11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਜਨਤਕ ਥਾਵਾਂ 'ਤੇ ਸ਼ਰਾਬ ਪੀਣ ਵਾਲਿਆਂ ਵਿਰੁੱਧ ਚੰਡੀਗੜ੍ਹ ਪੁਲਿਸ ਵਲੋਂ ਬੀਤੇ ਦਿਨਾਂ 'ਚ 18 ਵਿਅਕਤੀ ਗਿ੍ਫ਼ਤਾਰ

ਅਜੀਤ ਡੈਸਕ 22-11-2025
ਚੰਡੀਗੜ੍ਹ, 21 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਵਲੋਂ ਜਨਤਕ ਥਾਵਾਂ 'ਤੇ ਸ਼ਰਾਬ ਪੀਣ ਤੇ ਹੰਗਾਮਾ ਖੜ੍ਹਾ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਖ਼ਾਸ ਮੁਹਿੰਮ ਦੌਰਾਨ ਵੱਖ–ਵੱਖ ਥਾਵਾਂ ਤੋਂ ਕੁਲ 18 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਹ ਕਾਰਵਾਈ 19 ਤੇ 20 ਨਵੰਬਰ ਨੂੰ ਸ਼ਹਿਰ ਦੇ ਕਈ ਇਲਾਕਿਆਂ ਵਿਚ ਕੀਤੀ ਗਈ | ਸਾਰੇ ਮਾਮਲਿਆਂ 'ਚ ਧਾਰਾ 68-1(ਬੀ) ਪਬਲਿਕ ਪ੍ਰਾਪਰਟੀ ਐਕਟ 2007 ਅਤੇ ਧਾਰਾ 355 ਬੀ. ਐਨ. ਐੱਸ. ਦੇ ਤਹਿਤ ਵੱਖ-ਵੱਖ ਥਾਣਿਆਂ 'ਚ ਕੇਸ ਦਰਜ ਕੀਤੇ ਗਏ ਹਨ | ਜਿਸ ਤੋਂ ਬਾਅਦ ਗਿ੍ਫ਼ਤਾਰ ਵਿਅਕਤੀਆਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ਪੁਲਿਸ ਨੇ ਵੀਰਵਾਰ ਨੂੰ ਪਿੰਕੂ ਨਿਵਾਸੀ ਧਨਾਸ ਨੂੰ ਮਿਲਕ ਕਾਲੋਨੀ ਲਾਈਟ ਪੁਆਇੰਟ ਤੋਂ, ਵਿਜੇ ਨੂੰ ਟਰਾਂਸਪੋਰਟ ਏਰੀਆ ਸੈਕਟਰ–26 ਤੋਂ, ਗੁਰਮੀਤ ਸਿੰਘ ਨੂੰ ਟਿੰਬਰ ਮਾਰਕੀਟ ਐਂਟਰੀ ਰੋਡ, ਸੈਕਟਰ–26 ਤੋਂ, ਹਰਿਸ਼ ਸ਼ਰਮਾ ਨੂੰ ਸੈਕਟਰ–30 ਬੀ ਮਾਰਕੀਟ ਪਾਰਕਿੰਗ ਤੋਂ, ਦੀਪਕ ਨੂੰ ਮੌਲੀਜਾਗਰਾ ਪੁਲਿਸ ਸਟੇਸ਼ਨ ਚੌਕ ਤੋਂ, ਰਾਹੁਲ ਕੁਮਾਰ ਨੂੰ ਮੰਡੀ ਵਿਕਾਸ ਨਗਰ ਮੌਲੀ ਜਾਗਰਾਂ ਤੋਂ ਅਤੇ ਕਰਨਵੀਰ ਸਿੰਘ ਨੂੰ ਮਨੀਮਾਜਰਾ ਵਿਚ ਸਰਕਾਰੀ ਵੈਟਰਨਰੀ ਹਸਪਤਾਲ ਨੇੜੇ ਤੋਂ ਕਾਬੂ ਕੀਤਾ | ਇਸ ਤੋਂ ਇਲਾਵਾ, ਪੁਲਿਸ ਨੇ ਅਰੁਣ ਕੁਮਾਰ ਨੂੰ ਕਮਿਊਨਿਟੀ ਸੈਂਟਰ ਕਿਸ਼ਨਗੜ੍ਹ ਨੇੜੇ ਤੋਂ, ਸੰਨੀ ਨੂੰ ਰਮਦਰਬਾਰ ਫੇਜ਼–2 ਏਅਰਫੋਰਸ ਕੰਧ ਨੇੜੇ ਤੋਂ, ਓਮ ਕੁਮਾਰ ਨੂੰ ਮੋਟਰ ਮਾਰਕੀਟ ਸੈਕਟਰ–48 ਤੋਂ ਅਤੇ ਕੁਲਦੀਪ ਨੂੰ ਦਾਦੂ ਮਾਜਰਾ ਰਾਮ-ਲੀਲ੍ਹਾ ਮੈਦਾਨ ਨੇੜੇ ਤੋਂ ਗਿ੍ਫ਼ਤਾਰ ਕੀਤਾ | ਇਨ੍ਹਾਂ ਸਾਰਿਆਂ ਨੂੰ ਸ਼ਰਾਬ ਪੀ ਕੇ ਜਨਤਕ ਥਾਂ 'ਤੇ ਹੰਗਾਮਾ ਕਰਨ ਦੇ ਦੋਸ਼ਾਂ 'ਤੇ ਕਾਬੂ ਕੀਤਾ | 19 ਨਵੰਬਰ ਨੂੰ ਮਨੋਜ ਨੂੰ ਲੱਕੀ ਸਰਵਿਸ ਸਟੇਸ਼ਨ ਕੈਂਬਵਾਲਾ ਨੇੜੇ ਤੋਂ, ਆਕਾਸ਼ ਕੁਮਾਰ ਨੂੰ ਉਦਯੋਗਿਕ ਖੇਤਰ ਫੇਜ਼–1 ਤੋਂ, ਪੰਕਜ ਨੂੰ ਮਿਡਲਵੇਅਰ ਮਾਰਕੀਟ ਫੇਜ਼–1 ਤੋਂ, ਰਜਿੰਦਰ ਕੁਮਾਰ ਨੂੰ ਮੋਟਰ ਮਾਰਕੀਟ ਮਨੀਮਾਜਰਾ ਤੋਂ, ਸਤੀਸ਼ ਨੂੰ ਐਨ. ਏ. ਸੀ. ਮੌਲੀ ਜਾਗਰਾਂ ਤੋਂ, ਕਪਿਲ ਦੇਵ ਨੂੰ ਸਰਕਸ ਪਾਰਕ ਰਾਮਦਰਬਾਰ ਤੋਂ ਅਤੇ ਸੁਰੇਸ਼ ਨੂੰ ਕਜਹੇੜੀ ਮਿਨੀ ਗਰਾਊਾਡ ਨੇੜੇ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ | ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ 'ਚ ਜਨਤਕ ਥਾਵਾਂ 'ਤੇ ਸ਼ਰਾਬ ਪੀਣ ਵਾਲਿਆਂ ਵਿਰੁੱਧ ਕਾਰਵਾਈ ਜਾਰੀ ਰਹੇਗੀ |
ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਫੇਜ਼–2 ਰਾਮਦਰਬਾਰ ਵਿਖੇ ਲੁੱਟ-ਖੋਹ ਮਾਮਲੇ 'ਚ ਤਿੰਨ ਮੁਲਜ਼ਮ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।