21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਗੁਲਾਟੀ ਟਰੈਵਲਜ਼ ਫਰਮ ਦਾ ਲਾਇਸੰਸ 3 ਮਹੀਨਿਆਂ ਲਈ ਮੁਅੱਤਲ

ਅਜੀਤ ਡੈਸਕ 07-11-2025
ਐੱਸ. ਏ. ਐੱਸ. ਨਗਰ, 6 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੁਹਾਲੀ ਗੀਤਿਕਾ ਸਿੰਘ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਗੁਲਾਟੀ ਟਰੈਵਲਜ਼ ਫਰਮ (ਐਸ. ਸੀ. ਓ. ਨੰ. 4 ਪਹਿਲੀ ਮੰਜ਼ਿਲ ਬਾਂਸਾ ਵਾਲੀ ਚੁੰਗੀ ਖਰੜ ਜ਼ਿਲ੍ਹਾ ਮੁਹਾਲੀ) ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ | ਇਸ ਸੰਬੰਧੀ ਉਨ੍ਹਾਂ ਦੱਸਿਆ ਕਿ ਗੁਲਾਟੀ ਟਰੈਵਲਜ਼ ਦੇ ਮਾਲਕ ਨਵਨੀਤ ਗੁਲਾਟੀ ਪੁੱਤਰ ਹਜ਼ਾਰੀ ਲਾਲ ਗੁਲਾਟੀ ਵਾਸੀ ਮ. ਨੰ. 3017 ਸੈਕਟਰ 40-ਡੀ ਚੰਡੀਗੜ੍ਹ ਨੂੰ ਕੰਸਲਟੈਂਸੀ, ਆਈਲਟਸ ਕੋਚਿੰਗ ਇੰਸਟੀਚਿਊਟ, ਟਰੈਵਲ ਏਜੰਸੀ ਤੇ ਟਿਕਟਿੰਗ ਏਜੰਟ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 16 ਜੁਲਾਈ 2029 ਤੱਕ ਹੈ | ਉਨ੍ਹਾਂ ਦੱਸਿਆ ਕਿ ਫਰਮ ਨੂੰ ਇਸ ਦਫ਼ਤਰ ਵਲੋਂ ਮਹੀਨਾਵਾਰ, ਛਿਮਾਹੀ ਅਤੇ ਸੈਮੀਨਾਰ/ਇਸ਼ਤਿਹਾਰ ਸੰਬੰਧੀ ਰਿਪੋਰਟਾਂ ਭੇਜਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਪਰ ਲਾਇਸੰਸ ਜਾਰੀ ਹੋਣ ਤੋਂ ਲੈ ਕੇ ਹੁਣ ਤੱਕ ਫਰਮ ਵਲੋਂ ਕੋਈ ਰਿਪੋਰਟ ਜਾਂ ਸਵੈ-ਘੋਸ਼ਣਾ ਫਾਰਮ ਦਫ਼ਤਰ ਨੂੰ ਨਹੀਂ ਭੇਜੇ ਗਏ ਅਤੇ ਨਾ ਹੀ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਨੂੰ ਛਿਮਾਹੀ ਰਿਪੋਰਟਾਂ ਭੇਜਣ ਸੰਬੰਧੀ ਕੋਈ ਸਬੂਤ ਪ੍ਰਦਾਨ ਕੀਤਾ | ਉਨ੍ਹਾਂ ਦੱਸਿਆ ਕਿ ਇਸ ਉਲੰਘਣਾ ਸੰਬੰਧੀ ਲਾਇਸੰਸੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਨਿਰਧਾਰਤ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਜਵਾਬ ਜਾਂ ਰਿਪੋਰਟ ਪ੍ਰਾਪਤ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਐਕਟ ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਅਨੁਸਾਰ ਲਾਜ਼ਮੀ ਨਿਯਮਾਂ ਦੀ ਉਲੰਘਣਾ ਹੋਣ ਕਾਰਨ ਫਰਮ ਦਾ ਲਾਇਸੰਸ 30 ਅਕਤੂਬਰ ਤੋਂ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਲਾਇਸੰਸੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਅੰਦਰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ |
ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਐਮ. ਆਈ. ਜੀ. (ਇੰਡੀਪੈਡੈਂਟ) ਸੈਕਟਰ-70 ਵਿਖੇ ਨਗਰ ਨਿਗਮ ਵਲੋਂ ਡੇਢ ਲੱਖ ਲੀਟਰ ਸਮਰੱਥਾ ਵਾਲੇ ਧਰਤੀ ਅੰਦਰ ਬਣਾਏ ਜਾਣ ਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।