22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

11.50 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੀ ਪੁਟਾਈ ਕਰਕੇ ਠੇਕੇਦਾਰ ਗਾਇਬ <br/>

ਮੁਬਾਰਕਪੁਰ-ਰਾਮਗੜ੍ਹ ਸੜਕ ਦੀ ਖਸਤਾ ਹਾਲਤ ਦੀ ਮੂੰਹ ਬੋਲਦੀ ਤਸਵੀਰ | (ਸੱਜੇ) ਸੜਕ 'ਤੇ ਉੱਡਦੀ ਧੂੜ-ਮਿੱਟੀ ਕਰਕੇ ਦਿਨ ਸਮੇਂ ਛਾਇਆ ਹਨ੍ਹੇਰਾ | ਤਸਵੀਰਾਂ : ਗੁਰਮੀਤ ਸਿੰਘ <br/> 19-11-2025
ਡੇਰਾਬੱਸੀ, 18 ਨਵੰਬਰ (ਗੁਰਮੀਤ ਸਿੰਘ)-ਮੁਬਾਰਕਪੁਰ ਤੋਂ ਰਾਮਗੜ੍ਹ ਵੱਲ ਨੂੰ ਜਾਂਦੀ ਸੜਕ ਦੀ ਉਸਾਰੀ 'ਤੇ 11.50 ਕਰੋੜ ਰੁ. ਖ਼ਰਚੇ ਜਾ ਰਹੇ ਹਨ | ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ 27 ਅਕਤੂਬਰ ਨੂੰ ਇਸ ਸੜਕ ਦੇ ਕੰਮ ਦਾ ਉਦਘਾਟਨ ਕੀਤਾ ਸੀ ਅਤੇ ਉਸੇ ਦਿਨ ਠੇਕੇਦਾਰ ਨੇ ਸੜਕ ਦੀ ਉਪਰਲੀ ਪਰਤ ਖੁਰਚਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਸੀ, ਪਰ ਹੁਣ ਠੇਕੇਦਾਰ ਤੇ ਉਸ ਦੀ ਟੀਮ ਕਿਧਰੇ ਵੀ ਦਿਖਾਈ ਨਹੀਂ ਦਿੰਦੀ, ਜਿਸ ਕਾਰਨ ਇਸ ਸੜਕ 'ਤੇ ਹਰ ਸਮੇਂ ਧੂੜ-ਮਿੱਟੀ ਉੱਡਦੀ ਰਹਿੰਦੀ ਹੈ ਅਤੇ 24 ਘੰਟੇ ਨਰਕ ਵਰਗੇ ਹਾਲਾਤ ਬਣੇ ਰਹਿੰਦੇ ਹਨ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਾ ਤਾਂ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਦੇ ਰਿਹਾ ਹੈ ਅਤੇ ਨਾ ਹੀ ਸੰਬੰਧਤ ਵਿਭਾਗ ਕੋਈ ਕਾਰਵਾਈ ਕਰ ਰਿਹਾ ਹੈ | ਵਾਹਨਾਂ ਕਾਰਨ ਉੱਡਦੀ ਧੂੜ-ਮਿੱਟੀ ਕਰਕੇ ਸੜਕ 'ਤੇ ਦਿਨ ਸਮੇਂ ਵੀ ਹਨ੍ਹੇਰਾ ਛਾਇਆ ਰਹਿੰਦਾ ਹੈ | ਸੜਕ ਕਿਨਾਰੇ ਸਥਿਤ 3 ਸਰਕਾਰੀ ਸਕੂਲਾਂ 'ਚ ਹਜ਼ਾਰਾਂ ਬੱਚੇ ਪੜ੍ਹਦੇ ਹਨ, ਜਿਨ੍ਹਾਂ ਦੀ ਜ਼ਿੰਦਗੀ ਇਸ ਮਿੱਟੀ ਨੇ ਨਰਕ ਬਣਾ ਦਿੱਤੀ ਹੈ | ਲੋਕਾਂ ਦਾ ਕਹਿਣਾ ਹੈ ਕਿ ਮਿੱਟੀ ਕਾਰਨ ਘਰਾਂ 'ਚ ਪਈਆਂ ਸਾਰੀਆਂ ਚੀਜ਼ਾਂ 'ਤੇ ਵੀ ਧੂੜ ਜਮ ਜਾਂਦੀ ਹੈ | ਲੋਕਾਂ ਨੇ ਰੋਸ ਪ੍ਰਗਟ ਕਰਦੇ ਕਿਹਾ ਕਿ ਸੜਕ ਦੀ ਉਪਰਲੀ ਪਰਤ ਦੀ ਪੁਟਾਈ ਕਰਨ ਮਗਰੋਂ ਠੇਕੇਦਾਰ ਤੇ ਲੇਬਰ ਗਾਇਬ ਹੋ ਚੁੱਕੀ ਹੈ ਅਤੇ ਉੱਚੀ-ਨੀਵੀਂ ਸੜਕ ਹਾਦਸਿਆਂ ਦਾ ਕਾਰਨ ਬਣ ਰਹੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ 'ਚ ਸਕੂਲੀ ਬੱਚਿਆਂ ਨੂੰ ਰੋਜ਼ਾਨਾ ਜਾਨ ਤਲੀ 'ਤੇ ਧਰ ਕੇ ਸੜਕ ਪਾਰ ਕਰਨੀ ਪੈਂਦੀ ਹੈ | ਇਹ ਸਥਿਤੀ ਮੁਬਾਰਕਪੁਰ ਦੇ ਡੀ. ਐਸ. ਪੀ. ਦਫ਼ਤਰ ਨੇੜੇ ਅਤੇ ਡੀ. ਏ. ਵੀ. ਸਕੂਲ ਨੇੜੇ ਸਦਾ ਬਣੀ ਰਹਿੰਦੀ ਹੈ | ਲੋਕਾਂ ਨੇ ਕਿਹਾ ਕਿ ਸਰਕਾਰੀ ਨਿਯਮਾਂ ਮੁਤਾਬਕ ਉਸਾਰੀ ਵਾਲੀ ਥਾਂ ਨੇੜੇ ਕੰਮ ਸੰਬੰਧੀ ਜਾਣਕਾਰੀ ਵਾਲਾ ਬੋਰਡ ਲਗਾਉਣਾ ਜ਼ਰੂਰੀ ਹੈ, ਜਿਸ 'ਚ ਕੰਮ ਦੇ ਸ਼ੁਰੂ ਹੋਣ, ਖ਼ਤਮ ਹੋਣ ਦੇ ਸਮੇਂ ਸਮੇਤ ਠੇਕੇਦਾਰ ਸੰਬੰਧੀ ਜਾਣਕਾਰੀ ਅਤੇ ਕਿਸ ਸਰਕਾਰੀ ਅਧਿਕਾਰੀ ਦੀ ਨਿਗਰਾਨੀ ਹੇਠ ਕੰਮ ਚੱਲ ਰਿਹਾ ਹੈ ਤੇ ਉਸ ਦਾ ਮੋਬਾਈਲ ਨੰਬਰ ਦਰਜ ਹੋਣਾ ਚਾਹੀਦਾ ਹੈ, ਪਰ ਡੇਰਾਬੱਸੀ ਵਿਖੇ ਕਿਧਰੇ ਵੀ ਇਸ ਨਿਯਮ ਦੀ ਪਾਲਣਾ ਹੁੰਦੀ ਦਿਖਾਈ ਨਹੀਂ ਦਿੰਦੀ | ਇਸ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਵੀ ਕੋਈ ਧਿਆਨ ਨਹੀਂ ਦਿੰਦੇ | ਪਿੰਡ ਮੁਬਾਰਕਪੁਰ ਦੇ ਵਸਨੀਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕ ਦਾ ਕੰਮ ਜਲਦ ਮੁਕੰਮਲ ਕਰਵਾਇਆ ਜਾਵੇ ਅਤੇ ਸੜਕ ਸੰਬੰਧੀ ਸਾਰੀ ਜਾਣਕਾਰੀ ਜਨਤਕ ਕੀਤੀ ਜਾਵੇ |

ਪਿਛਲੀ ਖ਼ਬਰ ਸੀ.ਓ.ਪੀ.ਡੀ. ਏਡਜ਼, ਟੀ.ਬੀ., ਮਲੇਰੀਆ ਅਤੇ ਡਾਇਬਟੀਜ਼ ਨਾਲੋਂ ਵੱਧ ਮੌਤਾਂ ਦਾ ਕਾਰਨ- ਡਾ. ਵਸ਼ਿਸ਼ਟ <br/> ਅਗਲੀ ਖ਼ਬਰ ਕਿਰਪਾਲ ਸਿੰਘ ਨੇ ਏਸ਼ਿਆਈ ਅਥਲੈਟਿਕ ਚੈਂਪੀਅਨਸ਼ਿਪ 'ਚ ਜਿੱਤੇ ਦੋ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।