11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਫੇਜ਼–2 ਰਾਮਦਰਬਾਰ ਵਿਖੇ ਲੁੱਟ-ਖੋਹ ਮਾਮਲੇ 'ਚ ਤਿੰਨ ਮੁਲਜ਼ਮ ਗਿ੍ਫ਼ਤਾਰ

ਅਜੀਤ ਡੈਸਕ 22-11-2025
ਚੰਡੀਗੜ੍ਹ, 21 ਨਵੰਬਰ (ਕਪਿਲ ਵਧਵਾ)-ਫੇਜ਼–2 ਰਾਮਦਰਬਾਰ ਖੇਤਰ 'ਚ ਹੋਈ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨਾਂ ਨੂੰ ਥਾਣਾ ਸੈਕਟਰ-31 ਦੀ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ ਹੈ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਵਿਨੇ ਉਰਫ ਛੋਟੂ ਵਾਸੀ ਮੁਜ਼ਫਰ ਨਗਰ (ਯੂ. ਪੀ.), ਅਨਿਲ ਤੇ ਵਿਨੀਤ ਉਰਫ਼ ਬਿੰਨੀ ਵਾਸੀਆਨ ਸੈਕਟਰ–25 (ਡੀ) ਵਜੋਂ ਹੋਈ ਹੈ | ਤਿੰਨਾਂ ਮੁਲਜ਼ਮਾਂ ਵਿਰੁੱਧ 20 ਨਵੰਬਰ ਨੂੰ ਬੀ. ਐਨ. ਐਸ. ਦੀਆਂ ਵੱਖ–ਵੱਖ ਧਾਰਾਵਾਂ ਤੇ 25-54-59 ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਸ਼ਿਕਾਇਤਕਰਤਾ ਬਿੱਖੂ ਵਾਸੀ ਰਾਮਦਰਬਾਰ ਨੇ ਪੁਲਿਸ ਨੂੰ ਦੱਸਿਆ ਕਿ 17 ਨਵੰਬਰ ਦੀ ਰਾਤ ਕਰੀਬ 9:30 ਵਜੇ ਉਹ ਬਾਜ਼ਾਰ ਵਿਚ ਗਿਆ ਸੀ | ਸਥਾਨਕ ਗੁਰਦੁਆਰਾ ਸਾਹਿਬ ਨੇੜੇ ਤਿੰਨ ਨੌਜਵਾਨਾਂ ਨੇ ਉਸ ਨੂੰ ਰੋਕਿਆ ਅਤੇ ਉਸ ਤੋਂ ਲਗਪਗ 5,000 ਨਕਦੀ ਤੇ ਉਸ ਦੇ ਅਸਲ ਦਸਤਾਵੇਜ਼ ਵੀ ਖੋਹ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ | ਜਾਂਚ ਦੌਰਾਨ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਇਕ ਧਾਰਦਾਰ ਚਾਕੂ ਨਾਲ ਚੋਰੀ ਹੋਏ ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ ਤੇ ਨਕਦੀ ਬਰਾਮਦ ਕੀਤੀ ਹੈ | ਪੁਲਿਸ ਮੁਤਾਬਕ ਮੁਲਜ਼ਮ ਅਨਿਲ ਵਿਰੁੱਧ ਚੋਰੀ, ਡਾਕਾ ਅਤੇ ਘਰ–ਘੁਸਪੈਠ ਸਮੇਤ ਪੰਜ ਮਾਮਲੇ ਪਹਿਲਾਂ ਤੋਂ ਦਰਜ ਹਨ | ਜਦ ਕਿ ਬਾਕੀ ਦੋ ਮੁਲਜ਼ਮਾਂ ਵਿਰੁੱਧ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਮਿਲਿਆ |

ਪਿਛਲੀ ਖ਼ਬਰ ਜਨਤਕ ਥਾਵਾਂ 'ਤੇ ਸ਼ਰਾਬ ਪੀਣ ਵਾਲਿਆਂ ਵਿਰੁੱਧ ਚੰਡੀਗੜ੍ਹ ਪੁਲਿਸ ਵਲੋਂ ਬੀਤੇ ਦਿਨਾਂ 'ਚ 18 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਨਗਰ ਕੀਰਤਨ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਪਹੁੰਚਣ 'ਤੇ ਸੰਗਤਾਂ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।