28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਲਿਵਾਸਾ ਹਸਪਤਾਲ 'ਚ ਐਡਵਾਂਸਡ ਲਿਵਰ ਕੈਂਸਰ ਮਰੀਜ਼ ਦਾ ਸਫਲਤਾਪੂਰਵਕ ਇਲਾਜ <br/>

ਅਜੀਤ ਡੈਸਕ 03-12-2025
ਚੰਡੀਗੜ੍ਹ, 2 ਦਸੰਬਰ (ਅ.ਬ.)-75 ਸਾਲਾ ਅਡਵਾਂਸਡ ਲਿਵਰ ਕੈਂਸਰ ਮਹਿਲਾ ਮਰੀਜ਼, ਜੋ ਕਿ ਦਿਲ ਦੀ ਬਿਮਾਰੀ, ਸ਼ੂਗਰ ਤੇ ਹਾਈ ਬਲੱਡ ਪ੍ਰੈੱਸ਼ਰ ਸਮੇਤ ਵੱਖ-ਵੱਖ ਸਿਹਤ ਚੁਣੌਤੀਆਂ ਤੋਂ ਪੀੜਤ ਸੀ, ਨੂੰ ਲਿਵਾਸ ਹਸਪਤਾਲ ਵਲੋਂ ਐਡਵਾਂਸ ਇਮਿਊਨੋਥੈਰੇਪੀ ਦੀ ਵਰਤੋਂ ਕਰਕੇ ਸਫਲ ਪ੍ਰਬੰਧਨ ਕਰਨ ਤੋਂ ਬਾਅਦ ਇਕ ਨਵੀਂ ਜ਼ਿੰਦਗੀ ਮਿਲੀ | ਮਰੀਜ਼ ਨੂੰ ਐਡਵਾਂਸਡ ਹੈਪੇਟੋਸੈਲੂਲਰ ਕਾਰਸੀਨੋਮਾ ਸੀ ਜੋ ਨੇੜਲੇ ਲਿੰਫ ਨੋਡਸ ਤੇ ਫੇਫੜਿਆਂ ਵਿਚ ਫੈਲ ਗਿਆ ਸੀ | ਹਾਲ ਹੀ ਵਿਚ ਹੋਏ ਦਿਲ ਦੇ ਦੌਰੇ ਤੇ ਐਂਜੀਓਪਲਾਸਟੀ ਦੇ ਕਾਰਨ, ਔਰਤ ਦੀ ਸਿਹਤ ਦੀ ਸਥਿਤੀ ਕੈਂਸਰ ਦਵਾਈਆਂ ਲਈ ਢੁਕਵੀਂ ਨਹੀਂ ਸੀ, ਜਿਸ ਵਿਚ ਦਿਲ ਦੇ ਰੋਗ ਤੇ ਖੂਨ ਵਗਣ ਦੇ ਜੋਖ਼ਮ ਹੁੰਦੇ ਹਨ | ਇਸ ਲਈ ਲਿਵਾਸਾ ਦੀ ਓਨਕੋਲੋਜੀ ਟੀਮ ਨੇ ਔਰਤ ਦੀ ਸਿਹਤ ਸਥਿਤੀ ਦੇ ਅਨੁਕੂਲ ਦੋਹਰੀ ਇਮਯੂਨੋਥੈਰੇਪੀ ਦੁਆਰਾ ਇਕ ਸੁਰੱਖਿਅਤ ਤੇ ਵਧੇਰੇ ਪ੍ਰਭਾਵੀ ਇਲਾਜ ਦੀ ਚੋਣ ਕੀਤੀ | ਮੈਡੀਕਲ ਓਨਕੋਲੋਜੀ ਕੰਸਲਟੈਂਟ ਡਾ. ਅੰਮਿ੍ਤਜੋਤ ਸਿੰਘ ਰੰਧਾਵਾ ਨੇ ਮਰੀਜ਼ ਦੀ ਉਮਰ ਤੇ ਗੁੰਝਲਦਾਰ ਮੈਡੀਕਲ ਇਤਿਹਾਸ ਨੂੰ ਧਿਆਨ ਵਿਚ ਰੱਖਦਿਆਂ ਇਲਾਜ ਯੋਜਨਾ ਤਿਆਰ ਕੀਤੀ | ਮਰੀਜ਼ ਨੇ ਇਲਾਜ ਤੋਂ ਬਾਅਦ ਸ਼ਾਨਦਾਰ ਰਿਕਵਰੀ ਕੀਤੀ | ਡਾ. ਅੰਮਿ੍ਤਜੋਤ ਸਿੰਘ ਰੰਧਾਵਾ ਨੇ ਕਿਹਾ ਕਿ ਵਧਦੀ ਉਮਰ ਤੇ ਮੌਜੂਦਾ ਮੈਡੀਕਲ ਸਥਿਤੀਆਂ ਨੂੰ ਕਦੇ ਵੀ ਇਲਾਜ ਬੰਦ ਕਰਨ ਦਾ ਕਾਰਨ ਨਹੀਂ ਹੋਣਾ ਚਾਹੀਦਾ | ਸਹੀ ਰਣਨੀਤੀ ਤੇ ਆਧੁਨਿਕ ਇਲਾਜਾਂ ਨਾਲ, ਉੱਚ ਜੋਖ਼ਮ ਵਾਲੇ ਕੈਂਸਰ ਦੇ ਕੇਸਾਂ ਦਾ ਵੀ ਪ੍ਰਭਾਵਸ਼ਾਲੀ ਤੇ ਸੁਰੱਖਿਅਤ ਢੰਗ ਨਾਲ ਪ੍ਰਬੰਧਨ ਕੀਤਾ ਜਾ ਸਕਦਾ ਹੈ | ਸੀ. ਈ. ਓ.-ਲਿਵਾਸਾ ਹਸਪਤਾਲ ਅਨੁਰਾਗ ਯਾਦਵ ਨੇ ਕਿਹਾ, 'ਅਸੀਂ ਮਰੀਜ਼ਾਂ ਨੂੰ ਇਹ ਭਰੋਸਾ ਦਿਵਾਉਣ ਲਈ ਵਚਨਬੱਧ ਹਾਂ ਕਿ ਕੇਸ ਕਿੰਨਾ ਵੀ ਗੁੰਝਲਦਾਰ ਕਿਉਂ ਨਾ ਹੋਵੇ, ਮਾਹਰ ਦੇਖਭਾਲ ਤੇ ਉਮੀਦ ਹਮੇਸ਼ਾ ਪਹੁੰਚ ਵਿਚ ਹੁੰਦੀ ਹੈ | ਫੈਸੀਲਿਟੀ ਡਾਇਰੈਕਟਰ- ਲਿਵਾਸਾ ਹਸਪਤਾਲ ਦਿਵਿਆ ਪ੍ਰਸ਼ਾਂਤ ਬਜਾਜ ਨੇ ਕਿਹਾ, 'ਲਿਵਾਸਾ ਹਸਪਤਾਲ ਅੰਮਿ੍ਤਸਰ ਨੂੰ ਇਕ ਮਜ਼ਬੂਤ ਕਲੀਨਿਕਲ ਟੀਮ ਤੇ ਅਡਵਾਂਸ ਤਕਨੀਕ ਨਾਲ ਚੁਣੌਤੀਪੂਰਨ ਕੇਸਾਂ ਨਾਲ ਨਜਿੱਠਣ ਲਈ ਤਿਆਰ ਕੀਤਾ ਗਿਆ ਹੈ |

ਪਿਛਲੀ ਖ਼ਬਰ ਜਸਜੀਤ ਸਿੰਘ ਨੇ ਨਗਰ ਨਿਗਮ ਮੁਹਾਲੀ ਦੇ ਸੰਯੁਕਤ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਆਈ. ਟੀ. ਸਿਟੀ ਖਰੜ-ਕੁਰਾਲੀ ਸੜਕ ਦਾ ਕੰਮ ਮੁਕੰਮਲ ਹੋਣ ਦੇ ਬਾਵਜੂਦ ਵਾਹਨਾਂ ਲਈ ਨਹੀਂ ਖੋਲ੍ਹੀ ਸੜਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।