22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਨੌ ਗਜ਼ਾ ਪੀਰ ਬਾਬਾ ਦੀ ਦਰਗਾਹ 'ਤੇ ਚਲਾਇਆ ਗਿਆ ਪੀਲਾ ਪੰਜਾ <br/>

ਅਜੀਤ ਡੈਸਕ 19-11-2025
ਪੰਚਕੂਲਾ, 18 ਨਵੰਬਰ (ਕਪਿਲ)-ਪੰਚਕੂਲਾ-ਚੰਡੀਗੜ੍ਹ ਸੀਮਾ 'ਤੇ ਮੌਜੂਦ ਨੌ ਗਜ਼ਾ ਪੀਰ ਬਾਬਾ ਦੀ ਦਰਗਾਹ, ਜੋ 9 ਮਰਲੇ ਦੇ ਇਲਾਕੇ ਵਿਚ ਸਰਕਾਰੀ ਜ਼ਮੀਨ 'ਤੇ ਗੈਰ ਕਾਨੂੰਨੀ ਢੰਗ ਨਾਲ ਬਣਾਈ ਗਈ ਸੀ, ਨੂੰ ਢਾਹਿਆ ਗਿਆ | ਇਸ ਕਾਰਵਾਈ ਤੋਂ ਪਹਿਲਾਂ ਮੌਕੇ 'ਤੇ ਪ੍ਰਸ਼ਾਸਨ ਅਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ | ਇਸ ਸੰਬੰਧੀ ਪੰਚਕੂਲਾ ਕੰਟਰੀ ਐਂਡ ਟਾਊਨ ਪਲਾਨਿੰਗ ਦੇ ਜ਼ਿਲ੍ਹਾ ਅਧਿਕਾਰੀ ਸੰਜੇ ਨਾਰੰਗ ਨੇ ਦੱਸਿਆ ਕਿ ਪੰਚਕੂਲਾ-ਚੰਡੀਗੜ੍ਹ ਸੀਮਾ 'ਤੇ ਹਾਰਟਿਕਲਚਰ ਵਿਭਾਗ ਦੀ ਜ਼ਮੀਨ 'ਤੇ ਗੈਰ ਕਾਨੂੰਨੀ ਕਬਜ਼ਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਵਿਭਾਗ ਕੋਰਟ ਵਿਚ ਗਿਆ ਅਤੇ ਕੋਰਟ ਦੇ ਹੁਕਮਾਂ ਅਨੁਸਾਰ ਅੱਜ ਇਹ ਗੈਰ ਕਾਨੂਨੀ ਕਬਜ਼ਾ ਹਟਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਦਰਗਾਹ ਸੰਚਾਲਕਾਂ ਦੀ ਥਾਂ ਦਾ ਕੁੱਲ ਖੇਤਰਫਲ 15 ਮਰਲੇ ਹੈ, ਜਿਸ ਵਿਚੋਂ 9 ਮਰਲੇ 'ਤੇ ਗੈਰ ਕਾਨੂੰਨੀ ਕਬਜ਼ਾ ਕੀਤਾ ਗਿਆ ਸੀ, ਜਿਸਨੂੰ ਅੱਜ ਹਟਾਇਆ ਗਿਆ ਹੈ ਅਤੇ 6 ਮਰਲੇ ਜਗ੍ਹਾ ਦਰਗਾਹ ਸੰਚਾਲਕਾਂ ਲਈ ਛੱਡ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਪੀ. ਐਮ. ਡੀ. ਏ. ਵਿਭਾਗ ਵਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਭਵਿੱਖ ਵਿਚ ਵੀ ਸਰਕਾਰੀ ਜ਼ਮੀਨ 'ਤੇ ਗੈਰ ਕਾਨੂੰਨੀ ਕਬਜ਼ੇ ਹਟਾਉਣ ਦਾ ਕੰਮ ਜਾਰੀ ਰਹੇਗਾ | ਉਨ੍ਹਾਂ ਦੱਸਿਆ ਕਿ ਇਸ ਮੌਕੇ 'ਤੇ ਸ਼ਾਂਤੀਪੂਰਨ ਤਰੀਕੇ ਨਾਲ ਕਾਰਵਾਈ ਲਈ ਇਸ ਮੌਕੇ ਟਾਊਨ ਐਂਡ ਕੰਟਰੀ ਪਲਾਨਿੰਗ, ਹਾਰਟਿਕਲਚਰ ਵਿਭਾਗ, ਬਿਜਲੀ ਵਿਭਾਗ ਅਤੇ ਪੰਚਕੂਲਾ ਪੁਲਿਸ ਵੀ ਮੌਕੇ 'ਤੇ ਤਾਇਨਾਤ ਸੀ |

ਪਿਛਲੀ ਖ਼ਬਰ ਸੈਕਟਰ-22 ਅਤੇ ਅਟਾਵਾ 'ਚ ਨਿਗਮ ਦੀ ਵੱਡੀ ਕਾਰਵਾਈ <br/> ਅਗਲੀ ਖ਼ਬਰ ਨਕਲੀ ਕਰੰਸੀ ਕਾਂਡ 'ਚ ਵੱਡਾ ਖੁਲਾਸਾ-ਗਰੋਹ ਦੇ 4 ਹੋਰ ਮੈਂਬਰ ਮਾਮਲੇ 'ਚ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।