22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਵੀਜ਼ਾ ਲਗਵਾਉਣ ਦੇ ਨਾਂਅ 'ਤੇ 1.45 ਕਰੋੜ ਦੀ ਠੱਗੀ

ਅਜੀਤ ਡੈਸਕ 19-11-2025
ਚੰਡੀਗੜ੍ਹ, 18 ਨਵੰਬਰ (ਕਪਿਲ ਵਧਵਾ)- ਵਿਦੇਸ਼ ਭੇਜਣ ਦੇ ਝਾਂਸੇ ਵਿਚ 20 ਵਿਅਕਤੀਆਂ ਨੂੰ 1 ਕਰੋੜ 45 ਲੱਖ 52 ਹਜ਼ਾਰ 221 ਰੁਪਏ ਦਾ ਚੂਨਾ ਲਗਾਉਣ ਵਾਲੇ ਗਰੋਹ ਖ਼ਿਲਾਫ਼ ਪੁਲਿਸ ਨੇ ਇਕ ਹੋਰ ਮਾਮਲਾ ਦਰਜ ਕੀਤਾ ਹੈ | ਸੈਕਟਰ-17 ਥਾਣੇ ਵਿਚ ਬੀ. ਐਨ. ਐਸ ਦੀ ਧਾਰਾ 318(4), 61(2) ਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਮੁਲਜ਼ਮਾਂ ਵਿਚ ਮੁੱਖ ਮੁਲਜ਼ਮ ਸ਼ਿਵ ਕੁਮਾਰ ਨਾਲ 2 ਅÏਰਤਾਂ ਵੀ ਸ਼ਾਮਿਲ ਹਨ | ਸੂਤਰਾਂ ਅਨੁਸਾਰ ਸ਼ਿਵ ਕੁਮਾਰ ਪਹਿਲਾਂ ਹੀ ਇਕ ਇਮੀਗ੍ਰੇਸ਼ਨ ਧੋਖਾਧੜੀ ਮਾਮਲੇ ਵਿਚ ਬੁੜੈਲ ਜੇਲ੍ਹ 'ਚ ਨਜ਼ਰਬੰਦ ਹੈ | ਮੁਹਾਲੀ ਤੇ ਚੰਡੀਗੜ੍ਹ ਵਿਖੇ ਉਸ ਵਿਰੁੱਧ ਧੋਖਾਧੜੀ ਦੇ ਕਰੀਬ 18 ਮਾਮਲੇ ਦਰਜ ਹਨ | ਸ਼ਿਕਾਇਤਕਰਤਾ ਹਰਕਮਲਪ੍ਰੀਤ ਸਿੰਘ ਵਾਸੀ ਹੁਸ਼ਿਆਰਪੁਰ ਅਤੇ ਹੋਰ 19 ਪੀੜਤਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਕੈਨੇਡਾ, ਯੂ.ਕੇ ਤੇ ਹੋਰ ਮੁਲਕਾਂ ਦਾ ਵੀਜ਼ਾ ਲਗਵਾਉਣ ਦਾ ਲਾਲਚ ਦਿੱਤਾ ਸੀ | ਵੱਖ-ਵੱਖ ਕਿਸ਼ਤਾਂ ਵਿਚ ਕੁੱਲ 1,45,52,221 ਰੁਪਏ ਲੈ ਕੇ ਉਹ ਗ਼ਾਇਬ ਹੋ ਗਏ | ਪੀੜਤਾਂ ਅਨੁਸਾਰ ਨਾ ਤਾਂ ਉਨ੍ਹਾਂ ਦਾ ਵੀਜ਼ਾ ਲੱਗਾ ਤੇ ਨਾ ਹੀ ਉਨ੍ਹਾਂ ਨੂੰ ਪੈਸੇ ਵਾਪਸ ਕੀਤੇ ਗਏ | ਪੁਲਿਸ ਨੇ ਦੱਸਿਆ ਕਿ ਸ਼ਿਵ ਕੁਮਾਰ ਦਾ ਇਹੀ ਇਹ ਦਫ਼ਤਰ ਸੀ ਜਿੱਥੇ ਦੋਵੇਂ ਅÏਰਤਾਂ ਕੰਮ ਕਰਦੀਆਂ ਸਨ | ਪੁਲਿਸ ਅਨੁਸਾਰ ਹੋਰ ਵੀ ਪੀੜਤ ਸਾਹਮਣੇ ਆ ਸਕਦੇ ਹਨ ਕਿਉਂਕਿ ਸ਼ਿਵ ਕੁਮਾਰ ਦਾ ਪਿਛੋਕੜ ਦੇਖਦਿਆਂ ਇਹ ਗਿਰੋਹ ਕਈ ਸਾਲਾਂ ਤੋਂ ਠੱਗੀ ਮਾਰ ਰਿਹਾ ਸੀ |
ਪਿਛਲੀ ਖ਼ਬਰ ਮੁਹਾਲੀ ਵਿਖੇ 'ਕਾਸੋ ਅਭਿਆਨ' ਦੌਰਾਨ 8 ਸ਼ੱਕੀ ਕਾਬੂ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੂੰ ਜਥੇਬੰਦੀਆਂ ਅਤੇ ਕਲਾਕਾਰਾਂ ਨੇ ਦਿੱਤਾ ਸਮਰਥਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।