22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸੀ.ਓ.ਪੀ.ਡੀ. ਏਡਜ਼, ਟੀ.ਬੀ., ਮਲੇਰੀਆ ਅਤੇ ਡਾਇਬਟੀਜ਼ ਨਾਲੋਂ ਵੱਧ ਮੌਤਾਂ ਦਾ ਕਾਰਨ- ਡਾ. ਵਸ਼ਿਸ਼ਟ <br/>

ਅਜੀਤ ਡੈਸਕ 19-11-2025
ਮੁਹਾਲੀ, 18 ਨਵੰਬਰ (ਅ.ਬ.)- ਪਾਰਕ ਹਸਪਤਾਲ ਦੇ ਡਾਕਟਰਾਂ ਦੀ ਟੀਮ, ਪਲਮੋਨੋਲੋਜੀ ਕੰਸਲਟੈਂਟ ਡਾ. ਹਿਤੇਸ਼ ਗੌੜ, ਇੰਟਰਨਲ ਮੈਡੀਸਨ ਕੰਸਲਟੈਂਟ ਡਾ. ਕਸ਼ਤਿਜ ਵਸ਼ਿਸ਼ਟ, ਡਾ. ਗੁਰਸੇਵਕ ਸਿੰਘ ਅਤੇ ਡਾ. ਅਭਿਸ਼ੇਕ ਕੁਮਾਰ ਨੇ ਮੰਗਲਵਾਰ ਨੂੰ ਕ੍ਰੋਨਿਕ ਅÏਬਸਟਰਕਟਿਵ ਪਲਮੋਨਰੀ ਡਿਜ਼ੀਜ਼ (ਸੀ.ਓ.ਪੀ.ਡੀ.) ਬਾਰੇ ਤੱਥਾਂ ਅਤੇ ਮਿੱਥਾਂ ਨੂੰ ਸਾਂਝਾ ਕੀਤਾ ¢ ਪਲਮੋਨੋਲੋਜੀ ਕੰਸਲਟੈਂਟ ਡਾ ਹਿਤੇਸ਼ ਗÏੜ ਨੇ ਕਿਹਾ ਕਿ ਦਿਲ ਦੀ ਬਿਮਾਰੀ ਅਤੇ ਕੈਂਸਰ ਤੋਂ ਬਾਅਦ ਦੁਨੀਆ ਭਰ 'ਚ ਸੀ.ਓ.ਪੀ.ਡੀ. ਤੀਜਾ ਸਭ ਤੋਂ ਵੱਡਾ ਕਾਤਲ ਹੈ¢ ਬਹੁਤ ਸਾਰੇ ਲੋਕ ਸਾਹ ਦੀ ਤਕਲੀਫ਼ ਅਤੇ ਖੰਘ ਨੂੰ ਬੁਢਾਪੇ ਦਾ ਇੱਕ ਆਮ ਹਿੱਸਾ ਮੰਨਦੇ ਹਨ ¢ ਬਿਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ, ਵਿਅਕਤੀ ਨੂੰ ਇਸਦੇ ਲੱਛਣ ਵੀ ਨਜ਼ਰ ਨਹੀਂ ਆਉਂਦੇ | ਇੰਟਰਨਲ ਮੈਡੀਸਨ ਕੰਸਲਟੈਂਟ ਡਾ ਸ਼ਿਤਿਜ ਵਸ਼ਿਸ਼ਟ ਨੇ ਕਿਹਾ ਕਿ ਭਾਰਤ 'ਚ ਲਗਭਗ 63 ਮਿਲੀਅਨ ਲੋਕ ਸੀ.ਓ.ਪੀ.ਡੀ. ਤੋਂ ਪੀੜਤ ਹਨ, ਜੋ ਕਿ ਵਿਸ਼ਵ ਦੀ ਸੀ.ਓ.ਪੀ.ਡੀ. ਆਬਾਦੀ ਦਾ ਲਗਭਗ 32% ਹੈ ¢ ਇੰਟਰਨਲ ਮੈਡੀਸਨ ਕੰਸਲਟੈਂਟ ਡਾ ਗੁਰਸੇਵਕ ਸਿੰਘ ਦੇ ਅਨੁਸਾਰ, ਸੀ.ਓ.ਪੀ.ਡੀ. ਦਾ ਕੋਈ ਪੱਕਾ ਇਲਾਜ ਨਹੀਂ ਹੈ, ਪਰ ਹੋਰ ਨੁਕਸਾਨ ਨੂੰ ਰੋਕਣ ਅਤੇ ਜੀਵਨ ਦੀ ਗੁਣਵੱਤਾ 'ਚ ਸੁਧਾਰ ਕਰਨ ਲਈ ਇਲਾਜ ਦੇ ਵਿਕਲਪ ਹਨ ¢ ਇੰਟਰਨਲ ਮੈਡੀਸਨ ਕੰਸਲਟੈਂਟ ਡਾ ਅਭਿਸ਼ੇਕ ਕੁਮਾਰ ਨੇ ਕਿਹਾ ਕਿ ਭਾਰਤ 'ਚ ਵਿਸ਼ਵ 'ਚ ਸੀ.ਓ.ਪੀ.ਡੀ. ਕਾਰਨ ਹੋਣ ਵਾਲੀਆਂ ਮÏਤਾਂ ਦੀ ਦਰ ਸਭ ਤੋਂ ਵੱਧ ਹੈ, ਪ੍ਰਤੀ 1 ਲੱਖ ਆਬਾਦੀ 'ਚ 98 ਮੌਤਾਂ, ਜੋ ਕਿ ਅਮਰੀਕਾ 'ਚ ਪ੍ਰਤੀ 1 ਲੱਖ ਆਬਾਦੀ ਵਿੱਚ 33 ਮੌਤਾਂ ਦੀ ਦਰ ਨਾਲੋਂ ਤਿੰਨ ਗੁਣਾ ਵੱਧ ਹੈ¢

ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁਧ' ਪੰਜਾਬ ਪੁਲਿਸ ਨੇ ਰਾਜ ਭਰ 'ਚ 391 ਡਰੱਗ ਹੌਟਸਪੋਟਾਂ 'ਤੇ ਕੀਤੀ ਛਾਪੇਮਾਰੀ ਅਗਲੀ ਖ਼ਬਰ 11.50 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੀ ਪੁਟਾਈ ਕਰਕੇ ਠੇਕੇਦਾਰ ਗਾਇਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।