ਚੰਡੀਗੜ੍ਹ, 18 ਨਵੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲਗਾਤਾਰ ਜਾਰੀ ਹੈ | ਜਿਸ ਦਾ ਅੱਜ 17ਵਾਂ ਦਿਨ ਹੈ | ਜਿੱਥੇ ਵਿਦਿਆਰਥੀਆ ਨੂੰ ਵੱਖ-ਵੱਖ ਜਥੇਬੰਦੀਆਂ, ਸਮਾਜ ਸੇਵੀਆ, ਕਲਾਕਾਰਾਂ ਅਤੇ ਹੋਰ ਸੰਸਥਾਵਾਂ ਦਾ ਪੂਰਨ ਸਮਰਥਨ ਪ੍ਰਾਪਤ ਹੋ ਰਿਹਾ ਹੈ | ਜਿਨ੍ਹਾਂ ਵਿਚ ਅੱਜ ਜਨ ਹਿੱਤ ਵਿਕਾਸ ਮੰਚ ਖਰੜ ਦਾ ਵੱਡਾ ਜਥਾ ਰਣਜੀਤ ਸਿੰਘ ਹੰਸ ਪ੍ਰਧਾਨ ਅਤੇ ਬਿਰਜ ਮੋਹਨ ਸ਼ਰਮਾ ਜਨਰਲ ਸਕੱਤਰ ਦੀ ਅਗਵਾਈ ਹੇਠ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੀ ਸਪੋਰਟ ਵਿਚ ਵਰਸਿਟੀ 'ਚ ਪੁੱਜਾ | ਇਸ ਤੋਂ ਪਹਿਲਾ ਇਹ ਸੈਕਟਰ 42 ਝੀਲ 'ਤੇ ਇਕੱਠੇ ਹੋਏ ਅਤੇ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਮਾਰਦੇ ਹੋਏ ਯੂਨੀਵਰਸਿਟੀ ਵਿਚ ਪਹੁੰਚੇ | ਰਣਧੀਰ ਸਿੰਘ, ਪਰਮਜੋਤ ਸਿੰਘ ਖ਼ਾਲਸਾ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਧਨਾਸ ਪਿੰਡ ਦੇ 500 ਏਕੜ ਰਕਬੇ ਵਿਚ ਬਣਾਈ ਗਈ ਹੈ | ਪੰਜਾਬ ਯੂਨੀਵਰਸਿਟੀ ਜਾਂ ਕੇਂਦਰ ਸਰਕਾਰ ਸੈਨੇਟ ਚੋਣਾਂ ਦਾ ਐਲਾਨ ਨਹੀਂ ਕਰਦੀ ਸੰਘਰਸ਼ ਦਾ ਸਾਥ ਦਿੱਤਾ ਜਾਵੇਗਾ | ਇਸੇ ਮੌਕੇ ਪ੍ਰਸਿੱਧ ਐਂਕਰ, ਗਾਇਕਾ ਅਤੇ ਅਦਾਕਾਰਾ ਸਤਿੰਦਰ ਸੱਤੀ ਵੀ ਵਿਦਿਆਰਥੀਆਂ ਨੂੰ ਸਮਰਥਨ ਦੇਣ ਲਈ ਪੰਜਾਬ ਯੂਨੀਵਰਸਿਟੀ ਵਿਚ ਪਹੁੰਚੀ | ਉਨ੍ਹਾਂ ਨੇ ਆਪਣੀ ਢੁਕਵੀਂ ਸ਼ੇਅਰੋ-ਸ਼ਇਰੀ ਨਾਲ ਗੱਲਬਾਤ ਕਰਦੇ ਹੋਏ ਸੈਨੇਟ ਚੋਣਾ ਦੀ ਬਹਾਲੀ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਤਾਂ ਜੋ ਮਾਹੌਲ ਕਾਰਗਰ ਬਣਿਆ ਰਹੇ |