15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸ੍ਰੀ ਗੁਰੂ ਤੇਗ਼ ਬਹਾਦਰ ਸਿੰਘ ਜੀ ਦੀ 350ਵੀਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਚੰਡੀਗੜ੍ਹ 'ਚ ਹਫ਼ਤੇ ਭਰ ਦੇ ਗੁਰਮਤਿ ਸਮਾਗਮ ਹੋਏ ਸ਼ੁਰੂ <br/>

ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਚੱਢਾ , ਜਨਰਲ ਸਕੱਤਰ ਗੁਰਜੋਤ ਸਿੰਘ ਸਾਹਨੀ, ਚੇਅਰਮੈਨ ਜਸਵੀਰ ਸਿੰਘ ਉੱਪਲ, ਚਰਨਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਪ੍ਰੈੱਸ ਕਾਨਫ਼ਰੰਸ ਦੌਰਾਨ | ਤਸਵੀਰ : ਗੁਰਿੰਦਰ ਸਿੰਘ <br/> 20-11-2025
ਚੰਡੀਗੜ੍ਹ, 19 ਨਵੰਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਨੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ 19 ਨਵੰਬਰ ਤੋਂ 25 ਨਵੰਬਰ 2025 ਤੱਕ ਕਰਨ ਦਾ ਐਲਾਨ ਕੀਤਾ ਹੈ | ਇਹ ਜਾਣਕਾਰੀ ਕਮੇਟੀ ਦੇ ਸਕੱਤਰ ਗੁਰਜੋਤ ਸਿੰਘ ਸਾਹਨੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਸੈਕਟਰ 35, ਚੰਡੀਗੜ੍ਹ ਵਿਚ ਹੋਈ ਪੈੱ੍ਰਸ ਕਾਨਫ਼ਰੰਸ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਹਫ਼ਤੇ ਭਰ ਚੱਲਣ ਵਾਲੇ ਸਮਾਗਮਾਂ ਦਾ ਮੁੱਖ ਉਦੇਸ਼ ਸੰਗਤ ਨੂੰ ਗੁਰਮਤਿ ਸਿਧਾਂਤਾਂ, ਤਿਆਗ ਅਤੇ ਮਨੁੱਖੀ ਮੁੱਲਾਂ ਪ੍ਰਤੀ ਜਾਗਰੂਕ ਕਰਨਾ ਹੈ | ਸਮਾਗਮ ਦੇ ਮੁੱਖ ਸਥਾਨਾਂ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਸੈਕਟਰ 35, ਗੁਰਦੁਆਰਾ ਸਾਹਿਬ ਸੈਕਟਰ 37 ਅਤੇ ਗੁਰਦੁਆਰਾ ਸਾਹਿਬ ਸੈਕਟਰ 22-ਬੀ ਸਮੇਤ ਹੋਰ ਸੰਬੰਧਿਤ ਗੁਰਮਤਿ ਸੰਸਥਾਨ ਸ਼ਾਮਲ ਹਨ |
19 ਨਵੰਬਰ ਨੂੰ ਸਮਾਗਮ ਦੀ ਸ਼ੁਰੂਆਤ ਸਕੂਲ ਤੋਂ ਹੋਈ, ਜਿਸ ਵਿਚ ਭਾਈ ਸੁਖਦੀਪ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਹਰਜੋਤ ਸਿੰਘ ਜ਼ਖ਼ਮੀ, ਭਾਈ ਰਵਿੰਦਰ ਸਿੰਘ ਅਤੇ ਹੋਰ ਪ੍ਰਸਿੱਧ ਕਥਾਵਾਚਕ ਤੇ ਰਾਗੀ ਜਥੇ ਸ਼ਾਮਲ ਹੋਏ | ਉਨ੍ਹਾਂ ਨੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ 'ਤੇ ਮੁੱਖ ਮਹਿਮਾਨ ਡਾ. ਇਕਬਾਲ ਸਿੰਘ ਲਾਲਪੁਰਾ (ਸਾਬਕਾ ਆਈ.ਪੀ.ਐਸ. ਅਤੇ ਰਾਸ਼ਟਰੀ ਅਲਪਸੰਖਿਅਕ ਕਮਿਸ਼ਨ ਦੇ ਸਾਬਕਾ ਚੇਅਰਮੈਨ) ਹਾਜ਼ਰ ਸਨ |
