22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਚੰਡੀਗੜ੍ਹ 'ਚ ਨਾਟਕ 'ਸੂਰਜਮੁਖੀ ਤੇ ਹੇਮਲੇਟ' ਦੀ ਪੇਸ਼ਕਾਰੀ ਦਰਸ਼ਕਾਂ ਨੇ ਮਾਣੀ <br/>

ਟੈਗੋਰ ਥੀਏਟਰ, ਚੰਡੀਗੜ੍ਹ ਵਿਖੇ ਨਾਟਕ 'ਸੂਰਜਮੁਖੀ ਅਤੇ ਹੈਮਲੇਟ' ਪੇਸ਼ ਕਰਦੇ ਹੋਏ ਕਲਾਕਾਰ | ਤਸਵੀਰ : ਕਮਲਜੀਤ ਸਿੰਘ <br/> 21-11-2025
ਚੰਡੀਗੜ੍ਹ, 20 ਨਵੰਬਰ (ਅਜੀਤ ਬਿਊਰੋ)-ਟੈਗੋਰ ਥੀਏਟਰ ਵਿਚ ਥੀਏਟਰ ਫੋਰ ਥੀਏਟਰ ਤੇ ਭਾਰਤ ਸਰਕਾਰ ਦੇ ਸੰਸਕਿ੍ਤੀ ਮੰਤਰਾਲੇ, ਹਰਿਆਣਾ ਕਲਾ ਪ੍ਰੀਸ਼ਦ, ਕਲਾ ਤੇ ਸੰਸਕਿ੍ਤੀ ਵਿਭਾਗ, ਚੰਡੀਗੜ੍ਹ, ਨੌਰਥ ਜ਼ੋਨ ਕਲਚਰਲ ਸੈਂਟਰ (ਪਟਿਆਲਾ) ਦੇ ਸਹਿਯੋਗ ਨਾਲ 20ਵਾਂ ਵਿੰਟਰ ਨੈਸ਼ਨਲ ਥੀਏਟਰ ਫੈਸਟੀਵਲ 2025 ਕਰਵਾਇਆ ਜਾ ਰਿਹਾ ਹੈ | ਇਸ ਉਤਸਵ ਤਹਿਤ 'ਸਰਵ ਸ਼ਿਵਾ ਥੀਏਟਰ ਆਰਟ ਐਂਡ ਸੁਸਾਇਟੀ' ਸਮੂਹ ਵਲੋਂ ਨਾਟਕ 'ਸੂਰਜਮੁਖੀ ਅਤੇ ਹੇਮਲੇਟ' ਦਾ ਮੰਚਨ ਕੀਤਾ, ਜਿਸ ਦਾ ਡਾਇਰੈਕਸ਼ਨ ਰਾਜ ਕਟਾਰੀਆ ਨੇ ਕੀਤਾ | ਨਾਟਕ 'ਸੂਰਜਮੁਖੀ ਤੇ ਹੇਮਲੇਟ' ਵਿਚ ਮਨੁੱਖੀ ਜੀਵਨ ਦੀ ਦੁਵਿਧਾ ਨਾਲ ਜੁੜੀਆਂ ਵੱਖ-ਵੱਖ ਸਥਿਤੀਆਂ ਜੋ ਮਨੁੱਖ ਨੂੰ ਅਣਨਿਰਣਿਤਤਾ ਵੱਲ ਲੈ ਜਾਂਦੀਆਂ ਹਨ, ਦਾ ਚਿੱਤਰਣ ਕਰਨ ਦਾ ਯਤਨ ਕੀਤਾ ਗਿਆ ਹੈ | ਇਹ ਨਾਟਕ ਇਕ ਵਿਅੰਗ ਹੈ ਜੋ ਲੇਖਨ ਪ੍ਰਕਿਰਿਆ ਤੇ ਉਨ੍ਹਾਂ ਪਾਤਰਾਂ ਨਾਲ ਨਿਪਟਣ ਦੀ ਚੁਣੌਤੀਆਂ ਦਾ ਹਾਸਿਆਂ ਭਰਿਆ ਚਿੱਤਰਣ ਕਰਦਾ ਹੈ ਜੋ ਆਪਣਾ ਜੀਵਨ ਜੀਅ ਰਹੇ ਲੱਗਦੇ ਹਨ, ਜਿਵੇਂ ਕਿ ਮਹਾਨ ਰਚਨਾ 'ਹੇਮਲੇਟ' ਵਿਚ 'ਹੋਣਾ ਜਾਂ ਨਾ ਹੋਣਾ' ਦਰਸਾਇਆ ਗਿਆ ਹੈ | ਮਨੁੱਖ ਤਾਪਸ਼, ਸੱਚਾਈ ਤੇ ਭਰੋਸੇਮੰਦ ਸੰਬੰਧਾਂ ਦੀ ਭਾਵਨਾ ਦੀ ਖੋਜ ਵਿੱਚ ਰਹਿੰਦਾ ਹੈ, ਜੋ ਬਦਕਿਸਮਤੀ ਨਾਲ ਸਾਰਿਆਂ ਨੂੰ ਪ੍ਰਾਪਤ ਨਹੀਂ ਹੁੰਦੀ | ਇਹ ਨਾਟਕ ਮਨੁੱਖੀ ਸੰਬੰਧਾਂ ਦੀ ਨੀਵਾਂ ਇਸ ਪ੍ਰਸ਼ਨਵਾਚਕ ਭਰੋਸੇ ਨਾਲ ਸੰਬੰਧਤ ਹੈ | ਇਹ ਨਾਟਕ ਕਹਾਣੀ ਕਹਿਣ ਦੀ ਪ੍ਰਕਿਰਿਆ, ਰਚਨਾਕਾਰ ਤੇ ਉਨ੍ਹਾਂ ਦੀਆਂ ਰਚਨਾਵਾਂ ਦੇ ਵਿਚਕਾਰ ਸੰਬੰਧ, ਅਤੇ ਕਲਪਨਾ ਤੇ ਹਕੀਕਤ ਦੇ ਵਿਚਕਾਰ ਸੁੱਖੜੀ ਰੇਖਾ ਨੂੰ ਦਰਸਾਉਂਦਾ ਹੈ | ਇਸ ਵਿਚ ਕਲਾਕਾਰ ਅਕਸ਼ਯ, ਮੀਨਾਖ਼ਸ਼ੀ ਭੱਟ, ਰਵੀਨਾ ਪੁੰਢੀਰ, ਨੂਰ ਰਪੜੀਆ, ਰੰਗਰੇਜ਼, ਅੰਜਲੀ ਵਰਮਾ, ਦੁਰਗਾ, ਨੀਤੀਸ਼ ਖਜੂਰਿਆ, ਰਾਜ ਕਟਾਰੀਆ, ਸਾਹਿਲ ਸ਼ਰਮਾ, ਅਾਕੁਸ਼, ਰਾਜਵੀਰ, ਆਰੀਅਨ ਨਾਲ ਆਪਣੇ ਚੰਗੇ ਅਭਿਨੈ ਨਾਲ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ |

ਪਿਛਲੀ ਖ਼ਬਰ ਰਾਜ ਪੱਧਰੀ ਅੰਡਰ-17 ਲੜਕੀਆਂ ਦੇ ਕਿ੍ਕਟ ਮੁਕਾਬਲੇ 'ਚ ਮੇਜ਼ਬਾਨ ਮੁਹਾਲੀ ਦੀ ਟੀਮ ਬਣੀ ਚੈਂਪੀਅਨ <br/> ਅਗਲੀ ਖ਼ਬਰ ਜਬਰ-ਜਨਾਹ ਤੇ ਪੋਕਸੋ ਐਕਟ ਤਹਿਤ ਦਰਜ ਮਾਮਲੇ 'ਚੋਂ ਇਕ ਨੌਜਵਾਨ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।