ਚੰਡੀਗੜ੍ਹ, 6 ਨਵੰਬਰ (ਮਾਰਕੰਡਾ)-ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਪ੍ਰੋਡਕਸ਼ਨ ਐਂਡ ਇੰਡਸਟਰੀਅਲ ਇੰਜੀਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋ. ਡਾ. ਜਿਮੀ ਕਰਲੂਪੀਆ ਨੂੰ ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਮੰਤਰਾਲੇ ਦੇ ਮੰਤਰੀ ਡਾ. ਜਤਿੰਦਰ ਸਿੰਘ ਨੇ ਨਵੀਂ ਦਿੱਲੀ ਵਿਖੇ 'ਯੰਗ ਐਸ ਐਂਡ ਟੀ ਲੀਡਰ' ਵਜੋਂ ਸਨਮਾਨਿਤ ਕੀਤਾ | ਇਹ ਸਨਮਾਨ ਐਮਰਜਿੰਗ ਸਾਇੰਸ, ਟੈਕਨਾਲੋਜੀ ਐਂਡ ਇਨੋਵੇਸ਼ਨ ਕਾਂਕਲੇਵ (ਈ. ਐਸ. ਟੀ. ਆਈ. ਸੀ. 2025) ਲਈ ਦਿੱਤਾ ਗਿਆ | ਡਾ. ਕਰਲੂਪੀਆ ਦੀ ਖੋਜ ਆਟੋਮੋਟਿਵ ਕੰਪੋਨੈਂਟਾਂ ਤੇ ਉਦਯੋਗਿਕ ਬੁਰਾਦੇ ਤੋਂ ਧਾਤਾਂ ਅਤੇ ਮਿਸ਼ਰ ਧਾਤਾਂ ਦੀ ਰੀਸਾਈਕਲਿੰਗ 'ਤੇ ਕੇਂਦਿ੍ਤ ਹੈ | ਉਹ ਬੁਰਾਦੇ ਵਾਲੇ ਧਾਤਾਂ ਨੂੰ ਉੱਚ ਪ੍ਰਦਰਸ਼ਨ ਵਾਲੇ ਕਾਮਪੋਜ਼ਿਟ ਮੈਟੀਰੀਅਲ ਵਿਚ ਬਦਲਦੇ ਹਨ | ਇਹ ਕੰਮ ਦੇਸ਼ ਦੀ ਕੱਚੇ ਮਾਲ ਦੇ ਆਯਾਤ 'ਤੇ ਨਿਰਭਰਤਾ ਨੂੰ ਘਟਾਉਂਦਾ ਹੈ ਤੇ ਉੱਚ ਮਟੀਰੀਅਲ ਅਤੇ ਨਿਰਮਾਣ ਖੇਤਰ ਵਿਚ ਟਿਕਾਊ ਤੇ ਆਤਮਨਿਰਭਰ ਉਤਪਾਦਨ ਨੂੰ ਉਤਸ਼ਾਹਿਤ ਕਰਦਾ ਹੈ |