20 ਨਵੰਬਰ ਦੇ ਸਮਾਗਮ ਵਿਚ 'ਸ਼ਹਾਦਤ ਪਾਤਸ਼ਾਹੀ ਨੌਵੀਂ ' ਸਿਰਲੇਖ ਹੇਠ ਇਕ ਨਾਟਕ ਦੀ ਪ੍ਰਸਤੁਤੀ ਹੋਵੇਗੀ | ਇਸ ਦਾ ਲੇਖਣ ਬਲਜਿੰਦਰ ਸਿੰਘ ਦਾਰਾਪੁਰੀ ਤੇ ਨਿਰਦੇਸ਼ਕ ਬਨਿੰਦਰਜੀਤ ਸਿੰਘ ਬਨੀ ( ਟੀਮ ਗਰੁੱਪ ਇੰਮਪੈਕਟ ਆਰਟਸ ) ਨੇ ਕੀਤਾ ਹੈ | ਇਹ ਨਾਟਕ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ, ਮਨੁੱਖਤਾ ਦੇ ਮੁੱਲਾਂ ਦੀ ਰੱਖਿਆ ਅਤੇ ਧਾਰਮਿਕ ਆਜ਼ਾਦੀ ਦੀ ਮਿਸਾਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਏਗਾ | ਪ੍ਰੋਗਰਾਮ ਦੀ ਅਧਿਆਕਸ਼ਤਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਕਰਨਗੇ |
21 ਨਵੰਬਰ ਨੂੰ ਸਵੇਰੇ 11 ਵਜੇ, ਸ਼ਹੀਦ ਨਗਰ ਕੀਰਤਨ ਗੁਰਦੁਆਰਾ ਸਾਹਿਬ ਸੈਕਟਰ 22-ਡੀ ਤੋਂ ਸ਼ੁਰੂ ਹੋਵੇਗਾ ਅਤੇ ਸੈਕਟਰ 22 ਮਾਰਕੀਟ - ਸੈਕਟਰ 17 ਪਲਾਜ਼ਾ - ਸੈਕਟਰ 18 - ਸੈਕਟਰ 19 - ਸੈਕਟਰ 35 ਰਾਹੀਂ ਸੈਕਟਰ 37 ਪਹੁੰਚੇਗਾ | ਇਸ ਨਗਰ ਕੀਰਤਨ ਵਿੱਚ ਗਤਕਾ ਟੀਮਾਂ, ਸਕੂਲੀ ਵਿਦਿਆਰਥੀ, ਕੀਰਤਨੀ ਜੱਥੇ ਅਤੇ ਵੱਡੀ ਗਿਣਤੀ ਵਿਚ ਸੰਗਤ ਹਿੱਸਾ ਲਵੇਗੀ |
22 ਨਵੰਬਰ ਨੂੰ ਗੁਰਦੁਆਰਾ ਸਾਹਿਬ ਸੈਕਟਰ 22 ਵਿਚ ਨੌਜਵਾਨਾਂ ਲਈ ਕੇਂਦਿ੍ਤ ਗੁਰਮਤਿ ਵਿਚਾਰ ਸੈਸ਼ਨ ਹੋਣਗੇ, ਜਦਕਿ 23 ਨਵੰਬਰ ਨੂੰ ਸਹਿਜ ਪਾਠ ਸਮਾਪਤੀ, ਵਿਸ਼ੇਸ਼ ਕੀਰਤਨ, ਧਾਰਮਿਕ ਪ੍ਰਦਰਸ਼ਨੀ ਅਤੇ ਗੁਰਮਤਿ ਵਿਆਖਿਆਨ ਕਰਵਾਏ ਜਾਣਗੇ | 24 ਨਵੰਬਰ ਨੂੰ ਸੇਵਾ, ਪੰਥਕ ਅਨੁਸ਼ਾਸਨ ਅਤੇ ਏਕਤਾ 'ਤੇ ਵਿਸ਼ੇਸ਼ ਪ੍ਰਵਚਨ ਹੋਣਗੇ |
25 ਨਵੰਬਰ ਨੂੰ ਗੁਰਦੁਆਰਾ ਸਾਹਿਬ ਸੈਕਟਰ 37 ਵਿਚ ਅਖੰਡ ਪਾਠ ਭੋਗ, ਕੀਰਤਨ, ਅਰਦਾਸ ਅਤੇ ਗੁਰੂ ਦਾ ਲੰਗਰ ਨਾਲ ਸਮਾਗਮ ਦਾ ਸਮਾਪਨ ਕੀਤਾ ਜਾਵੇਗਾ, ਜਿਸ ਵਿਚ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ |
ਬੀ.ਐਸ. ਸਾਹਨੀ ਨੇ ਚੰਡੀਗੜ੍ਹ ਅਤੇ ਆਲੇ-ਦੁਆਲੇ ਦੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਇਤਿਹਾਸਕ ਮੌਕੇ ਤੇ ਸ਼ਰਧਾ ਨਾਲ ਹਿੱਸਾ ਪਾ ਕੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਸਮਾਗਮਾਂ ਨੂੰ ਸਫਲ ਬਣਾਉਣ |

ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350ਵੇਂ ਸਾਲ ਨੂੰ ਸਮਰਪਿਤ ਕਿਤਾਬ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮੁੱਖ ਸਕੱਤਰ... ਅਗਲੀ ਖ਼ਬਰ ਕਸਬਾ ਖਿਜ਼ਰਾਬਾਦ ਦੇ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।