ਮੁਹਾਲੀ, 18 ਨਵੰਬਰ (ਅ.ਬ.)- ਭਾਰਤ ਦੇ ਘਰੇਲੂ ਈ-ਕਾਮਰਸ ਮਾਰਕੀਟਪਲੇਸ ਫਲਿਪਕਾਰਟ ਨੇ ਮੁਹਾਲੀ, ਖਰੜ ਅਤੇ ਜ਼ੀਰਕਪੁਰ 'ਚ ਆਪਣੀ ਕਵਿਕ ਕਾਮਰਸ ਸੇਵਾ ਫਲਿਪਕਾਰਟ ਮਿੰਟਸ ਦੇ ਵਿਸਥਾਰ ਦੀ ਘੋਸ਼ਣਾ ਕੀਤੀ ਹੈ¢ ਇਸ ਨਾਲ ਫਲਿਪਕਾਰਟ ਨੇ 10 ਮਿੰਟ ਵਿੱਚ ਰੋਜ਼ਾਨਾ ਦੀਆਂ ਲੋੜੀਂਦੀਆਂ ਵਸਤੂਆਂ ਦੀ ਡਿਲਿਵਰੀ ਕਰਦਿਆਂ ਗਾਹਕਾਂ ਨੂੰ ਸੁਵਿਧਾ, ਤੇਜ਼ੀ ਅਤੇ ਵਧੀਆ ਮੁੱਲ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਹੋਰ ਮਜ਼ਬੂਤ ਕੀਤੀ ਹੈ¢ ਮਾਈਕ੍ਰੋ ਫੁਲਫਿਲਮੈਂਟ ਸੈਂਟਰ (ਐਮਐਫਸੀ) ਸ਼ਹਿਰ ਦੇ ਮੁੱਖ ਇਲਾਕਿਆਂ ਜਿਵੇਂ ਸੈਕਟਰ 115, ਪੀਰ ਮੁਚੱਲਾ, ਆਈ.ਐਸ.ਬੀ. ਰੋਡ ਮੁਹਾਲੀ, ਫੇਜ਼ 7, ਸੈਕਟਰ 41 ਆਦਿ 'ਚ ਸਥਿਤ ਹਨ ¢ ਇਨ੍ਹਾਂ ਦੇ ਰਾਹੀਂ ਗ੍ਰਾਸਰੀ, ਮੋਬਾਈਲ, ਇਲੈਕਟ੍ਰਾਨਿਕਸ ਅਤੇ ਹੋਰ ਕਈ ਕੈਟੇਗਰੀਆਂ ਦੇ ਉਤਪਾਦਾਂ ਦੀ ਸਪਲਾਈ ਕੀਤੀ ਜਾਵੇਗੀ ¢ ਸਥਾਨਕ ਗਾਹਕਾਂ ਦੀ ਰਾਏ ਦੇ ਆਧਾਰ 'ਤੇ ਫਲਿਪਕਾਰਟ ਮਿੰਟਸ ਉਨ੍ਹਾਂ ਨੂੰ ਇਲਾਕੇ ਦੇ ਲੋਕਪਿ੍ਯ ਬ੍ਰਾਂਡਾਂਜਿਵੇਂ ਰਾਜਧਾਨੀ, ਦੇਸੀ ਚੋਇਸ, ਵੇਰਕਾ ਅਤੇ ਕਿੱਟੀ ਬ੍ਰੈੱਡਜ਼ਦੀ ਵੱਡੀ ਰੇਂਜ ਤੱਕ ਪਹੁੰਚ ਮੁਹੱਈਆ ਕਰਵਾਏਗਾ, ਜਿਸ ਨਾਲ ਰੋਜ਼ਾਨਾ ਵਰਤੋਂ ਵਾਲੇ ਉਤਪਾਦ ਹੋਰ ਵੀ ਆਸਾਨੀ ਨਾਲ ਉਪਲਬਧ ਹੋਣਗੇ¢ ਫ਼ਲਿਪਕਾਰਟ ਗਰੁੱਪ ਦੇ ਸੀਨੀਅਰ ਵਾਈਸ ਪ੍ਰਧਾਨ ਅਤੇ ਫ਼ਲਿਪਕਾਰਟ ਮਿੰਟਸ, ਸਪਲਾਈ ਚੇਨ, ਕਸਟਮਰ ਐਕਸਪੀਰੀਅੰਸ ਅਤੇ ਰੀ-ਕਾਮਰਸ ਹੈੱਡ ਹੇਮੰਤ ਬਦਰੀ ਨੇ ਕਿਹਾ ਕਿ ਮਹਾਲੀ, ਖਰੜ ਅਤੇ ਜ਼ੀਰਕਪੁਰ ਵਿੱਚ ਸਾਡੇ ਮਾਈਕ੍ਰੋ ਫੁਲਫਿਲਮੈਂਟ ਸੈਂਟਰਾਂ ਦੀ ਸ਼ੁਰੂਆਤ ਨਾਨ-ਮੈਟਰੋ ਸ਼ਹਿਰਾਂ ਵਿੱਚ ਸਾਡੀਆਂ ਕਵਿਕ ਕਾਮਰਸ ਸਮਰੱਥਾਵਾਂ ਨੂੰ ਵਧਾਉਣ ਦੇ ਨਾਲ-ਨਾਲ ਇਸਥਾਨਕ ਇਨਫਰਾਸਟਰਕਚਰ ਨੂੰ ਮਜਬੂਤ ਕਰਨ ਕਰਨ ਪੰਜਾਬ ਸਰਕਾਰ ਦੇ ਉਦੇਸ਼ ਨੂੰ ਵੀ ਸਮਰਥਨ ਦੇਵੇਗੀ |