15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਕਸਬਾ ਖਿਜ਼ਰਾਬਾਦ ਦੇ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਅੱਜ ਤੋਂ

ਅਜੀਤ ਡੈਸਕ 20-11-2025
ਮਾਜਰੀ, 19 ਨਵੰਬਰ (ਕੁਲਵੰਤ ਸਿੰਘ ਧੀਮਾਨ)-ਇਤਿਹਾਸਕ ਕਸਬਾ ਖਿਜ਼ਰਾਬਾਦ ਵਿਖੇ ਸਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਵਲੋਂ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 29ਵਾਂ ਵਿਸ਼ਾਲ ਖੇਡ ਮੇਲਾ 'ਇਕ ਪਿੰਡ ਓਪਨ ਫੁਟਬਾਲ ਟੂਰਨਾਮੈਂਟ' 20, 21 ਤੇ 22 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਕਲੱਬ ਪ੍ਰਧਾਨ ਪੁਸ਼ਪਿੰਦਰ ਕੁਮਾਰ ਨੇ ਦੱਸਿਆ ਕਿ ਇਕ ਪਿੰਡ ਫੁਟਬਾਲ 'ਚ ਪਹਿਲਾ ਇਨਾਮ 51,000 ਰੁ., ਦੂਜਾ 41, 000 ਰੁ., ਤੀਸਰਾ 15,000 ਰੁ., ਚੌਥਾ 11000 ਰੁ. ਹੋਵੇਗਾ | ਇਸ ਦੌਰਾਨ ਦੌੜ 100, 800, 1500 ਤੇ 3000 ਮੀਟਰ, ਲੰਬੀ ਛਾਲ ਅਤੇ ਗੋਲਾ ਸੁੱਟਣ ਦੇ ਮੁਕਾਬਲਿਆਂ ਦੇ ਇਨਾਮ ਕ੍ਰਮਵਾਰ 2100 ਰੁ., 1500 ਰੁ., 1100 ਰੁ. ਦੇ ਇਨਾਮ ਦਿੱਤੇ ਜਾਣਗੇ | ਇਸ ਤੋਂ ਇਲਾਵਾ ਰੱਸਾ ਕਸੀ, ਲੜਕੀਆਂ ਦੀ ਕਬੱਡੀ ਦਾ ਸ਼ੋ ਮੈਚ ਪੰਜਾਬ ਹਰਿਆਣਾ ਦੀਆਂ ਟੀਮਾਂ ਵਿਚਕਾਰ ਹੋਵੇਗਾ | ਕਲੱਬ ਪ੍ਰਧਾਨ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਵਿਸ਼ਵ ਚੈਂਪੀਅਨ ਜੁਝਾਰ ਸਿੰਘ ਪਾਵਰ ਸਲੈਪਰ ਮੁੱਖ ਮਹਿਮਾਨ ਹੋਣਗੇ | ਉਨ੍ਹਾਂ ਦੱਸਿਆ ਕਿ 22 ਨਵੰਬਰ ਨੂੰ ਰੰਗਾਰੰਗ ਪ੍ਰੋਗਰਾਮ ਹਰਵਿੰਦਰ ਨੂਰਪੁਰੀ ਵਲੋਂ ਪੇਸ਼ ਕੀਤਾ ਜਾਵੇਗਾ ਅਤੇ ਇਸ ਦੌਰਾਨ ਪਿੰਡ ਦੇ ਜੰਮਪਲ ਪਹਿਲਵਾਨ ਪਨੀ ਅਤੇ ਰਹਿਮਾਨ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ |

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਸਿੰਘ ਜੀ ਦੀ 350ਵੀਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਚੰਡੀਗੜ੍ਹ 'ਚ ਹਫ਼ਤੇ ਭਰ ਦੇ ਗੁਰਮਤਿ ਸਮਾਗ... ਅਗਲੀ ਖ਼ਬਰ ਹੈਰੋਇਨ ਬਰਾਮਦ ਹੋਣ ਦੇ ਮਾਮਲੇ 'ਚ ਨਾਮਜ਼ਦ ਸਹਿ-ਮੁਲਜ਼ਮ ਨੂੰ ਮਿਲੀ ਜ਼ਮਾਨਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।