21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਚੰਡੀਗੜ੍ਹ ਪੁਲਿਸ ਨੇ ਮਨਾਇਆ 59ਵਾਂ ਸਥਾਪਨਾ ਦਿਵਸ <br/>

ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੂੰ ਸਨਮਾਨਿਤ ਕਰਦੇ ਹੋਏ | ਤਸਵੀਰ : ਕਮਲਜੀਤ ਸਿੰਘ <br/> 07-11-2025
ਚੰਡੀਗੜ੍ਹ, 6 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਨੇ ਵੀਰਵਾਰ ਨੂੰ ਸੈਕਟਰ-26 ਵਿਖੇ ਸਥਿਤ ਪੁਲਿਸ ਲਾਈਨਜ਼ 'ਚ ਆਪਣੇ 59ਵੇਂ ਸਥਾਪਨਾ ਦਿਵਸ ਨੂੰ ਸ਼ਾਨ ਨਾਲ ਮਨਾਇਆ | ਸਮਾਰੋਹ 'ਚ ਪੰਜਾਬ ਦੇ ਰਾਜਪਾਲ ਤੇ ਯੂ. ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਮੁਖ ਸਕੱਤਰ ਐਚ. ਰਾਜੇਸ਼ ਪ੍ਰਸਾਦ, ਉੱਚ ਪ੍ਰਸ਼ਾਸਕੀ ਅਧਿਕਾਰੀ ਤੇ ਸੇਵਾਮੁਕਤ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ | ਡੀ. ਜੀ. ਪੀ. ਡਾ. ਸਾਗਰ ਪ੍ਰੀਤ ਹੁੱਡਾ ਵਲੋਂ ਮੁਖ ਮਹਿਮਾਨ ਦੇ ਪਹੁੰਚਣ 'ਤੇ ਸਵਾਗਤ ਕੀਤਾ ਤੇ ਗਾਰਡ ਆਫ ਆਨਰ ਨਾਲ ਉਨ੍ਹਾਂ ਦਾ ਸਨਮਾਨ ਕੀਤਾ | ਇਸ ਤੋਂ ਬਾਅਦ ਏ. ਐਸ. ਪੀ. ਅਨੁਰਾਗ ਦਰੂ ਦੀ ਅਗਵਾਈ ਹੇਠ ਪੁਲਿਸ ਦੇ ਵੱਖ–ਵੱਖ ਯੂਨਿਟਾਂ-ਐਂਟੀ ਰਾਇਟ ਸਕਵਾਡ, ਆਈ. ਆਰ. ਬੀ., ਡੌਗ ਸਕਵਾਡ, ਪੀ. ਸੀ. ਆਰ., ਮਾਊਾਟਡ ਪੁਲਿਸ, ਟਰੈਫਿਕ, ਹੋਮ ਗਾਰਡ, ਕਮਾਂਡੋ ਤੇ ਡਿਸਟਿ੍ਕਟ ਪੁਲਿਸ ਦੀ ਸ਼ਾਨਦਾਰ ਪਰੇਡ ਪੇਸ਼ ਕੀਤੀ ਗਈ | ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਮਰਪਿਤ ਸੇਵਾ, ਵਿਸ਼ੇਸ਼ ਪੇਸ਼ੇਵਰਤਾ ਅਤੇ ਨਿਭਾਏ ਫਰਜ਼ਾਂ ਪ੍ਰਤੀ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਨੇ ਤਿੰਨ ਨਵੇਂ ਕਾਨੂੰਨਾਂ ਭਾਰਤੀਆ ਨਿਆਯ ਸੰਹਿਤਾ, ਭਾਰਤੀਆ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀਆ ਸਕਸ਼ਆ ਅਧਿਨਿਯਮ ਨੂੰ ਸਫਲਤਾ ਨਾਲ ਲਾਗੂ ਕਰਨ ਲਈ ਪੁਲਿਸ ਦੇ ਪ੍ਰਬੰਧਕੀ ਅਤੇ ਕਾਨੂੰਨੀ ਤੌਰ 'ਤੇ ਕੀਤੇ ਗਏ ਉਤਕਿ੍ਸ਼ਟ ਕੰਮ ਦੀ ਵੀ ਸ਼ਲਾਘਾ ਕੀਤੀ | ਡਾ. ਹੁੱਡਾ ਨੇ ਆਪਣੇ ਸੰਬੋਧਨ 'ਚ 1966 ਤੋਂ ਲੈ ਕੇ ਹੁਣ ਤੱਕ ਚੰਡੀਗੜ੍ਹ ਪੁਲਿਸ ਦੀ ਯਾਤਰਾ ਤੇ ਆਧੁਨਿਕਤਾ ਵੱਲ ਦੇ ਕਦਮਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਪੁਲਿਸ ਦੇਸ਼ ਦੀ ਪਹਿਲੀ ਪੁਲਿਸ ਫੋਰਸ ਹੈ ਜਿਸ ਨੇ 1 ਜੁਲਾਈ 2024 ਤੋਂ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ | ਉਨ੍ਹਾਂ ਕਿਹਾ ਕਿ ਪੁਲਿਸ ਨੇ 91.41% ਕਨਵਿਕਸ਼ਨ ਦਰ ਹਾਸਿਲ ਕੀਤੀ ਹੈ ਤੇ ਅÏਸਤ ਟ੍ਰਾਇਲ ਸਮਾਂ ਸਿਰਫ 110 ਦਿਨਾਂ ਦਾ ਰਿਹਾ | ਇਸ ਨਾਲ 112 ਐਮਰਜੈਂਸੀ ਸਿਸਟਮ ਹੇਠ 2.68 ਲੱਖ ਕਾਲਾਂ ਦਾ ਸੰਚਾਲਨ, 7,640 ਸਾਇਬਰ ਕ੍ਰਾਈਮ ਸ਼ਿਕਾਇਤਾਂ ਦਾ ਨਿਪਟਾਰਾ ਤੇ ਟ੍ਰੈਫਿਕ ਪ੍ਰਬੰਧਨ ਵਿਚ 33.11 ਕਰੋੜ ਜੁਰਮਾਨਿਆਂ ਦੀ ਵਸੂਲੀ ਵੀ ਦਰਜ ਕੀਤੀ ਗਈ | ਇਸ ਮੌਕੇ ਉਤਕਿ੍ਸ਼ਟ ਸੇਵਾ ਲਈ ਤਿੰਨ ਸਭ ਤੋਂ ਵਧੀਆ ਪੁਲਿਸ ਥਾਣਿਆਂ ਤੇ ਕਈ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ | ਨਾਲ ਹੀ ਸਭ ਤੋਂ ਵਧੀਆ ਬੀਟ ਅਫ਼ਸਰ ਤੇ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੂੰ ਵੀ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਇਨਾਮ ਦਿੱਤੇ ਗਏ | ਸਮਾਰੋਹ ਦਾ ਸਮਾਪਨ ਡਾ. ਸਾਗਰ ਪ੍ਰੀਤ ਹੁੱਡਾ ਵਲੋਂ ਧੰਨਵਾਦ ਪ੍ਰਸਤਾਵ ਨਾਲ ਕੀਤਾ, ਜਿਸ 'ਚ ਉਨ੍ਹਾਂ ਨੇ ਚੰਡੀਗੜ੍ਹ ਦੇ ਨਿਵਾਸੀਆਂ ਦੀ ਸੇਵਾ ਹੋਰ ਵਧੇਰੇ ਉਤਸ਼ਾਹ, ਪਾਰਦਰਸਤਾ ਤੇ ਸੰਵੇਦਨਸ਼ੀਲਤਾ ਨਾਲ ਕਰਨ ਦਾ ਸੰਕਲਪ ਦੁਹਰਾਇਆ |

ਪਿਛਲੀ ਖ਼ਬਰ ਪੈੱਕ ਦੇ ਫੈਕਲਟੀ ਮੈਂਬਰ ਡਾ. ਜਿੰਮੀ ਕਰਲੂਪੀਆ ਨੂੰ 'ਯੰਗ ਐਸ ਐਂਡ ਟੀ ਲੀਡਰ' ਲਈ ਦਿੱਲੀ 'ਚ ਕੀਤਾ ਸਨਮਾਨਿਤ ਅਗਲੀ ਖ਼ਬਰ ਰਾਜਪਾਲ ਪੰਜਾਬ ਵਲੋਂ ਭਾਰਤ ਰਤਨ ਸਵ. ਅਟਲ ਬਿਹਾਰੀ ਵਾਜਪਾਈ ਗਲੀ ਕਿ੍ਕਟ ਚੈਂਪੀਅਨਸ਼ਿਪ ਦਾ ਆਗਾਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।