21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਗੁਰਦੁਆਰਾ ਸਾਹਿਬ ਦੇ ਬਾਹਰ ਲੱਕੜ ਦੀ ਪੌੜੀ ਡਿਗਣ ਕਰਕੇ ਬੱਚੇ ਦੀ ਲੱਤ ਟੁੱਟੀ

ਅਜੀਤ ਡੈਸਕ 07-11-2025
ਡੇਰਾਬੱਸੀ, 6 ਨਵੰਬਰ (ਗੁਰਮੀਤ ਸਿੰਘ)-ਅਨਾਜ ਮੰਡੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬਾਹਰ ਬੀਤੀ ਰਾਤ ਵਾਪਰੇ ਇਕ ਦਰਦਨਾਕ ਹਾਦਸੇ 'ਚ ਇਕ ਲੱਕੜ ਦੀ ਪੌੜੀ ਤੋਂ ਡਿੱਗਣ ਕਰਕੇ ਛੋਟੇ ਬੱਚੇ ਦੀ ਲੱਤ ਟੁੱਟ ਗਈ | ਜਾਣਕਾਰੀ ਅਨੁਸਾਰ ਪ੍ਰਕਾਸ਼ ਪੁਰਬ ਮੌਕੇ ਭਾਰੀ ਭੀੜ ਦੇ ਦੌਰਾਨ ਗੁਰਦੁਆਰਾ ਸਾਹਿਬ ਦੇ ਬਾਹਰ ਖੇਡਦੇ ਸਮੇਂ ਇਕ ਬੱਚੇ 'ਤੇ ਲੱਕੜ ਦੀ ਪੌੜੀ ਡਿੱਗ ਪਈ, ਜਿਸ ਕਾਰਨ ਉਸ ਦੀ ਲੱਤ ਟੁੱਟ ਗਈ | ਬੱਚਾ ਸਾਧ ਕਾਲੋਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ | ਗੁਰਦੁਆਰਾ ਸਾਹਿਬ ਦੇ ਬਾਹਰ ਇਕ ਵਿਅਕਤੀ ਵਲੋਂ ਲੱਕੜ ਦੀਆਂ ਪੌੜੀਆਂ ਤੇ ਘੋੜੀਆਂ ਕਿਰਾਏ 'ਤੇ ਦੇਣ ਦਾ ਕੰਮ ਕੀਤਾ ਜਾਂਦਾ ਹੈ, ਜਿਸ ਨੇ ਭਾਰੀ ਗਿਣਤੀ 'ਚ ਪੌੜੀਆਂ ਤੇ ਘੋੜੀਆਂ ਅਨਾਜ ਮੰਡੀ 'ਚ ਖੁੱਲ੍ਹੇ 'ਚ ਖੜ੍ਹੀਆਂ ਕੀਤੀਆਂ ਹੋਈਆਂ ਹਨ | ਭੀੜ ਦੇ ਚਲਦਿਆਂ ਇਕ ਪੌੜੀ ਡਿੱਗ ਜਾਣ ਕਾਰਨ ਇਹ ਹਾਦਸਾ ਵਾਪਰ ਗਿਆ | ਸਥਾਨਕ ਲੋਕਾਂ ਨੇ ਜ਼ਖ਼ਮੀ ਬੱਚੇ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ | ਲੋਕਾਂ ਨੇ ਦੱਸਿਆ ਕਿ ਗ਼ਨੀਮਤ ਰਹੀ ਕਿ ਪੌੜੀ ਬੱਚੇ ਦੇ ਸਿਰ 'ਤੇ ਨਹੀਂ ਡਿੱਗੀ, ਨਹੀਂ ਤਾਂ ਜ਼ਿਆਦਾ ਨੁਕਸਾਨ ਹੋ ਸਕਦਾ ਸੀ |

ਪਿਛਲੀ ਖ਼ਬਰ ਐਮ. ਆਈ. ਜੀ. (ਇੰਡੀਪੈਡੈਂਟ) ਸੈਕਟਰ-70 ਵਿਖੇ ਨਗਰ ਨਿਗਮ ਵਲੋਂ ਡੇਢ ਲੱਖ ਲੀਟਰ ਸਮਰੱਥਾ ਵਾਲੇ ਧਰਤੀ ਅੰਦਰ ਬਣਾਏ ਜਾਣ ਵਾ... ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ 'ਵੋਟ ਚੋਰੀ' ਦੇ ਮਾਮਲੇ ' ਲੈ ਕੇ ਹਰਿਆਣਾ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।