ ਸਭ ਤੋਂ ਵਧੀਆ ਸੇਵਾਵਾਂ ਪ੍ਰਦਾਨ ਕਰਨ ਦਾ ਯਤਨ ਕਰਦੇ ਹਾਂ |