05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸਾਫਟ ਬਾਲ ਮੁਕਾਬਲਿਆਂ 'ਚ ਸਰਕਾਰੀ ਸਕੂਲ ਸੈਕਟਰ-37 ਤੇ ਰਿਆਨ ਸਕੂਲ ਸੈਕਟਰ-49 ਰਹੇ ਜੇਤੂ

ਅਜੀਤ ਡੈਸਕ 06-11-2025
ਚੰਡੀਗੜ੍ਹ, 5 ਨਵੰਬਰ (ਬਲਜਿੰਦਰ ਸਿੰਘ ਹਾਂਡਾ)-ਯੂ. ਟੀ. ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਅੰਤਰ ਸਕੂਲ ਸਟੇਟ ਟੂਰਨਾਮੈਂਟ ਸਾਫ਼ਟ ਬਾਲ 19 ਸਾਲਾ ਲੜਕਿਆਂ ਦੇ ਵਰਗ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 37 ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 15 ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਜਦਕਿ ਰਿਆਨ ਇੰਟਰਨੈਸ਼ਨਲ ਸਕੂਲ ਸੈਕਟਰ 49 ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 10 ਨੂੰ 8-7 ਦੇ ਅੰਕਾਂ ਦੇ ਫਰਕ ਨਾਲ ਹਰਾ ਕੇ ਫਾਈਨਲ ਵਿਚ ਦਾਖਲਾ ਪਾਇਆ | ਇਸੇ ਤਰ੍ਹਾਂ 17 ਸਾਲਾ ਲੜਕਿਆਂ ਦੇ ਸਾਫ਼ਟ ਬਾਲ ਦੇ ਸੈਮੀਫਾਈਨਲ ਮੁਕਾਬਲਿਆਂ ਵਿਚ ਸੈਂਟ ਐਨੀਜ ਸੈਕਟਰ 32 ਨੇ ਸਰਕਾਰੀ ਮਾਡਲ ਸਕੂਲ ਸੈਕਟਰ 16 ਨੂੰ 8-5 ਅੰਕਾਂ ਦੇ ਫਰਕ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ, ਜਦਕਿ ਦੂਸਰੇ ਸੈਮੀਫਾਈਨਲ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 8 ਨੇ ਰਿਆਨ ਸਕੂਲ ਸੈਕਟਰ 49 ਨੂੰ 10-0 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ |

ਪਿਛਲੀ ਖ਼ਬਰ ਚੰਡੀਗੜ੍ਹ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਡਿਜੀਟਲ ਅਰੇਸਟ ਘੁਟਾਲਿਆਂ ਖ਼ਿਲਾਫ਼ ਵਿਆਪਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਚੰਡੀਗੜ੍ਹ 'ਚ 21ਵੇਂ ਸਾਲਾਨਾ ਸਿਕਸ-ਏ-ਸਾਈਡ ਸੌਕਰ ਟੂਰਨਾਮੈਂਟ ਦਾ ਹੋਇਆ ਆਗਾਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।