ਮਾਜਰੀ, 5 ਨਵੰਬਰ (ਕੁਲਵੰਤ ਸਿੰਘ ਧੀਮਾਨ)-ਮੁੱਲਾਂਪੁਰ ਗਰੀਬਦਾਸ ਥਾਣੇ ਦੀ ਪੁਲਿਸ ਨੂੰ ਪੰਕਜ ਠਾਕੁਰ ਪੁੱਤਰ ਨੰਦ ਲਾਲ ਵਾਸੀ ਪਿੰਡ ਦੇਲਗ ਜ਼ਿਲ੍ਹਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਨੇ ਇਕ ਦਰਖਾਸਤ ਦੇ ਕੇ ਦੱਸਿਆ ਹੈ ਕਿ ਉਸ ਨੇ ਏਜੰਟ ਮੰਜੂ ਸ਼ਰਮਾ ਵਿਰਨਾ ਗਰੁੱਪ 50 ਕੰਪਲੈਕਸ ਓਮੈਕਸ ਨਿਊ ਚੰਡੀਗੜ੍ਹ ਨੂੰ ਵਿਦੇਸ਼ ਜਾਣ ਲਈ ਕੁੱਲ 14 ਲੱਖ ਰੁ. ਦਿੱਤੇ ਸਨ, ਪਰ ਬਾਅਦ ਵਿਚ ਉਸ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ | ਇਸ ਤਰ੍ਹਾਂ ਮੰਜੂ ਸ਼ਰਮਾ ਨੇ ਉਸ ਨਾਲ 14 ਲੱਖ ਰੁ. ਦੀ ਠੱਗੀ ਮਾਰੀ ਹੈ | ਪੁਲਿਸ ਨੇ ਮਾਮਲੇ ਪੜਤਾਲ ਪੂਰੀ ਹੋਣ ਉਪਰੰਤ ਏਜੰਟ ਮੰਜੂ ਸ਼ਰਮਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |