21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਐਮ. ਆਈ. ਜੀ. (ਇੰਡੀਪੈਡੈਂਟ) ਸੈਕਟਰ-70 ਵਿਖੇ ਨਗਰ ਨਿਗਮ ਵਲੋਂ ਡੇਢ ਲੱਖ ਲੀਟਰ ਸਮਰੱਥਾ ਵਾਲੇ ਧਰਤੀ ਅੰਦਰ ਬਣਾਏ ਜਾਣ ਵਾਲੇ ਟੈਂਕ ਦੇ ਕੰਮ ਦੀ ਸ਼ੁਰੂਆਤ <br/>

ਅਜੀਤ ਡੈਸਕ 07-11-2025
ਐੱਸ. ਏ. ਐੱਸ. ਨਗਰ, 6 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ-70 ਦੇ ਐਮ. ਆਈ. ਜੀ. (ਇੰਡੀਪੈਡੈਂਟ) ਦੇ ਵਸਨੀਕਾਂ ਨੂੰ ਬਰਸਾਤਾਂ ਦੌਰਾਨ ਪਾਣੀ ਇਕੱਠਾ ਹੋਣ ਅਤੇ ਇਸ ਦੇ ਘਰਾਂ 'ਚ ਵੜ੍ਹਨ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਸਥਾਨਕ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੇ ਯਤਨਾਂ ਸਦਕਾ ਨਗਰ ਨਿਗਮ ਵਲੋਂ ਡੇਢ ਲੱਖ ਲੀਟਰ ਸਮਰੱਥਾ ਵਾਲੇ ਧਰਤੀ ਅੰਦਰ ਬਣਾਏ ਜਾਣ ਵਾਲੇ ਟੈਂਕ ਲਈ 90 ਲੱਖ ਰੁ. ਦਾ ਬਜਟ ਜਾਰੀ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ਜਸਵੰਤ ਕੌਰ ਪਤਨੀ ਹਲਕਾ ਵਿਧਾਇਕ ਕੁਲਵੰਤ ਸਿੰਘ ਵਲੋਂ ਸਥਾਨਕ ਵਾਸੀਆਂ ਦੀ ਹਾਜ਼ਰੀ 'ਚ ਕੀਤੀ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਐਮ. ਆਈ. ਜੀ. (ਇੰਡੀਪੈਡੈਂਟ) ਦੇ ਵਸਨੀਕ ਪਿਛਲੇ ਕਾਫ਼ੀ ਸਮੇਂ ਤੋਂ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ, ਪਰ ਹੁਣ ਇਸ ਯੋਜਨਾ ਨਾਲ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਨਿਜ਼ਾਤ ਮਿਲੇਗੀ | ਸੂਬਾ ਸਰਕਾਰ ਸ਼ਹਿਰੀ ਇਲਾਕਿਆਂ ਦੀਆਂ ਅਜਿਹੀਆਂ ਸਮੱਸਿਆਵਾਂ ਦਾ ਟਿਕਾਊ ਹੱਲ ਲੱਭਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਇਹ ਧਰਤੀ ਹੇਠਲਾ ਟੈਂਕ ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਜਾਵੇਗਾ, ਜਿਸ 'ਚ ਅਜਿਹੇ ਸੈਂਸਰ ਲੱਗੇ ਹੋਣਗੇ, ਜੋ ਕਿ ਬਰਸਾਤੀ ਪਾਣੀ ਦਾ ਆਪਣੇ ਆਪ ਨਿਕਾਸ ਕਰਨਗੇ | ਜਸਵੰਤ ਕੌਰ ਨੇ ਕਿਹਾ ਕਿ ਮੁਹਾਲੀ ਸ਼ਹਿਰ ਅੰਦਰ ਇਹ ਪਹਿਲਾ ਟੈਂਕ ਹੋਵੇਗਾ, ਜੋ ਕਿ ਸੈਂਸਰ-ਆਧਾਰਿਤ ਪ੍ਰਣਾਲੀ ਨਾਲ ਬਣਾਇਆ ਜਾ ਰਿਹਾ ਹੈ, ਜਿਸ ਨਾਲ ਪਾਣੀ ਇਕੱਠਾ ਹੋਣ ਦੀ ਸਮੱਸਿਆ ਦਾ ਪੂਰਨ ਹੱਲ ਨਿਕਲੇਗਾ | ਇਸ ਮੌਕੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੇ ਸਹਿਯੋਗ ਨਾਲ ਅੱਜ ਇਹ ਕੰਮ ਸ਼ੁਰੂ ਹੋਣ ਜਾ ਰਿਹਾ ਹੈ, ਜੋ ਕਿ ਲੋਕਾਂ ਲਈ ਲੰਬੇ ਸਮੇਂ ਤੱਕ ਫ਼ਾਇਦੇਮੰਦ ਸਾਬਿਤ ਹੋਵੇਗਾ | ਇਸ ਮੌਕੇ ਰਜੀਵ ਵਸ਼ਿਸ਼ਟ, ਕੌਂਸਲਰ ਅਰੁਨਾ ਵਸ਼ਿਸ਼ਟ, ਕੌਂਸਲਰ ਗੁਰਪ੍ਰੀਤ ਕੌਰ, ਐਮ. ਆਈ. ਜੀ. (ਇੰਡੀਪੈਡੈਂਟ) ਦੇ ਪ੍ਰਧਾਨ ਵਿਪਨਜੀਤ ਸਿੰਘ, ਆਰ. ਪੀ. ਕੰਬੋਜ, ਆਰ. ਕੇ. ਗੁਪਤਾ, ਸੁਖਵਿੰਦਰ ਕੌਰ ਭੁੱਲਰ, ਪ੍ਰੀਤਮਾ ਦੇਵੀ, ਮੋਨਿਕਾ, ਸਤਪਾਲ ਸਿੰਘ ਘੁੰਮਣ, ਰੁਪਇੰਦਰ ਸਿੰਘ ਸਰਾਓ, ਸਵਰਨਜੀਤ ਸ਼ਰਮਾ, ਸ਼ਰਨਜੀਤ ਸਿੰਘ, ਹਰਪ੍ਰੀਤ ਸਿੰਘ, ਸੰਤੋਖ ਸਿੰਘ, ਮਨਜੀਤ ਸਿੰਘ, ਇੰਦਰਜੀਤ ਸਿੰਘ ਤੇ ਹਰਪਾਲ ਸਿੰਘ ਸਮੇਤ ਵੱਡੀ ਗਿਣਤੀ 'ਚ ਸਥਾਨਕ ਵਸਨੀਕ ਹਾਜ਼ਰ ਸਨ |

ਪਿਛਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਗੁਲਾਟੀ ਟਰੈਵਲਜ਼ ਫਰਮ ਦਾ ਲਾਇਸੰਸ 3 ਮਹੀਨਿਆਂ ਲਈ ਮੁਅੱਤਲ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਦੇ ਬਾਹਰ ਲੱਕੜ ਦੀ ਪੌੜੀ ਡਿਗਣ ਕਰਕੇ ਬੱਚੇ ਦੀ ਲੱਤ ਟੁੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।