22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸੈਕਟਰ-22 ਅਤੇ ਅਟਾਵਾ 'ਚ ਨਿਗਮ ਦੀ ਵੱਡੀ ਕਾਰਵਾਈ <br/>

ਅਜੀਤ ਡੈਸਕ 19-11-2025
ਚੰਡੀਗੜ੍ਹ, 18 ਨਵੰਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਨਗਰ ਨਿਗਮ ਨੇ ਅੱਜ ਸੈਕਟਰ-22 (ਬਾਹਰੀ ਇਲਾਕਾ) ਅਤੇ ਅਟਾਵਾ ਵਿਚ ਵਿਆਪਕ ਨਾਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਚਲਾਈ | ਨਿਗਮ ਦੀ ਇਹ ਕਾਰਵਾਈ ਜਨਤਕ ਸਥਾਨਾਂ ਤੋਂ ਗੈਰ-ਕਾਨੂੰਨੀ ਕਬਜ਼ਿਆਂ ਦੀ ਸਫ਼ਾਈ ਅਤੇ ਆਮ ਲੋਕਾਂ ਦੀ ਆਵਾਜਾਈ ਸੁਚਾਰੂ ਬਣਾਉਣ ਦੇ ਮਕਸਦ ਨਾਲ ਕੀਤੀ ਗਈ | ਮੁਹਿੰਮ ਦੌਰਾਨ ਤਹਿਬਾਜ਼ਾਰੀ ਵਿੰਗ ਦੀਆਂ ਟੀਮਾਂ ਨੇ ਫੁੱਟਪਾਥਾਂ ਅਤੇ ਸੜਕਾਂ 'ਤੇ ਕੀਤੇ ਗਏ ਗੈਰ-ਕਾਨੂੰਨੀ ਕਬਜ਼ਿਆਂ ਨੂੰ ਨਿਸ਼ਾਨਾ ਬਣਾਇਆ | ਬਿਨਾਂ ਇਜਾਜ਼ਤ ਕੰਮ ਕਰ ਰਹੇ ਰੇਹੜੀ-ਫੜ੍ਹੀ ਵਾਲਿਆਂ, ਗੈਰ-ਮਨਜ਼ੂਰਸ਼ੁਦਾ ਵਾਧੂ ਤਾਮੀਰਾਂ ਅਤੇ ਸਰਕਾਰੀ ਜ਼ਮੀਨ 'ਤੇ ਕੀਤੇ ਗਏ ਕਬਜ਼ਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ | ਇਸ ਦੌਰਾਨ ਨਿਗਮ ਵਲੋਂ ਕੁੱਲ 42 ਚਲਾਨ ਵੀ ਕੀਤੇ ਗਏ | ਇਹ ਮੁਹਿੰਮ ਨਿਗਮ ਕਮਿਸ਼ਨਰ ਅਮਿਤ ਕੁਮਾਰ ਦੇ ਸਖ਼ਤ ਨਿਰਦੇਸ਼ਾਂ ਤਹਿਤ ਕੀਤੀ ਗਈ | ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਜਨਤਕ ਥਾਵਾਂ 'ਤੇ ਨਜਾਇਜ਼ ਕਬਜ਼ਿਆਂ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਤਹਿਬਾਜ਼ਾਰੀ ਟੀਮਾਂ ਨੂੰ ਜ਼ੀਰੋ ਟਾਲਰੈਂਸ ਨੀਤੀ ਅਪਣਾਉਣ ਅਤੇ ਇਲਾਕੇ ਵਿਚ ਰੋਜ਼ਾਨਾ ਨਿਗਰਾਨੀ ਯਕੀਨੀ ਬਣਾਉਣ ਲਈ ਕਿਹਾ | ਉਨ੍ਹਾਂ ਦਾ ਕਹਿਣਾ ਸੀ ਕਿ ਐਨਕਰੋਚਮੈਂਟ ਨਾਲ ਨਾ ਸਿਰਫ਼ ਟਰੈਫ਼ਿਕ ਪ੍ਰਭਾਵਿਤ ਹੁੰਦਾ ਹੈ, ਸਗੋਂ ਪੈਦਲ ਚਲਣ ਵਾਲਿਆਂ ਅਤੇ ਆਮ ਆਵਾਜਾਈ ਲਈ ਵੀ ਖ਼ਤਰਾ ਪੈਦਾ ਹੁੰਦਾ ਹੈ | ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਸ਼ਹਿਰ ਨਿਵਾਸੀਆਂ ਅਤੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਨਿਗਮ ਨਾਲ ਸਹਿਯੋਗ ਕਰਨ ਅਤੇ ਆਪਣੇ ਵਲੋਂ ਕੀਤੇ ਗਏ ਕਿਸੇ ਵੀ ਗੈਰ-ਕਾਨੂੰਨੀ ਢਾਂਚੇ ਨੂੰ ਖ਼ੁਦ ਹਟਾ ਦੇਣ | ਕਮਿਸ਼ਨਰ ਨੇ ਚਿਤਾਵਨੀ ਦਿੱਤੀ ਕਿ ਦੁਬਾਰਾ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਰ ਵੀ ਸਖ਼ਤ ਕਾਰਵਾਈ ਅਤੇ ਭਾਰੀ ਜੁਰਮਾਨੇ ਲਗਾਏ ਜਾਣਗੇ |

ਪਿਛਲੀ ਖ਼ਬਰ ਪੰਜਾਬ 'ਚ 1200 ਥਾਵਾਂ ਤੇ 'ਕਾਸੋ ਆਪ੍ਰੇਸ਼ਨ' ਚਲਾਇਆ ਗਿਆ : ਅਰਪਿਤ ਸ਼ੁਕਲਾ <br/> ਅਗਲੀ ਖ਼ਬਰ ਨੌ ਗਜ਼ਾ ਪੀਰ ਬਾਬਾ ਦੀ ਦਰਗਾਹ 'ਤੇ ਚਲਾਇਆ ਗਿਆ ਪੀਲਾ ਪੰਜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।