22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਮੁਹਾਲੀ ਵਿਖੇ 'ਕਾਸੋ ਅਭਿਆਨ' ਦੌਰਾਨ 8 ਸ਼ੱਕੀ ਕਾਬੂ

ਅਜੀਤ ਡੈਸਕ 19-11-2025
ਐੱਸ. ਏ. ਐੱਸ. ਨਗਰ, 18 ਨਵੰਬਰ (ਕਪਿਲ ਵਧਵਾ)-ਪੰਜਾਬ ਪੁਲਿਸ ਵਲੋਂ ਨਸ਼ੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਮੁਹਾਲੀ ਪੁਲਿਸ ਵਲੋਂ ਸੈਕਟਰ-77 ਸਥਿਤ ਹੋਮਲੈਂਡ ਦੇ ਸਾਹਮਣੇ ਪਈ ਖਾਲੀ ਜ਼ਮੀਨ 'ਤੇ ਵਿਸ਼ੇਸ਼ ਤਲਾਸ਼ੀ ਅਭਿਆਨ (ਕਾਸੋ) ਚਲਾਉਂਦਿਆਂ 8 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ | ਇਨ੍ਹਾਂ ਵਿਚ 4 ਔਰਤਾਂ ਤੇ 4 ਮਰਦ ਸ਼ਾਮਿਲ ਹਨ | ਇਹ ਕਾਰਵਾਈ ਡੀ. ਐਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਕੀਤੀ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਸੁੰਨਸਾਨ ਖੇਤਰ ਵਿਚ ਕੁਝ ਨੌਜਵਾਨ ਨਿਯਮਿਤ ਤੌਰ 'ਤੇ ਆਉਂਦੇ ਹਨ ਅਤੇ ਇਥੇ ਨਸ਼ੇ ਦਾ ਸੇਵਨ ਕਰਦੇ ਹਨ | ਜਾਣਕਾਰੀ ਮਿਲਣ ਤੋਂ ਬਾਅਦ ਤੁਰੰਤ ਕਾਸੋ ਅਭਿਆਨ ਚਲਾ ਕੇ ਪੁਲਿਸ ਨੇ 8 ਲੋਕਾਂ ਨੂੰ ਰਾਊਾਡਅੱਪ ਕਰ ਲਿਆ | ਕਾਬੂ ਕੀਤੇ ਗਏ ਮਰਦਾਂ ਦੀ ਪਛਾਣ ਕੁਲਦੀਪ ਸਿੰਘ, ਵਿਸ਼ਾਲ ਕੁਮਾਰ, ਮਾਮਨ ਖ਼ਾਨ ਤੇ ਰਿਤੇਸ਼ ਵਜੋਂ ਹੋਈ | ਡੀ. ਐਸ. ਪੀ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਥਾਂ 'ਤੇ ਪਹਿਲਾਂ ਝੁੱਗੀਆਂ ਸੀ, ਪਰ ਹੁਣ ਇਹ ਇਲਾਕਾ ਸੁੰ-ਸਾਨ ਪਿਆ ਹੈ, ਜਿਸ ਕਾਰਨ ਨਸ਼ੇ ਦੇ ਆਦੀ ਲੋਕ ਇਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ | ਇਸ ਤੋਂ ਪਹਿਲਾਂ ਵੀ ਪੁਲਿਸ ਵਲੋਂ ਇਸ ਇਲਾਕੇ 'ਚੋਂ ਕਈ ਨਸ਼ੇੜੀ ਫੜ੍ਹੇ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਕਾਬੂ ਕੀਤੇ ਵਿਅਕਤੀਆਂ ਦੇ ਡੋਪ ਟੈਸਟ ਕਰਵਾਏ ਗਏ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਕਾਨੂੰਨੀ ਕਾਰਵਾਈ ਅੱਗੇ ਵਧਾਈ ਜਾਵੇਗੀ |
ਪਿਛਲੀ ਖ਼ਬਰ ਕੈਮਿਸਟ ਦੀ ਦੁਕਾਨ 'ਚ ਦਾਖ਼ਲ ਹੋ ਕੀਤੀ ਕੁੱਟਮਾਰ ਤੇ ਭੰਨ-ਤੋੜ <br/> ਅਗਲੀ ਖ਼ਬਰ ਵੀਜ਼ਾ ਲਗਵਾਉਣ ਦੇ ਨਾਂਅ 'ਤੇ 1.45 ਕਰੋੜ ਦੀ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।