ਚੰਡੀਗੜ੍ਹ, 20 ਨਵੰਬਰ (ਬਲਜਿੰਦਰ ਸਿੰਘ ਹਾਂਡਾ)- ਖੇਡ ਵਿਭਾਗ, ਯੂ.ਟੀ ਚੰਡੀਗੜ੍ਹ, 8 ਦਸੰਬਰ ਤੋਂ 12 ਦਸੰਬਰ ਤੱਕ ਬਾਸਕਟਬਾਲ ਹਾਲ, ਸਪੋਰਟਸ ਕੰਪਲੈਕਸ-42, ਚੰਡੀਗੜ੍ਹ ਵਿਖੇ ਮੁੰਡਿਆਂ ਅਤੇ ਕੁੜੀਆਂ ਲਈ ਇਕ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਜਾਵੇਗਾ | ਇਸ ਸਬੰਧ 'ਚ ਖੇਡ ਵਿਭਾਗ ਵਲੋਂ ਜਾਰੀ ਜਾਣਕਾਰੀ ਅਨੁਸਾਰ ਲੋੜੀਂਦੇ ਪ੍ਰੋਫਾਰਮੇ 'ਤੇ ਐਂਟਰੀਆਂ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 5 ਦਸੰਬਰ ਹੈ | ਐਂਟਰੀ ਪ੍ਰੋਫਾਰਮਾ ਵਿਭਾਗ ਦੀ ਵੈੱਬਸਾਈਟ 'ਤੇ ਉਪਲਬਧ ਹੋਵੇਗਾ ਅਤੇ ਨਾਲ ਹੀ ਸਪੋਰਟਸ ਕੰਪਲੈਕਸ-7, ਸਪੋਰਟਸ ਕੰਪਲੈਕਸ-42, ਅਤੇ ਸਪੋਰਟਸ ਕੰਪਲੈਕਸ-46, ਚੰਡੀਗੜ੍ਹ ਵਿਖੇ ਸਥਿਤ ਬਾਸਕਟਬਾਲ ਸਟੇਡੀਅਮ ਤੋ ਵੀ ਉਪਲਬਧ ਹੋਵੇਗਾ | ਦਿਲਚਸਪੀ ਰੱਖਣ ਵਾਲੇ ਭਾਗੀਦਾਰਾਂ ਦੇ ਪ੍ਰਮਾਣ ਪੱਤਰਾਂ ਦੀ ਤਸਦੀਕ ਤੋਂ ਬਾਅਦ ਮਨੋਨੀਤ ਕੋਚਿੰਗ ਸੈਂਟਰਾਂ 'ਤੇ ਐਂਟਰੀਆਂ ਸਿਰਫ਼ ਰੂਪ ਵਿਚ ਸਵੀਕਾਰ ਕੀਤੀਆਂ ਜਾਣਗੀਆਂ | ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਕੋਈ ਐਂਟਰੀ ਫ਼ੀਸ ਨਹੀਂ ਹੋਵੇਗੀ, ਅਤੇ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਮੈਚਾਂ ਦੌਰਾਨ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਜਾਵੇਗੀ | ਅੰਡਰ-14 ਸ਼੍ਰੇਣੀ ਲਈ ਯੋਗ ਹੋਣ ਲਈ ਭਾਗੀਦਾਰਾਂ ਦਾ ਜਨਮ 01 ਜਨਵਰੀ 2012 ਨੂੰ ਜਾਂ ਇਸ ਤੋਂ ਬਾਅਦ ਹੋਣਾ ਚਾਹੀਦਾ ਹੈ |